ਸਰਕਾਰੀ ਐਲੀਮੈਂਟਰੀ ਸਕੂਲ ਚੱਕਸਾਧੂ ਵਿਖੇ ਬੱਚਿਆਂ ਨੂੰ ਜੈਕੇਟਾਂ ਵੰਡੀਆਂ
ਸਰਕਾਰੀ ਐਲੀਮੈਂਟਰੀ ਸਕੂਲ ਚੱਕਸਾਧੂ ਵਿਖੇ ਬੱਚਿਆਂ ਨੂੰ ਜੈਕੇਟਾਂ ਵੰਡੀਆਂ
Publish Date: Sat, 17 Jan 2026 05:45 PM (IST)
Updated Date: Sun, 18 Jan 2026 04:10 AM (IST)
ਮਹੇਸ਼ਵਰ ਕੁਮਾਰ ਛਾਬੜਾ, ਪੰਜਾਬੀ ਜਾਗਰਣ, ਨਸਰਾਲਾ : ਪਿੰਡ ਚੱਕਸਾਧੂ ਵਿਖੇ ਪਿੰਡ ਦੇ ਸਰਪੰਚ ਅਮਰਜੀਤ ਸਿੰਘ ਬਾਜਵਾ, ਸਾਬਕਾ ਸਰਪੰਚ ਰਾਜ ਕੁਮਾਰ ਦੇ ਸਹਿਯੋਗ ਸਦਕਾ ਪਿੰਡ ਚੱਕਸਾਧੂ ਦੀ ਐੱਨਆਰਆਈ ਗਰੁੱਪ ਵਲੋਂ ਠੰਢ ਦੇ ਪ੍ਰਕੋਪ ਨੂੰ ਦੇਖਦੇ ਹੋਏ ਤੇ ਸਕੂਲ ’ਚ ਬੱਚਿਆਂ ਦੀ ਹਾਜ਼ਰੀ ਨੂੰ ਯਕੀਨੀ ਬਣਾਈ ਰੱਖਣ ਲਈ ਬੱਚਿਆਂ ਨੂੰ ਜੈਕੇਟਾਂ ਵੰਡੀਆਂ ਗਈਆਂ। ਸੰਸਥਾ ਵੱਲੋਂ ਲੱਗਭਗ 35400 ਰੁਪਏ ਦੀਆਂ 78 ਜੈਕਟਾਂ ਵੰਡੀਆਂ ਗਈਆਂ। ਇਸ ਮੌਕੇ ਸੰਸਥਾ ਦੇ ਮੈਂਬਰ ਅਸ਼ਵਨੀ ਕੁਮਾਰ, ਪ੍ਰਦੀਪ ਕੁਮਾਰ, ਹਰਦੀਪ ਕੁਮਾਰ, ਓਂਕਾਰ ਚੰਦ, ਗੁਰਦਿਆਲ ਸਿੰਘ, ਗੁਰਨਾਮ, ਗੋਲਡੀ, ਬਿੰਦਰ ਕੁਮਾਰ, ਜਸ਼ਪਾਲ, ਜੱਸੀ, ਕੋਕੀ ਜਰਮਨ, ਮਨਿੰਦਰ ਕੁਮਾਰ, ਅਵਤਾਰ ਸਿੰਘ ਪੰਚ, ਕਮਲਜੀਤ ਕੌਰ, ਰਾਜੇਸ਼ ਕੁਮਾਰੀ, ਓਂਕਾਰ ਸਿੰਘ, ਪਵਨ ਕੁਮਾਰ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ। ਸਕੂਲ ਦੇ ਮੁੱਖ ਅਧਿਆਪਕਾ ਨੀਤਿਕਾ ਰਾਣਾ ਤੇ ਸਮੂਹ ਸਟਾਫ ਨੇ ਸੰਸਥਾ ਦਾ ਧੰਨਵਾਦ ਕੀਤਾ।