ਜਨਮ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ ਦਾ ਪੋਸਟਰ ਜਾਰੀ
ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ ਦਾ ਪੋਸਟਰ ਜਾਰੀ
Publish Date: Sat, 17 Jan 2026 04:35 PM (IST)
Updated Date: Sun, 18 Jan 2026 04:04 AM (IST)

ਜਗਤਾਰ ਸਿੰਘ ਬ੍ਰਹਮੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਧੰਨ-ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਲਾਨਾ ਕੀਰਤਨ ਦਰਬਾਰ ਧੰਨ-ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੋਸਾਇਟੀ ਸਰਿਆਲਾ ਮੁੰਡੀਆਂ ਵੱਲੋਂ ਹਰ ਸਾਲ ਸੰਗਤਾਂ ਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਕਰਵਾਇਆ ਜਾਂਦਾ ਹੈ। ਇਸ ਸਾਲਾਨਾ ਕੀਰਤਨ ਦਰਬਾਰ ਸਬੰਧੀ ਪੋਸਟਰ ਜਾਰੀ ਕਰਦਿਆਂ ਸੁਸਾਇਟੀ ਦੇ ਪ੍ਰਬੰਧਕਾ ਤੇ ਸੇਵਾਦਾਰਾਂ ਨੇ ਦੱਸਿਆ ਕਿ ਇਹ ਸਾਲਾਨਾ ਕੀਰਤਨ ਦਰਬਾਰ ਇਸ ਸਾਲ 8 ਫਰਵਰੀ ਦਿਨ ਐਤਵਾਰ ਨੂੰ ਪਿੰਡ ਸਰਿਆਲਾ ਮੁੰਡੀਆਂ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ’ਚ 6 ਫਰਵਰੀ ਨੂੰ ਸ੍ਰੀ ਅਖੰਡ ਪਾਠ ਦੇ ਜਾਪ ਆਰੰਭ ਕੀਤੇ ਜਾਣਗੇ ਤੇ 8 ਫਰਵਰੀ ਨੂੰ ਭੋਗ ਉਪਰੰਤ 10 ਵਜੇ ਕੀਰਤਨ ਦਰਬਾਰ ਦੀ ਸ਼ੁਰੂਆਤ ਹੋਵੇਗੀ। ਇਸ ’ਚ ਪੰਥ ਦੀਆਂ ਸਿਰਮੌਰ ਜਥੇਬੰਦੀਆਂ, ਸੰਤ ਸਮਾਜ, ਢਾਡੀ ਤੇ ਕੀਰਤਨੀਏ ਇਸ ਮਹਾਨ ਕੀਰਤਨ ਦਰਬਾਰ ’ਚ ਪਹੁੰਚ ਕੇ ਸੰਗਤਾਂ ਨੂੰ ਗੁਰਬਾਣੀ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਨਾਲ ਜੋੜਨਗੇ। ਇਸ ਮੌਕੇ ਪ੍ਰਬੰਧਕ ਸੇਵਾਦਾਰ ਪਰਮਜੀਤ ਸਿੰਘ ਪੰਮਾ ਬੂਰੇ ਜੱਟਾਂ ਨੇ ਦੱਸਿਆ ਕਿ ਜਿਹੜੇ ਬੱਚੇ ਪਤਿਤਪੁਣੇ ਵੱਲੋਂ ਮੁੱਖ ਮੁੜ ਕੇ ਗੁਰਸਿੱਖੀ ਲਹਿਰ ਨਾਲ ਜੁੜਨਗੇ, ਉਨ੍ਹਾਂ ਦਾ ਵੀ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਜਾਵੇਗਾ। ਪੋਸਟਰ ਜਾਰੀ ਕਰਨ ਮੌਕੇ ਸੋਸਾਇਟੀ ਦੇ ਮੁੱਖ ਸੇਵਾਦਾਰ ਗੁਰਜੀਤ ਸਿੰਘ ਸ਼ਾਹੀ, ਪ੍ਰਬੰਧਕ ਸੇਵਾਦਾਰ ਪਰਮਜੀਤ ਸਿੰਘ ਪੰਮਾ ਬੂਰੇ ਜੱਟਾਂ, ਅਜਮੇਰ ਸਿੰਘ ਸ਼ਾਹੀ, ਕਰਮਵੀਰ ਸਿੰਘ ਸ਼ਾਹੀ, ਕਰਨਪ੍ਰੀਤ ਸਿੰਘ, ਅਮਰਜੀਤ ਸਿੰਘ, ਨਵਦੀਪ ਸਿੰਘ, ਹਰਕੀਰਤ ਸਿੰਘ ਬੂਰੇ ਜੱਟਾਂ, ਤਰਨਦੀਪ ਸਿੰਘ ਤੇ ਹੋਰ ਸੇਵਾਦਾਰ ਹਾਜ਼ਰ ਸਨ।