ਐਕਸਾਈਜ਼ ਐਕਟ ਹੇਠ ਇਕ ਕਥਿਤ ਦੋਸ਼ੀ ਗ੍ਰਿਫ਼ਤਾਰ
ਬੁੱਲੋਵਾਲ ਪੁਲਿਸ ਵੱਲੋਂ ਐਕਸਾਈਜ਼ ਐਕਟ ਹੇਠ ਇਕ ਕਥਿਤ ਦੋਸ਼ੀ ਗ੍ਰਿਫ਼ਤਾਰ
Publish Date: Thu, 15 Jan 2026 07:15 PM (IST)
Updated Date: Fri, 16 Jan 2026 04:10 AM (IST)
ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਥਾਣਾ ਬੁੱਲੋਵਾਲ ਦੀ ਪੁਲਿਸ ਨੇ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਐਕਸਾਈਜ਼ ਐਕਟ ਤਹਿਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਖਿਲਾਫ ਮੁਕੱਦਮਾ ਦਰਜ ਕੀਤਾ ਹੈ।ਪੁਲਿਸ ਨੇ ਦੱਸਿਆ ਕਿ ਏਐਸਆਈ ਕਰਨੈਲ ਸਿੰਘ ਸਹਿਤ ਸਾਥੀ ਕਰਮਚਾਰੀਆਂ ਸਮੇਤ ਅੱਡਾ ਬੁੱਲੋਵਾਲ ਵਿਖੇ ਮੌਜੂਦ ਸਨ ਕਿ ਇਸ ਦੌਰਾਨ ਮੁਖ਼ਬਰ ਖਾਸ ਵੱਲੋਂ ਇਤਲਾਹ ਮਿਲੀ ਕਿ ਬਰੱਮਾ ਨੰਦ ਵਾਸੀ ਸਿੰਗੀ, ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼), ਜੋ ਮੌਜੂਦਾ ਤੌਰ ’ਤੇ ਪਿੰਡ ਖਡਿਆਲਾ ਸੈਣੀਆ, ਥਾਣਾ ਬੁੱਲੋਵਾਲ ਵਿਖੇ ਸੁਰੇਸ਼ ਸਵੀਟ ਸ਼ਾਪ ਦੇ ਨਾਮ ਨਾਲ ਦੁਕਾਨ ਚਲਾ ਰਿਹਾ ਹੈ, ਕਥਿਤ ਤੌਰ ’ਤੇ ਆਪਣੀ ਦੁਕਾਨ ਵਿੱਚ ਸ਼ਰਾਬ ਰੱਖ ਕੇ ਵੇਚ ਰਿਹਾ ਹੈ। ਪੁਲਿਸ ਅਨੁਸਾਰ, ਸੂਚਨਾ ਦੇ ਆਧਾਰ ’ਤੇ ਤੁਰੰਤ ਰੇਡ ਕੀਤੀ ਗਈ। ਦੁਕਾਨ ਅੰਦਰ ਇੱਕ ਮੋਨਾ ਵਿਅਕਤੀ ਕੁਰਸੀ ’ਤੇ ਬੈਠਾ ਮਿਲਿਆ, ਜਿਸ ਕੋਲ ਇਕ ਵਜਨਦਾਰ ਸੇਬਾਂ ਦਾ ਬੋਰਾ ਪਿਆ ਸੀ। ਤਲਾਸ਼ੀ ਦੌਰਾਨ ਕਥਿਤ ਤੌਰ ’ਤੇ ਉਸ ਬੋਰੇ ਵਿੱਚੋਂ 13 ਬੋਤਲਾਂ ਪੰਜਾਬ ਕਲੱਬ ਗੋਲਡ ਵਿਸਕੀ ਬਰਾਮਦ ਹੋਈਆਂ।