ਟੀਚਰ ਬੈਡਮਿੰਟਨ ਲੀਗ ਸੀਜ਼ਨ-4 ਸਮਾਪਤ
ਟੀਚਰ ਬੈਡਮਿੰਟਨ ਲੀਗ ਸੀਜ਼ਨ-4 ਸਮਾਪਤ
Publish Date: Thu, 15 Jan 2026 04:22 PM (IST)
Updated Date: Fri, 16 Jan 2026 04:01 AM (IST)

ਦੋ ਰੋਜ਼ਾ ਖੇਡ ਟੂਰਨਾਮੈਂਟ ’ਚ ਸਫ਼ਲਤਾਪੂਰਵਕ ਸੰਪੰਨ ਪ੍ਰਬੰਧਕਾਂ ਵੱਲੋਂ ਖੇਤਰ ਦੇ ਸਟੇਟ ਐਵਾਰਡੀ ਅਧਿਆਪਕ ਸਨਮਾਨਿਤ ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ : ਸਟਾਫ਼ ਕਲੱਬ ਵਿਖੇ ਟੀਚਰ ਬੈਡਮਿੰਟਨ ਲੀਗ ਸੀਜ਼ਨ-4 ਦਾ ਸਫ਼ਲਤਾਪੂਰਵਕ ਆਯੋਜਨ ਕਰਵਾਇਆ ਗਿਆ। ਦੋ ਰੋਜ਼ਾ ਖੇਡ ਟੂਰਨਾਮੈਂਟ ਦਾ ਉਦਘਾਟਨ ਡੀਪਟੀ ਡੀਈਓ ਹੁਸ਼ਿਆਰਪੁਰ ਅਮਨਦੀਪ ਸ਼ਰਮਾ ਨੇ ਕੀਤਾ। ਟੂਰਨਾਮੈਂਟ ਦਾ ਆਯੋਜਨ ਸਰਕਾਰੀ ਅਧਿਆਪਕਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ। ਪਹਿਲੇ ਦਿਨ ਸਿੰਗਲ ਤੇ ਦੂਜੇ ਦਿਨ ਡਬਲ ਮੁਕਾਬਲੇ ਕਰਵਾਏ ਗਏ। ਸਿੰਗਲ ਮੁਕਾਬਲੇ ਦੋ ਕੈਟਾਗਿਰੀਆਂ ’ਚ ਬਿਗਨਰ ਤੇ ਐਡਵਾਂਸ ਲੈਵਲ ’ਚ ਕਰਵਾਏ ਗਏ। ਟੂਰਨਾਮੈਂਟ ਦੇ ਪਹਿਲੇ ਦਿਨ 28 ਖਿਡਾਰੀਆਂ ਨੇ ਹਿੱਸਾ ਲਿਆ। ਬਿਗਨਰ ਲੈਵਲ ਦੇ ਜੇਤੂ ਅਨਿਲ ਕੁਮਾਰ ਸ਼ਰਮਾ ਤੇ ਉੱਪ ਜੇਤੂ ਦਿਨੇਸ਼ ਕੁਮਾਰ ਡਬੱਵਾਲੀ ਢਾਬ ਰਹੇ। ਜੇਤੂ ਖਿਡਾਰੀ ਨੂੰ ਸਟੇਟ ਐਵਾਰਡੀ ਅਧਿਆਪਕ ਵਿਜੈ ਕੁਮਾਰ ਤੇ ਉੱਪ ਜੇਤੂ ਨੂੰ ਕੈਪਟਨ ਮਲਕੀਤ ਸਿੰਘ ਵੱਲੋਂ ਇਨਾਮੀ ਰਾਸ਼ੀ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਐਡਵਾਂਸ ਲੈਵਲ ਦੇ ਜੇਤੂ ਖਿਡਾਰੀ ਰਮਨਦੀਪ ਸਿੰਘ ਦਸੂਹਾ ਨੂੰ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਨੇ ਤੇ ਉੱਪ ਜੇਤੂ ਰਾਜਨ ਹਰੀਸ਼ ਆਨੰਦਪੁਰ ਸਾਹਿਬ ਨੂੰ ਲੈਕਚਰਾਰ ਰਾਜੇਸ਼ ਕੁਮਾਰ ਵਸ਼ਿਸ਼ਟ ਨੇ ਨਕਦ ਰਾਸ਼ੀ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ। ਦੂਜੇ ਦਿਨ ਬੈਡਮਿੰਟਨ ਦੇ ਡਬਲ ਮੁਕਾਬਲਿਆਂ ’ਚ 36 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ। ਰਮਨਦੀਪ ਸਿੰਘ ਦਸੂਹਾ ਤੇ ਲਵਕੇਸ਼ ਕੁਮਾਰ ਦੀ ਜੋਡ਼ੀ ਜੇਤੂ ਰਹੀ। ਅਨਿਲ ਕੁਮਾਰ ਤੇ ਰਿਪਨ ਲੁਧਿਆਣਾ ਦੀ ਜੋਡ਼ੀ ਉੱਪ ਜੇਤੂ ਰਹੀ। ਡਬਲ ਮੁਕਾਬਲੇ ਦੇ ਜੇਤੂ ਤੇ ਉੱਪ ਜੇਤੂ ਖਿਡਾਰੀਆਂ ਨੂੰ ਕਤਿਆਲ ਫਾਇਨੈਂਸ਼ੀਅਲ ਸਰਵਿਸਿਜ਼ ਦਸੂਹਾ ਦੇ ਸਰਪ੍ਰਸਤ ਰਾਜੇਸ਼ ਕੁਮਾਰ ਕਤਿਆਲ ਵੱਲੋਂ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਦੇ ਸੈਮੀਫਾਈਨਲਿਸਟ ਰਾਜਨ ਹਰੀਸ਼ ਤੇ ਸੁਨੀਲ ਸ਼ਰਮਾ ਤੇ ਸ਼ਮਸ਼ੇਰ ਸਿੰਘ ਤੇ ਰਾਜਕੁਮਾਰ ਦੀ ਜੋਡ਼ੀ ਨੂੰ ਆਰਕੇ ਰਾਣਾ ਬਾਈਕ ਪੁਆਇੰਟ ਤਲਵਾਡ਼ਾ ਵੱਲੋਂ ਸਨਮਾਨਿਤ ਕੀਤਾ ਗਿਆ, ਜਦਕਿ ਡਬਲ 100 ਪਲੱਸ ਕੈਟਾਗਿਰੀ ’ਚ ਜੇਤੂ ਹਰਦਿਆਲ ਸਿੰਘ ਤੇ ਪ੍ਰਦੀਪ ਠਾਕੁਰ ਦੀ ਜੋਡ਼ੀ ਰਹੀ। ਉਮੇਸ਼ ਕੁਮਾਰ ਤੇ ਬਲਵੀਰ ਸਿੰਘ ਦਸੂਹਾ ਦੀ ਜੋਡ਼ੀ ਉੱਪ ਜੇਤੂ ਰਹੀ। ਸਟੇਟ ਐਵਾਰਡੀ ਪ੍ਰਿੰਸੀਪਲ ਰਾਜੇਸ਼ ਸਿੰਘ ਕਮਾਹੀ ਦੇਵੀ ਨੇ ਜੇਤੂ ਤੇ ਉੱਪ ਜੇੂਤ ਖਿਡਾਰੀਆਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਪ੍ਰਬੰਧਕ ਕਮੇਟੀ ਨੇ ਖ਼ੇਤਰ ਦੇ ਸਟੇਟ ਐਵਾਰਡੀ ਅਧਿਆਪਕ ਵਿਜੈ ਸ਼ਰਮਾ ਤੇ ਜਗਜੀਤ ਸਿੰਘ ਤੇ ਪ੍ਰਿੰਸੀਪਲ ਰਾਜੇਸ਼ ਸਿੰਘ ਕਮਾਹੀ ਦੇਵੀ ਨੂੰ ਸਿੱਖਿਆ ਖ਼ੇਤਰ ’ਚ ਪਾਏ ਅਹਿਮ ਯੋਗਦਾਨ ਲਈ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਮੋਹਨ ਸਿੰਘ, ਸੰਦੀਪ ਜਰਿਆਲ, ਅਨੁਜ ਕੁਮਾਰ, ਰਾਜ ਕੁਮਾਰ ਪ੍ਰਿੰਸ, ਵਰਿੰਦਰ ਵਿੱਕੀ, ਅਨਿਲ ਕੁਮਾਰ ਆਦਿ ਹਾਜ਼ਰ ਸਨ।