ਮਾਤਾ ਚਿੰਤਪੁਰਨੀ ਚੌਕ ’ਤੇ ਐੱਲਈਡੀ ਲਾਉਣ ਦਾ ਕੰਮ ਮੁਕੰਮਲ
ਮਾਤਾ ਚਿੰਤਪੁਰਨੀ ਚੌਕ ‘ਤੇ ਐਲਈਡੀ ਲਗਾਉਣ ਦਾ ਕੰਮ ਮੁਕੰਮਲ, ਸੋਮਵਾਰ ਵਿਧਾਇਕ ਜਿੰਪਾ ਕਰਨਗੇ ਉਦਘਾਟਨ
Publish Date: Fri, 16 Jan 2026 06:27 PM (IST)
Updated Date: Sat, 17 Jan 2026 04:10 AM (IST)
ਸੋਮਵਾਰ ਵਿਧਾਇਕ ਜਿੰਪਾ ਕਰਨਗੇ ਉਦਘਾਟਨ ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਮਾਤਾ ਚਿੰਤਪੁਰਨੀ ਚੌਕ ’ਤੇ ਐੱਲਈਡੀ ਲਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਐੱਲਈਡੀ ਦਾ ਉਦਘਾਟਨ ਸੋਮਵਾਰ, 19 ਜਨਵਰੀ ਨੂੰ ਸ਼ਾਮ 5 ਵਜੇ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਆਪਣੇ ਕਰ ਕਮਲਾਂ ਨਾਲ ਕਰਨਗੇ। ਇਹ ਜਾਣਕਾਰੀ ਯੁਵਾ ਵਾਹਿਨੀ ਕਮੇਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਛੋਟਾ ਨੇ ਦਿੱਤੀ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਵਿਧਾਇਕ ਜਿੰਪਾ ਨੇ ਕਮੇਟੀ ਨਾਲ ਵਾਅਦਾ ਕੀਤਾ ਸੀ ਕਿ ਚੌਕ ’ਤੇ ਐੱਲਈਡੀ ਲਾਈ ਜਾਵੇਗੀ, ਜਿਸ ਨਾਲ ਸ਼ਹਿਰ ਵਾਸੀ ਤੇ ਰਾਹਗੀਰ ਮਾਤਾ ਚਿੰਤਪੁਰਨੀ ਦੇ ਲਾਈਵ ਦਰਸ਼ਨ ਕਰ ਸਕਣਗੇ। ਇਸ ਦੇ ਨਾਲ ਹੀ ਹੋਰ ਸ਼ਕਤੀਪੀਠਾਂ ਦੇ ਦਰਸ਼ਨ ਵੀ ਉਪਲੱਬਧ ਹੋਣਗੇ। ਉਨ੍ਹਾਂ ਦੱਸਿਆ ਕਿ ਮਾਤਾ ਚਿੰਤਪੂਰਨੀ ਗੇਟ ਬਣਵਾਉਣ ’ਚ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦਾ ਵਿਸ਼ੇਸ਼ ਯੋਗਦਾਨ ਸੀ ਤੇ ਮੌਜੂਦਾ ਸਮੇਂ ਵਿਧਾਇਕ ਜਿੰਪਾ ਵੱਲੋਂ ਗੇਟ ਦੇ ਸੁੰਦਰੀਕਰਨ ਦੇ ਨਾਲ-ਨਾਲ ਐੱਲਈਡੀ ਲਾਉਣ ’ਚ ਖਾਸ ਸਹਿਯੋਗ ਦਿੱਤਾ ਗਿਆ ਹੈ, ਜਿਸ ਲਈ ਕਮੇਟੀ ਉਨ੍ਹਾਂ ਦੀ ਧੰਨਵਾਦੀ ਰਹੇਗੀ। ਅਸ਼ਵਨੀ ਸ਼ਰਮਾ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਮਵਾਰ ਨੂੰ ਸ਼ਾਮ 5 ਵਜੇ ਚੌਕ ’ਤੇ ਪਹੁੰਚ ਕੇ ਸਮਾਰੋਹ ਦੀ ਸ਼ੋਭਾ ਵਧਾਉਣ।