ਹਕੂਮਤਪੁਰ ਦੀਆਂ ਗਲੀਆਂ ਭਰੀਆਂ ਸੀਵਰੇਜ ਦੇ ਪਾਣੀ ਨਾਲ
ਪਿੰਡ ਹਕੂਮਤਪੁਰ ਦੀਆਂ ਗਲੀਆਂ ਭਰੀਆਂ ਸਵੀਰਜੇ ਪਾਣੀ ਨਾਲ
Publish Date: Thu, 15 Jan 2026 07:34 PM (IST)
Updated Date: Fri, 16 Jan 2026 04:10 AM (IST)

ਪੀਣ ਵਾਲੇ ਪਾਣੀ ’ਚੋਂ ਵੀ ਲੱਗੀ ਬਦਬੂ ਆਉਣ, ਮਹਾਂਮਾਰੀ ਫੈਲਣ ਦਾ ਖਤਰਾ ਲੋਕਾਂ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਹਕੂਮਤਪੁਰ ਪਿੰਡ ਦੀਆਂ ਗਲੀਆਂ ’ਚ ਬਦਬੂ ਮਾਰਦੇ ਇਕ ਮਹੀਨੇ ਤੋਂ ਲਗਾਤਾਰ ਫੈਲੇ ਸੀਵਰੇਜ ਵਾਟਰ ਤੇ ਪੀਣ ਵਾਲੇ ਪਾਣੀ ਦੀ ਸਪਲਾਈ ’ਚੋਂ ਦੂਸ਼ਿਤ ਪਾਣੀ ਦੀ ਮਿਲਾਵਟ ਨੂੰ ਲੈ ਕੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਤੇ ਸਾਬਕਾ ਸਰਪੰਚ ਪਲਵਿੰਦਰ ਸਿੰਘ ਦੀ ਅਗਵਾਈ ’ਚ ਪੰਜਾਬ ਸਰਕਾਰ ਦੀਆਂ ਗੱਪ ਮਾਰ ਨੀਤੀਆਂ ਵਿਰੁੱਧ ਮੁਜ਼ਾਹਰਾ ਕੀਤਾ ਤੇ ਕਿਹਾ ਕਿ ਬਹੁ ਕਰੋੜੀ “ਸਵੱਛਤਾ ਮਿਸ਼ਨ” ਵੀ ਹੱਥਾਂ ’ਚ ਝਾੜੂ ਫੜ ਕੇ ਫੋਟੋਆਂ ਖਿਚਵਾਉਣ ਤੱਕ ਹੀ ਸੀਮਤ ਹੋ ਕੇ ਰਹਿ ਗਿਆ। ਸੀਵਰੇਜ ਪਾਣੀ ਨਾਲ ਫੈਲਣ ਵਾਲੇ ਬੈਕਟੀਰੀਆਂ ਤੋਂ ਸਾਵਧਾਨ ਰਹਿਣ ਲਈ ਕਿਹਾ। ਕਈ ਘਰਾਂ ’ਚ ਇਹ ਗੰਦਾ ਪਾਣੀ ਵੀ ਦਾਖਲ ਹੋ ਜਾਂਦਾ ਹੈ। ਪਿੰਡ ’ਚ ਬੀਮਾਰੀਆਂ ਫੈਲਣ ਦਾ ਵੱਡਾ ਖਤਰਾ ਲੋਕਾਂ ਦੇ ਸਿਰਾਂ ’ਤੇ ਲਟਕ ਰਿਹਾ ਹੈ ਪਰ ਬੱਚਿਆਂ ’ਚ ਤੇ ਆਮ ਲੋਕਾਂ ’ਚ ਇਸ ਦੇ ਲਛੱਣ ਦਿਖਣ ਲੱਗ ਪਏ ਹਨ, ਜਦਕਿ ਪਿੰਡ ਦੇ ਲੋਕ ਸਰਕਾਰ ਦੇ ਅਨੇਕਾਂ ਵਾਰ ਧਿਆਨ ’ਚ ਲਿਆ ਚੁੱਕੇ ਹਨ ਪਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਵਲੋਂ ਕਦੇ ਵੀ ਲੋਕਾਂ ਦੀ ਮੁਸ਼ਕਿਲ ਨੂੰ ਪੂਰੀ ਗੰਭੀਰਤਾ ਨਾਲ ਨਹੀਂ ਲਿਆ ਗਿਆ। “ਸਵੱਛ ਭਾਰਤ ਮਿਸ਼ਨ” ਆਪਣੇ ਅਸਲ ਮਿਸ਼ਨ ਤੋਂ ਪੂਰੀ ਤਰ੍ਹਾਂ ਫੈਲ੍ਹ ਹੋ ਚੁੱਕਾ ਹੈ, ਜਦਕਿ 2014 ਤੋਂ ਸ਼ੁਰੂ ਹੋ ਕੇ 2025 ਤੱਕ ਕਰੋੜਾਂ ਰੁਪਏ ਖਰਚ ਚੁੱਕਾ ਹੈ। ਗੰਦਗੀ ਤੇ ਸੀਵਰੇਜ ਵਾਟਰ, ਪਲਾਸਟਿਕ, ਗੰਦਗੀ ਨਾਲ ਭਰੇ ਛੱਪੜ ਜਿਓਂ ਦੇ ਤਿਓਂ ਹੀ ਹਨ। 15ਵੇਂ ਵਿੱਤ ਕਮਿਸ਼ਨ ਤਹਿਤ ਕਰੋੜਾਂ ਰੁਪਇਆ ਖਰਚਿਆ ਜਾ ਚੁੱਕਾ ਹੈ। ਬਾਕੀ ਦੀਆਂ ਸਕੀਮਾਂ ਵਾਂਗ ਸਵੱਛ ਭਾਰਤ ਮਿਸ਼ਨ ਨੂੰ ਵੀ ਭ੍ਰਿਸ਼ਟਾਚਾਰ ਦਾ ਸੱਪ ਸੁੰਘ ਗਿਆ ਹੈ। ਸਾਰੇ ਕੰਮ ਕਾਗਜ਼ੀ ਹੋ ਨਿੱਬੜੇ ਹਨ, ਜਿਸ ਕਾਰਨ ਪਿੰਡ ਗੰਦਗੀ ’ਚ ਘਿਰੇ ਪਏ ਹਨ, ਜਦਕਿ ਬਲਾਕ, ਜ਼ਿਲ੍ਹਾ, ਪ੍ਰਦੇਸ਼ ਤੇ ਕੇਂਦਰ ਪੱਧਰ ਦੇ ਕਾਗਜ਼ੀ ਸਰਵੇਖਣ ਵੀ ਹੋ ਚੁੱਕੇ ਹਨ। ਗਰੀਬ ਲੋਕਾਂ ਨੂੰ ਗੰਦੀਆਂ ਥਾਵਾਂ ਤੇ ਛੱਪੜਾਂ ਕੋਲ ਰੱਖਣਾ ਵੀ ਸੰਵਿਧਾਨਕ ਵਿਤਕਰਾ ਹੈ। ਉਨ੍ਹਾਂ ਇਸ ਦੀ ਸ਼ਕਾਇਤ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸਮੇਤ ਫੋਟੋਵਾਂ ਭੇਜ ਕੇ ਦਰਜ ਕਰਵਾਈ, ਜੇਕਰ ਲੋਕਾਂ ਦੀ ਤੇ ਉਨ੍ਹਾਂ ਦੇ ਮਕਾਨਾਂ ਦਾ ਨੁਕਸਾਨ ਹੋਇਆਂ ਤਾਂ ਪਟੀਸ਼ਨ ਦਾਖਲ ਕਰ ਕੇ ਮੁਆਵਜ਼ਾ ਕਲੇਮ ਕੀਤਾ ਜਾਵੇਗਾ। ਇਸ ਮੌਕੇ ਕੁਲਦੀਪ ਸਿੰਘ, ਰਾਮ ਲਾਲ, ਸੇਮਾ ਸਿੰਘ, ਰਛਪਾਲ ਬੰਗਾ, ਗੁਰਮੇਲ ਸਿੰਘ, ਗਿਆਨ ਸਿੰਘ ਬੰਗਾ, ਹੰਸ ਰਾਜ, ਨਰੇਸ਼ ਕੁਮਾਰ, ਅਮਨਦੀਪ ਸਿੰਘ, ਕਵਿਤਾ ਰਾਣੀ, ਗੁਰਬਖਸ਼ ਸਿੰਘ, ਬਲਵੀਰ ਕੌਰ, ਸੁਨੀਤਾ ਦੇਵੀ, ਕਸ਼ਮੀਰ ਕੌਰ, ਅਜੀਤ ਪਾਲ, ਚਮਨਲਾਲ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।