ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Wed, 14 Jan 2026 03:09 PM (IST)
Updated Date: Wed, 14 Jan 2026 03:12 PM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ : ਸਹਾਇਕ ਕਾਰਜਕਾਰੀ ਇੰਜੀਨੀਅਰ ਦਿਹਾਤੀ ਉਪਮੰਡਲ ਗੜ੍ਹਸ਼ੰਕਰ ਲਾਜਪਤ ਰਾਏ ਵੱਲੋਂ ਮਿਲੀ ਜਾਣਕਾਰੀ ਅਨੁਸਾਰ 66 ਕੇਵੀ ਸਬ ਸਟੇਸ਼ਨ ਗੜ੍ਹਸ਼ੰਕਰ ਤੋਂ ਚਲਦੇ 11 ਕੇਵੀ ਡੁਗਰੀ ਫੀਡਰ ਅਤੇ 66 ਕੇਵੀ ਸਬ ਸਟੇਸ਼ਨ ਮੋਇਲਾ ਵਾਹਿਦਪੁਰ ਤੋਂ ਚਲਦੇ 11 ਕੇਵੀ ਅਕਾਲਗੜ੍ਹ ਫੀਡਰ ਦੀ ਬਿਜਲੀ ਸਪਲਾਈ ਅੱਜ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗੀ। ਇਸ ਕਾਰਨ ਪਿੰਡ ਅਕਾਲਗੜ੍ਹ, ਮੋਰਾਂਵਾਲੀ, ਜੀਵਨਪੁਰ ਗੁਜਰਾਂ, ਫਤਿਹਪੁਰ ਖੁਰਦ, ਐਮਾਂ ਮੁਗਲਾਂ, ਡੁੱਗਰੀ ,ਭੰਮੀਆਂ, ਗੜੀ ਮੱਟੋ, ਸ਼ਾਹਪੁਰ, ਸਦਰਪੁਰ, ਖਾਨਪੁਰ, ਬੀਰਮਪੁਰ, ਸੌਲੀ, ਲਹਿਰਾ ,ਘਾਗੋਂ ਰੋੜਾਂਵਾਲੀ, ਅਨੰਦ ਆਸ਼ਰਮ ਗੜਸ਼ੰਕਰ ਦੇ ਘਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।