ਸੂਦ ਸਭਾ ਹੁਸ਼ਿਆਰਪੁਰ ਵੱਲੋਂ ਅਸ਼ੋਕ ਸੂਦ (ਹੈਪੀ) ਦਾ ਸਨਮਾਨ
ਸੂਦ ਸਭਾ ਹੁਸ਼ਿਆਰਪੁਰ ਵੱਲੋਂ ਅਸ਼ੋਕ ਸੂਦ (ਹੈੱਪੀ) ਦਾ ਸਨਮਾਨ
Publish Date: Thu, 15 Jan 2026 04:33 PM (IST)
Updated Date: Fri, 16 Jan 2026 04:01 AM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸੂਦ ਸਭਾ ਹੁਸ਼ਿਆਰਪੁਰ ਦੀ ਇੱਕ ਮਹੱਤਵਪੂਰਨ ਬੈਠਕ ਸਭਾ ਦੇ ਪ੍ਰਧਾਨ ਐਡਵੋਕੇਟ ਅਰਵਿੰਦ ਸੂਦ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਇਸ ਦੌਰਾਨ ਉਪ ਪ੍ਰਧਾਨ ਡਾ. ਭਾਰਤ ਭੂਸ਼ਣ ਸੂਦ, ਜਨ. ਸਕੱਤਰ ਅਸ਼ੋਕ ਸੂਦ ਤੇ ਸੀਨੀਅਰ ਉਪ ਪ੍ਰਧਾਨ ਅਵਿਨਾਸ਼ ਸੂਦ ਵੱਲੋਂ ਅਸ਼ੋਕ ਸੂਦ (ਹੈੱਪੀ) ਨੂੰ ਸੂਦ ਸਭਾ ਦੇ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਮਹੱਤਵਪੂਰਨ ਸੇਵਾਵਾਂ ਅਤੇ ਸਭਾ ਦੀ ਮੈਂਬਰਸ਼ਿਪ ਦੇ 25 ਸਾਲ ਪੂਰੇ ਹੋਣ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਕਾਂਗਰਸ ਸੇਵਾ ਦਲ ਦੇ ਸਕੱਤਰ ਅਸ਼ੋਕ ਸੂਦ (ਹੈਪੀ) ਨੇ ਕਿਹਾ ਕਿ ਉਹ ਸੂਦ ਸਭਾ ਹੁਸ਼ਿਆਰਪੁਰ ਦੇ ਹਰ ਮੈਂਬਰ ਦੇ ਸੁੱਖ-ਦੁੱਖ ’ਚ ਹਮੇਸ਼ਾ ਨਾਲ ਖੜ੍ਹੇ ਹਨ ਤੇ ਆਉਣ ਵਾਲੇ ਐਤਵਾਰ ਨੂੰ ਹੋਣ ਵਾਲੇ ਸੂਦ ਮੇਲੇ ਲਈ ਵੀ ਸਭਾ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਪਰਿਵਾਰਕ ਮਿਲਨ ਸਮਾਗਮ ਨੂੰ ਪੂਰੀ ਤਰ੍ਹਾਂ ਸਫਲ ਬਣਾਇਆ ਜਾਵੇਗਾ। ਇਸ ਸਮਾਗਮ ਦੌਰਾਨ ਡਾ. ਕੇਸ਼ਵ ਸੂਦ, ਅਨਿਲ ਸੂਦ, ਰਾਜੀਵ ਸੂਦ, ਵਿਪਨ ਸੂਦ, ਪ੍ਰੋ. ਸ਼ਾਮ ਸੁੰਦਰ, ਅਖਿਲੇਸ਼ ਸੂਦ, ਪੰਕਜ ਸੂਦ, ਲਲਿਤ ਸੂਦ, ਸੰਨੀ ਸੂਦ, ਅਜੈ ਸੂਦ, ਅਰੂਣ ਕੁਠਿਆਲਾ, ਚੰਦਰ ਮੋਹਨ ਸੂਦ, ਹਰਸ਼ ਸੂਦ, ਅਰਪਣ ਸੂਦ, ਸੰਦੀਪ ਸੂਦ ਸਮੇਤ ਕਈ ਹੋਰ ਮੈਂਬਰ ਹਾਜ਼ਰ ਰਹੇ।