ਹਿਮ ਮਿੱਤਰ ਮੰਡਲ ਨੇ ਲਕਸ਼ ਰਾਜ ਸਿੰਘ ਦਾ ਕੀਤਾ ਸਨਮਾਨ
ਹਿਮ ਮਿੱਤਰ ਮੰਡਲ ਨੇ ਲਕਸ਼ ਰਾਜ ਸਿੰਘ ਦਾ ਕੀਤਾ ਸਨਮਾਨ
Publish Date: Thu, 15 Jan 2026 04:23 PM (IST)
Updated Date: Fri, 16 Jan 2026 04:01 AM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਪਿਛਲੇ ਦਿਨੀਂ ਸਰਵ ਕਲਿਆਣਕਾਰੀ ਟਰੱਸਟ ਅਤੇ ਸਾਬਕਾ ਸੈਨਿਕ ਲੀਗ ਸੁਜਾਨਪੁਰ ਦੇ ਦੂਜੇ ਸਾਲਾਨਾ ਸਮਾਰੋਹ ਦੌਰਾਨ ਹਿਮ ਮਿੱਤਰ ਮੰਡਲ ਤੇ ਡੋਗਰਾ ਵੈੱਲਫੇਅਰ ਸੁਸਾਇਟੀ ਮੁਕੇਰੀਆਂ ਦੀ ਟੀਮ ਪ੍ਰਧਾਨ ਐਡਵੋਕੇਟ ਸਰਬਜੀਤ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਤੌਰ ’ਤੇ ਪਹੁੰਚੀ। ਇਸ ਸਮੇਂ ਸੁਸਾਇਟੀ ਮੈਂਬਰਾਂ ਵੱਲੋਂ ਵੀਰ ਸ਼੍ਰੋਮਣੀ ਮਹਾਰਾਣਾ ਪ੍ਰਤਾਪ ਦੇ ਵੰਸ਼ਜ ਲਕਸ਼ ਰਾਜ ਸਿੰਘ ਮੇਵਾੜ ਨੂੰ ਮੰਚ ’ਤੇ ਸੰਸਥਾ ਦਾ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸੁਸਾਇਟੀ ਦੇ ਮੈਂਬਰਾਂ ਨੇ ਪ੍ਰੋਗਰਾਮ ਦੇ ਆਯੋਜਕ ਸਾਬਕਾ ਵਿਧਾਇਕ ਰਾਜਿੰਦਰ ਰਾਣਾ ਤੇ ਟਰੱਸਟ ਦੇ ਪ੍ਰਧਾਨ ਅਭਿਸ਼ੇਕ ਰਾਣਾ ਨੂੰ ਸਫ਼ਲ ਸਮਾਰੋਹ ਲਈ ਮੁਬਾਰਕਬਾਦ ਭੇਟ ਕੀਤੀ। ਇਸ ਮੌਕੇ ਪ੍ਰਧਾਨ ਐਡਵੋਕੇਟ ਸਰਬਜੀਤ ਸਿੰਘ, ਵਿਕਾਸ ਮਨਕੋਟੀਆ, ਅਨਿਲ ਠਾਕੁਰ, ਰਾਜੇਸ਼ ਠਾਕੁਰ, ਰਾਕੇਸ਼ ਠਾਕੁਰ, ਸੰਜੀਵ ਚੌਹਾਨ, ਓਂਕਾਰ ਸਿੰਘ, ਗੁਲਵੰਤ ਰਾਣਾ, ਜੋਤੀ ਪ੍ਰਕਾਸ਼, ਰਾਮੇਸ਼ ਰਾਣਾ ਆਦਿ ਹਾਜ਼ਰ ਸਨ।