ਰੁਜ਼ਗਾਰ ਤੇ ਇਲਾਕਾ ਨਿਵਾਸੀਆਂ ਦੇ ਵਿਕਾਸ ਲਈ ਮੰਗ-ਪੱਤਰ
ਕੰਡੀ ਨਿਵਾਸੀਆ ਦੇ ਰੁਜ਼ਗਾਰ ਅਤੇ ਇਲਾਕਾ ਨਿਵਾਸੀਆਂ ਦੇ ਵਿਕਾਸ ਲਈ ਮੰਗ ਪੱਤਰ
Publish Date: Thu, 15 Jan 2026 07:13 PM (IST)
Updated Date: Fri, 16 Jan 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਕੰਢੀ ਨਿਵਾਸੀਆ ਦੇ ਰੁਜ਼ਗਾਰ ਅਤੇ ਇਲਾਕਾ ਨਿਵਾਸੀਆਂ ਦੇ ਵਿਕਾਸ ਲਈ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਹਲਕਾ ਉੜਮੁੜ ਨੂੰ ਮੰਗ ਪੱਤਰ ਸੌਂਪਿਆ ਗਿਆ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਪੰਜਾਬ ਸਰਕਾਰ ਇਹ ਸਾਰੀਆਂ ਮੰਗਾ ਹੱਲ ਕਰੇਗੀ। ਡੀ ਲਿਸਟਡ ਕੰਢੀ ਦੇ ਹਰ ਪਿੰਡ ਲਈ ਪੰਜ ਏਕੜ ਪੰਚਾਇਤੀ ਜ਼ਮੀਨ ਕੀਤੀ ਜਾਵੇ ਤੇ ਬਿਨਾ ਪ੍ਰਦੂਸ਼ਣ ਰਹਿਤ ਕਾਰਖਾਨੇ ਲਾਉਣ ਲਈ ਲੋਨ ਦਾ ਪ੍ਰਬੰਧ ਸਰਕਾਰ ਕਰੇ ਤਾਂ ਜੋ ਬੇਰੁਜ਼ਗਾਰ ਨੋਜਵਾਨਾ ਨੂੰ ਰੁਜਗਾਰ ਮਿਲ ਸਕੇ। ਕੰਢੀ ਇਲਾਕਾ ਪਿੰਡ ਮਨਹੋਤਾ ਆਦਿ ਪਿੰਡਾ ਦੇ ਨਜਦੀਕ ਦੱਸ ਕਿਲੋ ਮੀਟਰ ਦੇ ਅੰਦਰ ਕੋਈ ਸਰਕਾਰੀ/ਪ੍ਰਾਈਵੇਟ ਹਸਪਤਾਲ ਨਹੀ ਹੈ। ਸੱਪਾ/ਜੰਗਲੀ ਜਾਨਵਰਾ ਦਾ ਏਰੀਆ ਹੈ ਦੂਰ ਦੁਰਾਡੇ ਨਾ ਪਹੁੰਚ ਕਾਰਣ ਮਰੀਜਾ ਦੀ ਮੌਤ ਦਰ ਜ਼ਿਆਦਾ ਹੈ, ਘੱਟ ਤੋ ਘੱਟ ਦੱਸ ਜਾਂ ਵੀਹ ਬੈਡ ਦਾ ਹਸਪਤਾਲ ਦਿੱਤਾ ਜਾਵੇ। ਪਿੰਡਾਂ ਲਈ 20 ਏਕੜ ਪੰਚਾਇਤੀ /ਸਰਕਾਰੀ ਜਮੀਨ ਡੀ ਲਿਸਟਿੱਡ ਕਰਕੇ ਸਰਕਾਰ ਪੁਰਾਣੇ ਦਰੱਖਤ ਬੋਹੜ ਪਿੱਪਲ ਅੰਬ ਆਕਸੀਜਨ ਦੇਣ ਵਾਲੇ ਦਰੱਖਤਾਂ ਦੀ ਨਾਨਕ ਬਗੀਚੀ ਲਗਾਉਣ ਦਾ ਪ੍ਰਬੰਧ ਕਰੇ। ਮਹਾਰਾਜਾ ਰਣਜੀਤ ਸਿੰਘ ਦੀ ਸੋਚ ਨੂੰ ਵਧਾਉਣ ਲਈ ਕੰਢੀ ਦੇ ਬੱਚਿਆਂ ਦੇ ਵਿਕਾਸ ਲਈ ਵਧਿਆ ਨਵੀ ਟੈਕਨਾਲੋਜੀ ਡਿਪਲੋਮਾ ਆਈਟੀਆਈ ਆਦਿ ਨਾਲ ਸਬੰਧਤ ਕਾਲਜ ਦਿੱਤਾ ਜਾਵੇ। ਫਸਲ/ਦਰੱਖਤਾਂ ਨੂੰ ਜੰਗਲੀ ਜਾਨਵਰ ਖਰਾਬ ਕਰ ਦਿੰਦੇ ਹਨ। ਫਸਲ 10 % ਹੀ ਜ਼ਿਮੀਦਾਰਾਂ ਦੇ ਪੱਲੇ ਪੈਦੀ ਹੈ। ਕੰਢੀ ਨਿਵਾਸਿਆ ਨੂੰ ਆਪਣੇ ਖੇਤਾਂ ਦੁਆਲੇ ਜਾਲ ਲਗਾਉਣ ਲਈ ਸਮੇਤ ਲੇਬਰ ਸਰਕਾਰ ਸਬਸਿਟੀ ਦਾ ਪ੍ਰਬੰਧ 80 % ਕਰੇ। ਕੰਡੀ ਇਲਾਕਾ ਕੁਦਰਤੀ ਉੱਚਾ ਨੀਵਾ ਬਹੁੱਤ ਜਿਆਦਾ ਹੈ ਫਸਲਾ/ਦਰਖਤਾ ਨੂੰ ਪਾਣੀ ਦੇਣਾ ਅਤਿ ਮੁਸ਼ਕਿਲ ਕੰਮ ਹੈ। ਸਰਕਾਰ ਸਪੈਸ਼ਲ ਪਾਵਰਾਂ ਵਰਤ ਕੇ ਕੰਢੀ ਲਈ ਟਿਊਬਵੈੱਲ ਕੁਨੈਕਸਨ ਜਾਰੀ ਕਰੇ ਅਤੇ ਅਗਾਹ ਪਾਣੀ ਦੀ ਵਰਤੋ ਲਈ ਸਪਰਿੰਕਿਲ/ਫੁਆਰਾ ਸਿਸਟਮ ਪਾਉਣ ਲਈ 90 % ਸਬਸਿਟੀ ਦਾ ਪ੍ਰਬੰਧ ਕਰੇ। ਕੰਢੀ ਸੰਘਣੇ ਦਰੱਖਤਾਂ ਵਾਲਾ ਇਲਾਕਾ ਹੈ ਫਾਲਟ ਦੌਰਾਨ ਹਫਤਾ ਕਈ ਵਾਰ ਲਾਈਟ ਨਹੀ ਆਉਦੀ। ਕੰਢੀ ਦੇ ਹਰ ਪਿੰਡ ਦੇ ਹਰੇਕ ਘਰ ਦੀ ਛੱਤ ਉੱਪਰ ਸੋਲਰ ਲਾਉਣ ਦਾ ਵਰਕ ਸਰਕਾਰ ਆਪਣੇ ਪੱਧਰ ’ਤੇ ਕਰਾਵੇ। ਸਪੈਸ਼ਲ ਪਿੰਡ ਕਟੋਹੜ ਤੋ ਲੈ ਕਿ ਪਿੰਡ ਰਾਮਟੁਟਵਾਲੀ ਡਿਫੈਂਸ ਰੋਡ ਤੱਕ ਸੋਲਰ ਲਾਈਟਾਂ ਲਾਈਆਂ ਜਾਣ ਤਾਂ ਜੋ ਪਿੰਡਾਂ ਦੀ ਪਬਲਿਕ ਇਸ ਰਸਤੇ ਨੂੰ ਸੈਰ ਲਈ ਵਰਤ ਸਕਣ। ਜੰਗਲੀ ਜਾਨਵਰਾਂ ਦੇ ਖਤਰੇ ਕਾਰਨ ਲਾਈਟਾਂ ਜ਼ਰੂਰੀ ਹਨ। ਹਿਮਾਚਲ ਸਰਕਾਰ ਦਾ ਬਾਰਡਰ ਕਰਾਸ ਕਰਨ ਸਮੇ ਬਾਹਰ ਦੀਆਂ ਸਟੇਟਾਂ ਦੀਆਂ ਗੱਡੀਆਂ ਤੋਂ ਟੋਲ ਟੈਕਸ ਵਸੂਲ ਕਰਦੀ ਹੈ। ਕੰਢੀ ਦੇ ਪਿੰਡਾਂ ਤੋਂ ਜਿਹਨਾਂ ਰਸਤਿਆ ਤੋਂ ਹਿਮਾਚਲ ਵੱਲੋ ਆਉਣ ਵਾਲੀਆਂ ਗੱਡੀਆਂ ਦੀ ਪਹੁੰਚ ਹੈ, ਪੰਜਾਬ ਸਰਕਾਰ ਟੋਲ ਟੈਕਸ ਲਗਾਵੇ ਜਾਂ ਪੰਚਾਇਤ ਨੂੰ ਟੋਲ ਟੈਕਸ ਲਾਉਣ ਦਾ ਅਧਿਕਾਰ ਦਿੱਤਾ ਜਾਵੇ ਤੇ ਇਸ ਆਉਣ ਵਾਲੇ ਫੰਡ ਨੂੰ ਕੰਢੀ ਦੇ ਪਿੰਡਾਂ ਦੇ ਵਿਕਾਸ ਲਈ ਵਰਤਿਆ ਜਾਵੇ। ਮਹਾਰਾਣਾ ਪ੍ਰਤਾਪ ਕਾਲਜ ਢੋਲਬਾਹਾ ਵਿਖੇ ਸਟਾਫ ਦੀ ਬਹੁਤ ਜ਼ਿਆਦਾ ਘਾਟ ਹੈ, ਜਲਦ ਤੋ ਜਲਦ ਖਾਲੀ ਪੋਸਟਾਂ ਭਰੀਆਂ ਜਾਣ। ਪਿੰਡ ਥਾਣਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸੰ੍ਯਿੰਚਾਈ ਲਈ ਟਿਊਬਵੈੱਲ ਕਨੈਕਸ਼ਨ ਨਹੀ ਸਰਕਾਰ ਸਪੈਸ਼ਲ ਪਾਵਰਾਂ ਵਰਤ ਕੇ ਇੱਕ ਸਿੰਚਾਈ ਲਈ ਟਿਊਬਵੈੱਲ ਕੁਨੈਕਸ਼ਨ ਲਾਏ। ਮਨਹੋਤਾ ਵਾਟਰ ਸਪਲਾਈ ਤੋਂ ਲੈ ਕੇ ਦਹੇਰੀਆ ਪਿੰਡ ਤੱਕ ਪੱਕੀ ਸੜਕ ਬਣਾਈ ਜਾਵੇ ਜੋ ਅਤਿ ਜ਼ਰੂਰੀ ਹੈ। ਜੰਗਲੀ ਤੇ ਦਰੱਖਤਾਂ ਵਾਲਾ ਇਲਾਕਾ ਹੋਣ ਕਾਰਣ ਫਾਲਟ ਦੌਰਾਨ ਹਫਤਾ ਤੱਕ ਬਿਜਲੀ ਕਈ ਏਰੀਆ ’ਚ ਨਹੀ ਆਉਦੀ। ਓਪਨ ਤਾਰ ਦੀ ਜਗ੍ਹਾ ਸੰਘਣੇ ਦਰੱਖਤਾਂ ਵਾਲੇ ਏਰੀਆ ’ਚ ਪਛਾਣ ਕਰ ਕੇ ਕੇਬਲ ਪਾਈ ਜਾਵੇ।