ਸਰਪ੍ਰਸਤ ਠਾਕੁਰ ਅਨੰਤ ਰਾਮ ਪੰਜ ਤੱਤਾਂ ’ਚ ਵਿਲੀਨ
ਸਰਪ੍ਰਸਤ ਠਾਕੁਰ ਅਨੰਤ ਰਾਮ ਪੰਜ ਤੱਤਾਂ 'ਚ ਹੋਏ ਵਿਲੀਨ
Publish Date: Sat, 17 Jan 2026 04:29 PM (IST)
Updated Date: Sun, 18 Jan 2026 04:04 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਹੁਸ਼ਿਆਰਪੁਰ ਹੈੱਡ ਆਫ਼ਿਸ ਮੁਕੇਰੀਆਂ ਦੇ ਸਰਪ੍ਰਸਤ ਠਾਕੁਰ ਅਨੰਤ ਰਾਮ, ਜੋ ਕਿ ਬੀਤੇ ਦਿਨੀਂ ਅਚਾਨਕ ਹਿਰਦੇ ਗਤੀ ਰੁਕਣ ਕਰ ਕੇ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਭੰਗਾਲਾ ਦੇ ਸ਼ਮਸ਼ਾਨਘਾਟ ਵਿਖੇ ਪੂਰੀਆਂ ਧਾਰਮਿਕ ਰਸਮਾਂ ਸਹਿਤ ਕੀਤਾ ਗਿਆ, ਜਿੱਥੇ ਉਨ੍ਹਾਂ ਦੀ ਚਿਖਾ ਨੂੰ ਮੁੱਖ ਅਗਨੀ ਉਨ੍ਹਾਂ ਦੇ ਪੁੱਤਰ ਰਣਵੀਰ ਸਿੰਘ ਅਤੇ ਭਤੀਜੇ ਰਣਯੋਧ ਠਾਕੁਰ ਨੇ ਦਿਖਾਈ। ਇਸ ਸਮੇਂ ਹਲਕਾ ਵਿਧਾਇਕ ਜੰਗੀ ਲਾਲ ਮਹਾਜਨ, ਪੈਨਸ਼ਨਰ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ ਅਜਨੋਹਾ, ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਗੋਲੀ, ਤਹਿਸੀਲ ਪ੍ਰਧਾਨ ਕੁੰਵਰ ਰਾਕੇਸ਼ ਸਿੰਘ, ਦਿਲਾਵਰ ਸਿੰਘ, ਬਲਵਿੰਦਰ ਸਿੰਘ, ਤੀਰਥ ਸਿੰਘ ਸੈਣੀ, ਖਜ਼ਾਨ ਸਿੰਘ, ਯੋਧ ਸਿੰਘ, ਗਿਰਧਾਰੀ ਲਾਲ, ਸਵਰਨ ਸਿੰਘ, ਓਂਕਾਰ ਸਿੰਘ, ਅਸ਼ੋਕ ਕੁਮਾਰ, ਬਲਵੀਰ ਸਿੰਘ, ਰਾਮ ਲਾਲ, ਬਲਦੇਵ ਕ੍ਰਿਸ਼ਨ, ਕ੍ਰਿਸ਼ਨ ਚੋਪੜਾ, ਪਿਆਰਾ ਸਿੰਘ, ਹਰਭਜਨ ਸਿੰਘ, ਭਗਤ ਸਿੰਘ, ਸ਼ਸ਼ੀ ਪਾਲ, ਪਰਸ਼ੋਤਮ ਸਿੰਘ, ਸ਼ਮਸ਼ੇਰ ਸਿੰਘ, ਪ੍ਰੀਤਮ ਸਿੰਘ, ਬਖਸ਼ੀਸ਼ ਸਿੰਘ, ਯਸ਼ਪਾਲ ਮਹਾਜਨ ਸਮੇਤ ਹਲਕੇ ਦੀਆਂ ਵੱਡੀ ਗਿਣਤੀ ਧਾਰਮਿਕ, ਸਮਾਜਿਕ, ਰਾਜਨੀਤਕ ਸ਼ਖ਼ਸੀਅਤਾਂ ਤੇ ਰਿਸ਼ਤੇਦਾਰਾਂ ਨੇ ਠਾਕੁਰ ਅਨੰਤ ਰਾਮ ਦੀ ਅੰਤਿਮ ਯਾਤਰਾ ’ਚ ਸ਼ਮੂਲੀਅਤ ਕਰ ਕੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਵਿਛੜੀ ਹੋਈ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।