'ਆਪ' ਵਪਾਰ ਵਿੰਗ ਦੀ ਨਵ-ਨਿਯੁਕਤ ਕਾਰਜਕਾਰਨੀ ਨੂੰ ਕੀਤਾ ਸਨਮਾਨਿਤ
'ਆਪ' ਵਪਾਰ ਵਿੰਗ ਦੀ ਨਵ-ਨਿਯੁਕਤ ਕਾਰਜਕਾਰਨੀ ਨੂੰ ਕੀਤਾ ਸਨਮਾਨਿਤ
Publish Date: Fri, 16 Jan 2026 04:32 PM (IST)
Updated Date: Sat, 17 Jan 2026 04:04 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਆਮ ਆਦਮੀ ਪਾਰਟੀ ਮੁਕੇਰੀਆਂ ਦੇ ਹਲਕਾ ਇੰਚਾਰਜ ਪ੍ਰੋ. ਜੀਐੱਸ ਮੁਲਤਾਨੀ ਦੀ ਅਗਵਾਈ ’ਚ ਕਰਵਾਈ ਵਿਸ਼ੇਸ਼ ਬੈਠਕ ਦੌਰਾਨ ‘ਆਪ’ ਵਪਾਰ ਵਿੰਗ ਵੱਲੋਂ ਨਿਯੁਕਤ ਕੀਤੀ ਵਪਾਰ ਵਿੰਗ ਮੁਕੇਰੀਆਂ ਦੀ ਨਵੀਂ ਕਾਰਜਕਾਰਨੀ ਨੂੰ ਸਨਮਾਨਿਤ ਕੀਤਾ ਗਿਆ। ਬੈਠਕ ’ਚ ਪ੍ਰੋ. ਜੀਐੱਸ ਮੁਲਤਾਨੀ ਵੱਲੋਂ ਵਪਾਰ ਵਿੰਗ ਦੇ ਨਵ-ਨਿਯੁਕਤ ਚੇਅਰਮੈਨ ਰਾਜੀਵ ਰਾਣਾ, ਵਾਈਸ-ਚੇਅਰਮੈਨ ਅਮਨ ਠਾਕੁਰ, ਮੈਂਬਰ ਅਜੇਪਾਲ ਸਿੰਘ, ਤਰਸੇਮ ਲਾਲ, ਸੁਰਿੰਦਰ ਕੁਮਾਰ ਝੰਗ, ਅਜੈ ਕੁਮਾਰ ਸ਼ਰਮਾ, ਨਵੀਤ ਕੁਮਾਰ, ਗੁਰਿੰਦਰ ਸਿੰਘ, ਦਰਸ਼ਨ ਸਿੰਘ, ਰਾਜ ਕੁਮਾਰ ਤੇ ਸੁਖਜਿੰਦਰ ਸਿੰਘ ਨੂੰ ਮੁਬਾਰਕਬਾਦ ਭੇਟ ਕਰਦਿਆਂ ਉਨ੍ਹਾਂ ਦੇ ਸਿਆਸੀ, ਸਮਾਜਿਕ ਤੇ ਆਰਥਿਕ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਆਪਣੇ ਸੰਬੋਧਨ ’ਚ ਹਲਕਾ ਇੰਚਾਰਜ ਮੁਲਤਾਨੀ ਨੇ ਕਿਹਾ ਕਿ ਵਪਾਰੀ ਵਰਗ ਕਿਸੇ ਵੀ ਖੇਤਰ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ ਤੇ ਆਮ ਆਦਮੀ ਪਾਰਟੀ ਵਪਾਰੀਆਂ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ‘ਆਪ’ ਸਰਕਾਰ ਵਪਾਰੀਆਂ ਲਈ ਸਰਲ ਨੀਤੀਆਂ, ਪਾਰਦਰਸ਼ੀ ਪ੍ਰਸ਼ਾਸਨ ਤੇ ਭ੍ਰਿਸ਼ਟਾਚਾਰ-ਮੁਕਤ ਪ੍ਰਣਾਲੀ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਨਵੀਂ ਕਾਰਜਕਾਰਨੀ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਵਪਾਰ ਮੰਡਲ ਮੁਕੇਰੀਆਂ ਵਪਾਰਕ ਮਸਲਿਆਂ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ’ਚ ਸਰਗਰਮ ਭੂਮਿਕਾ ਨਿਭਾਏਗਾ। ਇਸ ਸਮੇਂ ਵਪਾਰ ਸੈੱਲ ਦੇ ਨਵ-ਨਿਯੁਕਤ ਅਹੁਦੇਦਾਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਵਪਾਰੀਆਂ ਦੀਆਂ ਸਮੱਸਿਆਵਾਂ, ਜਿਵੇਂ ਕਿ ਟੈਕਸ ਸਬੰਧੀ ਮੁੱਦੇ, ਬਿਜਲੀ ਤੇ ਬੁਨਿਆਦੀ ਢਾਂਚੇ ਨਾਲ ਜੁੜੀਆਂ ਦਿੱਕਤਾਂ ਦਾ ਹੱਲ ਸਰਕਾਰ ਤੇ ਵਪਾਰ ਮੰਡਲ ਦੇ ਸਹਿਯੋਗ ਨਾਲ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਨਵੀਂ ਟੀਮ ਵਪਾਰੀਆਂ ਦੀ ਆਵਾਜ਼ ਬਣ ਕੇ ਕੰਮ ਕਰੇਗੀ ਤੇ ਸ਼ਹਿਰ ਦੇ ਵਪਾਰਕ ਵਿਕਾਸ ਲਈ ਠੋਸ ਯਤਨ ਕੀਤੇ ਜਾਣਗੇ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਹਰਜੀਤ ਸਿੰਘ ਸਹੋਤਾ, ਸੁਰਿੰਦਰ ਠਾਕੁਰ, ਬਲਾਕ ਪ੍ਰਧਾਨ ਅਮਿਤ ਕੁਮਾਰ, ਸੰਜੀਵ ਸੋਨੂੰ, ਅਮਰਜੀਤ ਅੰਬੀ ਆਦਿ ਵੀ ਹਾਜ਼ਰ ਸਨ।