ਮਾਤਾ ਰਤਨ ਕੌਰ ਰਾਓ ਦੀ ਕਲਿਆਣਕਾਰੀ ਦੇਣ ਨੂੰ ਕੀਤਾ ਯਾਦ
ਮਾਤਾ ਰਤਨ ਕੌਰ ਰਾਓ ਦੀ ਕਲਿਆਣਕਾਰੀ ਦੇਣ ਨੂੰ ਆਗੂਆਂ ਨੇ ਯਾਦ ਕੀਤਾ
Publish Date: Sat, 17 Jan 2026 04:26 PM (IST)
Updated Date: Sun, 18 Jan 2026 04:04 AM (IST)

ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨਜੀਤ ਰਾਓ ਕੈਂਡੋਵਾਲ, ਬਲਬੀਰ ਸਿੰਘ ਯੂਕੇ ਤੇ ਸਰਪੰਚ ਬਲਵਿੰਦਰ ਕੌਰ ਦੇ ਮਾਤਾ ਰਤਨ ਕੌਰ ਰਾਓ (95) (ਸੁਪਤਨੀ ਸਵ. ਚੌਧਰੀ ਸਰਨ ਦਾਸ) ਨੂੰ ਅੰਤਿਮ ਅਰਦਾਸ ਮੌਕੇ ਸਾਹਿਤਕ, ਖੇਡ, ਸਮਾਜਿਕ, ਸੱਭਿਆਚਾਰਕ, ਰਾਜਸੀ, ਧਾਰਮਿਕ ਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਯਾਦ ਕੀਤਾ। ਇਸ ਮੌਕੇ ਹੁਸ਼ਿਆਰਪੁਰ ਦੇ ਸੰਸਦ ਮੈਂਬਰ ਡਾ. ਰਾਜ ਕੁਮਾਰ ਨੇ ਮਾਤਾ ਜੀ ਦੇ ਜੀਵਨ ਤੇ ਝਾਤ ਪਵਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਲਈ ਨਹੀਂ ਸਗੋਂ ਸਮੁੱਚੇ ਸਮਾਜ ਲਈ ਕਾਰਜ ਕਰ ਕੇ ਸ਼ਾਨਦਾਰ ਪਿਰਤਾਂ ਪਾਈਆਂ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕ੍ਰਿਸ਼ਨਜੀਤ ਰਾਓ ਕੈਂਡੋਵਾਲ, ਬਲਬੀਰ ਸਿੰਘ ਯੂਕੇ ਤੇ ਸੋਡੀ ਲਾਲ ਰਾਓ ਇਟਲੀ ਦੀ ਸਮਾਜਿਕ ਤੇ ਰਾਜਸੀ ਹਲਕਿਆਂ ’ਚ ਦਿੱਤੀ ਦੇਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਤਾ ਜੀ ਨੇ ਹੱਕ ਸੱਚ ਤੇ ਇਨਸਾਫ਼ ਲਈ ਲੜਨ ਵਾਲੇ ਸੱਚੇ-ਸੁੱਚੇ ਸਪੁੱਤਰ ਦੇਸ਼ ਕੌਮ ਨੂੰ ਅਰਪਿਤ ਕੀਤੇ। ਕੌਮਾਂਤਰੀ ਲੇਖਕ ਤੇ ਪੱਤਰਕਾਰ ਐੱਸ ਅਸ਼ੋਕ ਭੌਰਾ ਨੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਸ ਪਰਿਵਾਰ ਦੀ ਸੱਭਿਆਚਾਰਕ ਹਲਕਿਆਂ ’ਚ ਦਿੱਤੀ ਇਤਿਹਾਸਕ ਦੇਣ ਨੂੰ ਸਦਾ ਯਾਦ ਕੀਤਾ ਜਾਵੇਗਾ। ਸ਼੍ਰੋਮਣੀ ਸਾਹਿਤਕਾਰ ਬਲਜਿੰਦਰ ਮਾਨ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਮਾਤਾ ਰਤਨ ਕੌਰ ਨੇ ਆਪਣੇ ਜੀਵਨ ’ਚ ਸਖ਼ਤ ਮਿਹਨਤ ਅਤੇ ਘਾਲਣਾ ਨਾਲ ਪਰਿਵਾਰ ਨੂੰ ਉੱਚੀਆਂ ਤੇ ਸੁੱਚੀਆਂ ਮੰਜ਼ਿਲਾਂ ’ਤੇ ਪਹੁੰਚਾਇਆ। ਉਨ੍ਹਾਂ ਆਪਣਾ ਸਾਰਾ ਜੀਵਨ ਸਮਾਜ ਨੂੰ ਨਰੋਆ ਬਣਾਉਣ ਲਈ ਕਾਰਜ ਕਰਦਿਆਂ ਬਿਤਾਇਆ। ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਬੀਬੀ ਕਰਮਜੀਤ ਕੌਰ, ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ ਨੇ ਕਿਹਾ ਕਿ ਸਾਨੂੰ ਮਾਤਾ ਜੀ ਵੱਲੋਂ ਪਾਈਆਂ ਉੱਚੀਆਂ ਪਿਰਤਾਂ ਨੂੰ ਕਾਇਮ ਰੱਖਣਾ ਚਾਹੀਦਾ ਹੈ ਤਾਂ ਕਿ ਸਾਡਾ ਸਮਾਜ ਹੋਰ ਸੋਹਣਾ ਤੇ ਸੁਚੱਜਾ ਬਣ ਸਕੇ। ਸਰਪੰਚ ਤਰਲੋਕ ਸਿੰਘ ਨੇ ‘ਆਪ’ ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ ਸਾਬਕਾ ਉਪ ਮੁੱਖ ਮੰਤਰੀ ਦਿੱਲੀ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਸ਼ੋਕ ਸੁਨੇਹਾ ਪੜ੍ਹਿਆ। ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਵਾਲਿਆਂ ’ਚ ਚੇਅਰਮੈਨ ਪੰਜਾਬ ਸੰਦੀਪ ਸਿੰਘ ਸੈਣੀ, ਚਰਨਜੀਤ ਸਿੰਘ ਚੰਨੀ ਓਐੱਸਡੀ, ਜ਼ਿਲ੍ਹਾ ਪ੍ਰਧਾਨ ਸਤਵੰਤ ਸਿੰਘ ਸਿਆਣ, ਜ਼ਿਲ੍ਹਾ ਪ੍ਰਧਾਨ ਰਵਿੰਦਰ ਕੁਮਾਰ ਸ਼ਰਮਾ, ਜ਼ਿਲ੍ਹਾ ਸਕੱਤਰ ਕੰਚਨ ਦਿਓਲ, ਹਰੀ ਓਮ ਗੁਪਤਾ, ਕਿਸਾਨ ਆਗੂ ਤਲਵਿੰਦਰ ਸਿੰਘ ਹੀਰ, ਗੁਰਦੇਵ ਸਿੰਘ, ਸੰਦੀਪ ਸਿੰਘ ਕੈਂਡੋਵਾਲ, ਸੁਰਿੰਦਰ ਸਿੰਘ ਪਿੰਕੀ, ਦੀਪਕ ਸ਼ਰਮਾ, ਰਾਮ ਕਿਸ਼ਨ ਚੰਡੀਗੜ੍ਹ, ਖੇਡ ਪ੍ਰਮੋਟਰ ਹਰੀ ਸਿੰਘ ਭਾਮ, ਹਰਵਿੰਦਰ ਸਿੰਘ ਅਜਨੋਹਾ, ਮੀਤ ਪ੍ਰਧਾਨ ਨਗਰ ਕੌਂਸਲ ਮਾਹਿਲਪੁਰ, ਸ਼ਸ਼ੀ ਬੰਗੜ, ਵਿਜੈ ਕੁਮਾਰ ਆਸ਼ੂ, ਅਰਵਿੰਦ ਸਿੰਘ ਹਵੇਲੀ ਸਮੇਤ ਇਲਾਕੇ ਦੇ ਪੰਚ-ਸਰਪੰਚ ਤੇ ਪਤਵੰਤੇ ਸੱਜਣ ਸ਼ਾਮਲ ਹੋਏ।