ਚੱਬੇਵਾਲ ਕਾਲਜ ਵਿਖੇ ਧੂਮਧਾਮ ਨਾਲ ਮਨਾਈ ਧੀਆ ਦੀ ਲੋਹੜੀ
ਚੱਬੇਵਾਲ ਕਾਲਜ ਵਿਖੇ ਧੂਮ ਧਾਮ ਨਾਲ ਮਨਾਈ ਧੀਆ ਦੀ ਲੋਹੜੀ
Publish Date: Fri, 16 Jan 2026 04:43 PM (IST)
Updated Date: Sat, 17 Jan 2026 04:04 AM (IST)

ਰਾਜਾ ਸਿੰਘ ਪੱਟੀ, ਪੰਜਾਬੀ ਜਾਗਰਣ, ਚੱਬੇਵਾਲ: ਪੰਥ ਰਤਨ ਜ਼ਿੰਦਾ ਸ਼ਹੀਦ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲਿਆਂ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਸਕੂਲ/ ਕਾਲਜ ਚੱਬੇਵਾਲ ਵਿਖੇ ਡਾਇਰੈਕਟਰ/ਪ੍ਰਿੰਸੀਪਲ ਡਾ. ਮਨਜੀਤ ਕੌਰ ਦੀ ਦੇਖਰੇਖ ਵਿੱਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਵਿਹੜੇ ’ਚ ਪ੍ਰਿੰਸੀਪਲ ਤੇ ਪੂਰੇ ਸਟਾਫ ਤੇ ਬੱਚੀਆਂ ਵੱਲੋਂ ਧੂਣੀ ਦੀ ਰਸਮ ਅਦਾ ਕੀਤੀ ਗਈ। ਡਾਇਰੈਕਟਰ/ਪ੍ਰਿੰਸੀਪਲ ਡਾ ਮਨਜੀਤ ਕੌਰ ਨੇ ਬੱਚੀਆਂ ਨੂੰ ਲੋਹੜੀ ਦੇ ਤਿਉਹਾਰ ਨੂੰ ਮਨਾਉਣ ਦੇ ਪਿੱਛੇ ਦੁੱਲਾ ਭੱਟੀ ਦੀ ਕਹਾਣੀ, ਸੁੰਦਰੀ ਮੁੰਦਰੀ ਨੂੰ ਵਿਆਹੁਣ, ਦਹੇਜ ਦੇ ਰੂਪ ’ਚ ਸ਼ੇਰ ਸ਼ੱਕਰ ਪਾਉਣ ਤੇ ਸਮਕਾਲੀ ਮੁਗਲ ਸਮਾਜ ’ਚ ਕੁੜੀਆਂ ਤੇ ਹੋ ਰਹੇ ਅੱਤਿਆਚਾਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਬੱਚੀਆਂ ਵੱਲੋਂ ਲੋਹੜੀ ਨਾਲ ਸਬੰਧਤ ਗੀਤ ਜਦੋਂ ਇਹ ਆਉਂਦੀ ਏ ਲੋਹੜੀ, ਸੁੰਦਰ ਮੁੰਦਰੀਏ ਹੋ, ਟੱਪੇ ,ਗਿੱਧਾ ਆਦਿ ਨਾਲ ਮਨੋਰੰਜਨ ਕੀਤਾ ਗਿਆ। ਇਸ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਤੋਂ ਬਾਅਦ ਪੂਰੇ ਸਟਾਫ਼ ਤੇ ਬੱਚੀਆਂ ਨੂੰ ਮੂੰਗਫਲੀ ਰਿਓੜੀਆਂ ਆਦਿ ਸਮੇਤ ਲੋਹੜੀ ਵੰਡੀ ਗਈ। ਇਸ ਦੇ ਨਾਲ ਹੀ ਪ੍ਰਿੰਸੀਪਲ ਸਾਹਿਬਾ ਵੱਲੋਂ ਮਾਘੀ ਦੇ ਤਿਉਹਾਰ ਬਾਰੇ ਵੀ ਚਾਨਣਾ ਪਾਇਆ ਗਿਆ ਤੇ ਸਿੱਖ ਧਰਮ ’ਚ 40 ਮੁਕਤਿਆਂ ਦਾ ਮਹੱਤਵ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੇ ਮੇਲੇ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਤੇ ਕਾਲਜ ਦਾ ਪੂਰਾ ਸਟਾਫ ਹਾਜ਼ਰ ਹੋਇਆ। ਪ੍ਰੋਫੈਸਰ ਨੀਲਮ ਸ਼ਰਮਾ ਨੇ ਮੰਚ ਦੀ ਭੂਮਿਕਾ ਬਾਖ਼ੂਬੀ ਨਿਭਾਈ।