ਦਾਜ ਦੇ ਮਾਮਲਿਆਂ ’ਚ ਕੇਸ ਦਰਜ
ਦਾਜ਼ ਦਹੇਜ ਮਾਮਲਿਆਂ ਵਿੱਚ ਚੱਬੇਵਾਲ ਤੇ ਮਾਡਲ ਟਾਊਨ ਥਾਣਿਆਂ ਵਿੱਚ ਕੇਸ ਦਰਜ
Publish Date: Thu, 15 Jan 2026 07:21 PM (IST)
Updated Date: Fri, 16 Jan 2026 04:10 AM (IST)

ਸਟਾਫ ਰਿਪੋਟਰ,ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਦਾਜ਼ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋ ਅਲੱਗ-ਅਲੱਗ ਮਾਮਲਿਆਂ ਵਿੱਚ ਪੁਲਿਸ ਵੱਲੋਂ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ। ਪਹਿਲੇ ਮਾਮਲੇ ਵਿੱਚ ਥਾਣਾ ਚੱਬੇਵਾਲ ਪੁਲਿਸ ਨੇ ਮੁਕੇਸ਼ ਅਤੇ ਉਸ ਦੀ ਮਾਂ ਸੀਤਲ ਕੌਰ, ਦੋਵੇਂ ਵਾਸੀ ਖੰਗੂੜਾ, ਜ਼ਿਲ੍ਹਾ ਕਪੂਰਥਲਾ ਖਿਲਾਫ ਮੁਕੱਦਮਾ ਸਤਨਾਮ ਕੌਰ ਵਾਸੀ ਸਸੋਲੀ, ਵੱਲੋਂ ਦਿੱਤੀ ਸ਼ਿਕਾਇਤ ਤੋਂ ਬਾਅਦ ਦਰਜ ਕੀਤਾ ਹੈ। ਪੁਲਿਸ ਸੁਤਰਾਂ ਅਨੁਸਾਰ ਸਤਨਾਮ ਕੌਰ ਅਨੁਸਾਰ ਉਸ ਦਾ ਵਿਆਹ ਨਵੰਬਰ 2024 ਨੂੰ ਮੁਕੇਸ਼ ਨਾਲ ਹੋਈਆ ਸੀ। ਸਤਨਾਮ ਕੌਰ ਨੇ ਦੋਸ਼ ਲਗਾਇਆ ਕਿ ਵਿਆਹ ਤੋਂ ਬਾਅਦ ਮੁਕੇਸ਼ ਅਤੇ ਸੱਸ ਸੀਤਲ ਕੌਰ ਵੱਲੋਂ ਉਸਨੂੰ ਹੋਰ ਦਾਜ਼ ਦਹੇਜ ਲਿਆਉਣ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ। ਸੁਤਰਾਂ ਨੇ ਅਗੇ ਦੱਸਿਆ ਕਿ ਦੂਜੇ ਮਾਮਲੇ ਵਿੱਚ ਥਾਣਾ ਮਾਡਲ ਟਾਊਨ, ਹੁਸ਼ਿਆਰਪੁਰ ਦੀ ਪੁਲਿਸ ਨੇ ਰਾਜ ਰਜਿੰਦਰ ਸਿੰਘ ਵਾਸੀ ਹਰਸੇਹ ਡਾਬਰ (ਹਰੋਆ ਡਾਬਰ), ਜੰਮੂ ਅਤੇ ਕਸ਼ਮੀਰ ਖਿਲਾਫ ਮੁਕੱਦਮਾ ਉਸ ਦੀ ਪਤਨੀ ਮਨਜੀਤ ਕੌਰ ਵਾਸੀ ਹੁਸ਼ਿਆਰਪੁਰ ਦੀ ਸ਼ਿਕਾਇਤ ਤੇ ਦਰਜ ਕੀਤ ਗਿਆ। ਮਨਜੀਤ ਕੌਰ ਨੇ ਆਪਣੇ ਪਤੀ ਦੇ ਖਿਲਾਫ ਸ਼ਿਕਾਇਤ ਵਿੱਚ ਦਾਜ਼ ਦੀ ਮੰਗ, ਗਾਲੀ-ਗਲੋਚ, ਕੁੱਟਮਾਰ, ਗੈਰ-ਕੁਦਰਤੀ ਤਰੀਕੇ ਨਾਲ ਸਰੀਰਕ ਸ਼ੋਸ਼ਣ, ਮਾਨਸਿਕ ਤੰਗ ਪ੍ਰੇਸ਼ਾਨੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਦੋਸ਼ ਲਾਏ ਗਏ ਸਨ।