ਲੰਗਰ ਹਾਲ ਲਈ ਆਰਥਿਕ ਸਹਾਇਤਾ ਕੀਤੀ ਭੇਟ
ਲੰਗਰ ਹਾਲ ਲਈ ਆਰਥਿਕ ਸਹਾਇਤਾ ਕੀਤੀ ਭੇਟ
Publish Date: Sat, 17 Jan 2026 05:39 PM (IST)
Updated Date: Sun, 18 Jan 2026 04:10 AM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਹਲਕਾ ਮੁਕੇਰੀਆਂ ਦੇ ਪਿੰਡ ਜਾਹਦਪੁਰ ਦੇ ਚਰਚ ਵੱਲੋਂ ਇੱਕ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ ਸਮਾਜ-ਵਿਕਾ ਹਰਪਿੰਦਰ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਸਮੇਂ ਚਰਚ ’ਚ ਬਣਾਏ ਜਾਣ ਵਾਲੇ ਲੰਗਰ ਹਾਲ ਲਈ ਉਨ੍ਹਾਂ ਵੱਲੋਂ ਆਰਥਿਕ ਸਹਾਇਤਾ ਭੇਟ ਕੀਤੀ ਗਈ ਤੇ ਭਵਿੱਖ ’ਚ ਵੀ ਹੋਰ ਸਹਿਯੋਗ ਕਰਨ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਚਰਚ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਹਰਪਿੰਦਰ ਕੌਰ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ’ਚ ਸਮਾਜ ਸੇਵਿਕਾ ਹਰਪਿੰਦਰ ਕੌਰ ਨੇ ਕਿਹਾ ਕਿ ਅਸੀਂ ਉਸ ਦੇਸ਼ ਦੇ ਵਾਸੀ ਹਾਂ ਜਿੱਥੇ ਸਾਰੇ ਧਰਮਾਂ ਦਾ ਬਰਾਬਰ ਸਨਮਾਨ ਕੀਤਾ ਜਾਂਦਾ ਹੈ ਤੇ ਸਾਰੇ ਤਿਉਹਾਰ ਮਿਲਜੁਲ ਕੇ ਮਨਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਨੇਕ ਕਮਾਈ ’ਚੋਂ ਕੁੱਝ ਨਾ ਕੁੱਝ ਹਿੱਸਾ ਧਾਰਮਿਕ ਤੇ ਸਮਾਜ ਭਲਾਈ ਦੇ ਕੰਮਾਂ ’ਚ ਜ਼ਰੂਰ ਲਾਉਣਾ ਚਾਹੀਦਾ ਹੈ। ਇਸ ਮੌਕੇ ਸਰਪੰਚ ਰਵੀ ਕੁਮਾਰ, ਸਰਪੰਚ ਅਸ਼ਵਨੀ, ਸਲਾਮਤ ਮਸੀਹ, ਕੁਲਦੀਪ ਰਾਜ ਕਾਲਾ, ਸਰਪੰਚ ਰਣਜੀਤ ਸਿੰਘ, ਸੋਹਣ ਸਿੰਘ ਸੋਨੂੰ ਆਦਿ ਹਾਜ਼ਰ ਸਨ।