ਧੀਆਂ ਵਿਹੜੇ ਦੀਆਂ ਰੌਣਕ ਹੁੰਦੀਆਂ ਹਨ : ਡਾ. ਨਿਰਮਲ ਕੁਮਾਰ
ਧੀਆਂ ਵਿਹੜੇ ਦੀਆਂ ਰੋਣਕ ਹੁੰਦੀਆਂ ਹਨ- ਡਾਕਟਰ ਨਿਰਮਲ ਕੁਮਾਰ
Publish Date: Thu, 15 Jan 2026 07:04 PM (IST)
Updated Date: Fri, 16 Jan 2026 04:10 AM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ,
ਬੀਣੇਵਾਲ ਬੀਤ : ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਬਲਵੀਰ ਕੁਮਾਰ ਦੇ ਹੁਕਮਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਨਿਰਮਲ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੜ੍ਹਸ਼ੰਕਰ ਅਧੀਨ ਆਉਂਦੀ ਸੀਐੱਚਸੀ ਬੀਣੇਵਾਲ ਵਿਖੇ ਏਕ ਨੂਰ ਸਵੈ ਸੰਸਥਾ ਪਠਲਾਵਾ ਸ਼ਹੀਦ ਭਗਤ ਸਿੰਘ ਨਗਰ ਦੇ ਸਹਿਯੋਗ ਨਾਲ ਲਗਭਗ 12 ਨਵ ਜੰਮੀਆ ਬੱਚੀਆਂ ਦੀ ਲੋਹੜੀ ਪਾਈ ਗਈ। ਇਸ ਮੌਕੇ ਡਾ. ਨਿਰਮਲ ਕੁਮਾਰ ਨੇ ਦੱਸਿਆ ਕਿ ਕੁੜੀਆਂ ਦੀ ਲੋਹੜੀ ਵੀ ਮੁੰਡਿਆਂ ਵਾਂਗ ਮਨਾਉਣੀ ਚਾਹੀਦੀ ਹੈ ਕਿਉਂਕਿ ਕੁੜੀਆਂ ਮਾਪਿਆਂ ਦਾ ਪੁੱਤਰਾਂ ਨਾਲੋਂ ਵੱਧ ਫਿਕਰ ਕਰਦੀਆਂ ਹਨ। ਕੁੜੀਆਂ ਨੂੰ ਕੁੱਖ ਵਿੱਚ ਕਤਲ ਕਰਨਾ ਕਾਨੂੰਨੀ ਜੁਰਮ ਤਾਂ ਹੈ ਹੀ ਪਰ ਇਸ ਦੇ ਨਾਲ ਨਾਲ ਇੱਕ ਬਹੁਤ ਵੱਡਾ ਪਾਪ ਵੀ ਹੈ।
ਉਨ੍ਹਾਂ ਕਿਹਾ ਕਿ ਧੀਆਂ ਹਰ ਖੇਤਰ ’ਚ ਮੁੰਡਿਆਂ ਨਾਲੋਂ ਅੱਗੇ ਹਨ ਇੱਥੋਂ ਤੱਕ ਕਿ ਦੇਸ਼ ਦੇ ਬਾਰਡਰ ਤੇ ਵੀ ਮੁੰਡਿਆਂ ਦੇ ਬਰਾਬਰ ਤਾਇਨਾਤ ਹਨ ਅਤੇ ਆਰਮੀ ਵਿਚ ਡਿਊਟੀ ਕਰ ਰਹੀਆਂ ਹਨ। ਏਕ ਨੂਰ ਸੰਸਥਾ ਪਠਲਾਵਾ ਦੇ ਚੇਅਰਮੈਨ ਸਾਹਿਬ ਵੱਲੋਂ ਕਿਹਾ ਗਿਆ ਹੈ ਕਿ ਧੀਆਂ ਸਾਡੀ ਸ਼ਾਨ ਹਨ। ਬੱਚੀਆਂ ਨੂੰ ਵੱਧ ਤੋਂ ਵੱਧ ਵਿਦਿਆ ਦਾ ਦਾਨ ਦੇ ਕੇ ਉੱਚੇ ਅਹੁਦਿਆਂ ਤੇ ਪਹੁੰਚਾਉਣ ਦੀ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ। ਧੀਆਂ ਨੂੰ ਡਰਾਓ ਨਾ ਸਗੋਂ ਹੌਸਲਾ ਦੇ ਕੇ ਉਹਨਾਂ ਨੂੰ ਆਤਮ-ਨਿਰਭਰ ਹੋਣ ਲਈ ਮਦਦਗਾਰ ਬਣੋ। ਇਸ ਮੌਕੇ ਇਸ ਸੰਸਥਾ ਵੱਲੋਂ ਕੀਤੇ ਜਾਂ ਕੀਤੇ ਜਾ ਰਹੇ ਪ੍ਰਸੰਸਾ ਯੋਗ ਉਪਰਾਲਿਆਂ ਬਾਰੇ ਵੀ ਦੱਸਿਆ ਗਿਆ।
ਇਸ ਮੌਕੇ ਸੀਐੱਚਸੀ ਨੂੰ ਐਨਾਲਾਈਜ਼ਰ ਮਸ਼ੀਨ ਅਤੇ ਬਹੁਤ ਸਾਰਾ ਫਰਨੀਚਰ ਵੀ ਇਸ ਸੰਸਥਾ ਵੱਲੋਂ ਭੇਟ ਕੀਤਾ ਗਿਆ। ਇਸ ਮੌਕੇ ਐਸਐਮਓ ਸਾਹਿਬ ਵੱਲੋਂ ਇਸ ਸੰਸਥਾ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ ਅਤੇ ਆਏ ਹੋਏ ਪਤਵੰਤੀ ਸੱਜਣਾਂ ਦਾ ਪੰਚਾਇਤ ਮੈਂਬਰਾਂ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਡਾਕਟਰ ਗੁਰਪ੍ਰਤਾਪ ਸਿੰਘ, ਡਾਕਟਰ ਸਨੀ ਚੌਧਰੀ, ਡਾਕਟਰ ਕਰਨਵੀਰ, ਕੇਵਲ ਸਿੰਘ ਹੈਲਥ ਇੰਸਪੈਕਟਰ ,ਜਸਵੀਰ ਸਿੰਘ, ਜੋਗਿੰਦਰ ਕੌਰ, ਰਜਿੰਦਰ ਕੌਰ ਅਤੇ ਸੀ ਐਚ ਸੀ ਦੇ ਸਮੂਹ ਸਟਾਫ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।