ਮਹਿੰਦਵਾਣੀ ’ਚ ਵੱਖ-ਵੱਖ ਕਿਸਮਾਂ ਦੇ ਬੂਟੇ ਲਾਏ
ਮਹਿੰਦਵਾਣੀ ’ਚ ਆਦਰਸ਼ ਡਰਾਮਾ ਟ੍ਰਿਕ ਕਲੱਬ ਅਤੇ ਪਿੰਡ ਵਾਸੀਆਂ ਵੱਲੋਂ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ
Publish Date: Fri, 16 Jan 2026 04:49 PM (IST)
Updated Date: Sat, 17 Jan 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੀਣੇਵਾਲ ਬੀਤ : ਪਿੰਡ ਮਹਿੰਦਵਾਣੀ ਵਿਖੇ ਮਕਰ ਸੰਕ੍ਰਾਂਤੀ ਦੇ ਸ਼ੁੱਭ ਮੌਕੇ ਪੂਜਾ ਅਰਚਨਾ ਕਰਨ ਉਪਰੰਤ ਆਦਰਸ਼ ਡਰਾਮਾਟ੍ਰਿਕ ਕਲੱਬ ਤੇ ਪਿੰਡ ਵਾਸੀਆਂ ਵੱਲੋਂ ਵੱਖ-ਵੱਖ ਕਿਸਮਾਂ ਦੇ ਬੂਟੇ ਲਾਏ ਗਏ। ਇਸ ਦੌਰਾਨ ਆਦਰਸ਼ ਡਰਾਮਾਟ੍ਰਿਕ ਕਲੱਬ ਦੇ ਮੁਖੀ ਤਾਰਾ ਚੰਦ ਤੇ ਦਿਲਬਾਗ ਸਿੰਘ ਨੰਬਰਦਾਰ ਨੇ ਦੱਸਿਆ ਕਿ ਮਕਰ ਸੰਕ੍ਰਾਂਤੀ ਸੂਰਜ ਦੇ ਦੱਖਣੀ ਗੋਲਾਰਧ ਤੋਂ ਉੱਤਰੀ ਗੋਲਾਰਧ ਤੱਕ ਦੀ ਯਾਤਰਾ ਦਾ ਤਿਉਹਾਰ ਹੈ ਤੇ ਇਸ ਨੂੰ ਸ਼ੁੱਭ ਸਮਾਂ ਮੰਨਿਆ ਜਾਂਦਾ ਹੈ। ਮਕਰ ਦਾ ਅਰਥ ਹੈ ਮਕਰ ਤੇ ਸੰਕ੍ਰਾਂਤੀ ਦਾ ਅਰਥ ਹੈ ਤਬਦੀਲੀ । ਉਨ੍ਹਾਂ ਦੱਸਿਆ ਕਿ ਮਿਥਿਹਾਸ ਅਨੁਸਾਰ ਇਸ ਦਿਨ ਸੂਰਜ ਭਗਵਾਨ ਆਪਣੇ ਪੁੱਤਰ ਸ਼ਨੀ ਦੇ ਘਰ ਉਨ੍ਹਾਂ ਨੂੰ ਮਿਲਣ ਆਉਂਦੇ ਹਨ। ਇਸ ਲਈ ਇਸ ਤਿਉਹਾਰ ਨੂੰ ਪਰਿਵਾਰਕ ਰਿਸ਼ਤਿਆਂ ’ਚ ਮਜ਼ਬੂਤੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਇਸ ਮੌਕੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ’ਚ ਵੱਖ-ਵੱਖ ਕਿਸਮਾਂ ਦੇ ਬੂਟੇ ਵੀ ਲਾਏ ਗਏ। ਇਸ ਮੌਕੇ ਰਮਾਕਾਂਤ ਭਨੋਟ, ਸੰਜੀਵ ਸ਼ਰਮਾ, ਅਜਿੰਦਰ ਸਿੰਘ ਨੰਬਰਦਾਰ, ਮੋਹਿਤ ਭਨੋਟ, ਪ੍ਰਦੀਪ ਕੋਸ਼ਰ, ਕਰਨ ਕੁਮਾਰ, ਦਲਵੀਰ ਰਾਣਾ, ਗੁਰਦੀਪ ਧੀਮਾਨ, ਵਿੰਦਰ ਧੀਮਾਨ, ਗੋਪੀ ਧੀਮਾਨ, ਵਰਿੰਦਰ ਸ਼ਰਮਾ, ਮੋਹਨ ਲਾਲ ਧੀਮਾਨ, ਸੁਸ਼ੀਲ ਰਾਣਾ, ਪੰਕਜ ਰਾਣਾ, ਪਵਨੀਸ਼ ਕੁਮਾਰ, ਰਾਵਣ ਕੁਮਾਰ ਹੈਪੀ, ਅਭਿਲਾਸ਼, ਅਭਿਲਾਸ਼, ਡੀ. ਧੀਮਾਨ, ਨਿਤੀਸ਼ ਧੀਮਾਨ, ਵਿਨੋਦ ਰਾਣਾ, ਰੋਹਿਤ ਸ਼ਰਮਾ, ਵਿਸ਼ਾਲ ਧੀਮਾਨ, ਸੋਡੀ ਸ਼ਰਮਾ, ਅਮਨ ਰਾਣਾ, ਪ੍ਰਿੰਸ ਰਾਣਾ, ਰੋਹਿਤ ਧੀਮਾਨ, ਰਮਨ ਕੁਮਾਰ, ਸਿਕੰਦਰ ਰਾਣਾ, ਅਜੇ ਧੀਮਾਨ, ਅੰਕੁਸ਼ ਰਾਣਾ, ਜਸਵਿੰਦਰ ਸਿੰਘ, ਨਰੇਸ਼ ਕੁਮਾਰ, ਅੱਛਰ ਰਾਣਾ, ਨਰੇਸ਼ ਰਾਣਾ, ਸੂਬੇਦਾਰ, ਦੁਮਨ, ਅਸ਼ੰਕ, ਸੁਬੇਦਾਰ, ਡੀ. ਧੀਮਾਨ, ਸੋਨੂੰ ਸ਼ਰਮਾ, ਸ਼ੇਖਰ ਧੀਮਾਨ, ਅਰੁਣ ਰਾਣਾ, ਜੱਸੀ ਰਾਣਾ ਤੇ ਨਿਰਮਲਾ, ਮਹਾਰਾਣਾ ਪ੍ਰਤਾਪ ਵੈੱਲਫੇਅਰ ਸੁਸਾਇਟੀ ਦੇ ਮੈਂਬਰ ਦੇਵੀ, ਦਰਸ਼ਨਾ ਦੇਵੀ, ਅਨੂ ਬਾਲਾ, ਤਪੱਸਿਆ ਦੇਵੀ, ਬੀਨਾ ਰਾਣੀ, ਵਿਜੇ ਕੁਮਾਰੀ, ਆਸ਼ਾ ਦੇਵੀ ਤੇ ਹੋਰਨਾਂ ਨੇ ਬਾਬਾ ਬਾਲਕ ਨਾਥ ਮੰਦਰ ਦੀ ਸਫ਼ਾਈ ਕੀਤੀ ਤੇ ਬੂਟੇ ਲਾਏ।