ਸਕੂਲ ਸਮਾਂ 31 ਜਨਵਰੀ ਤੱਕ 10 ਤੋਂ 3 ਕਰੇ ਸਰਕਾਰ : ਗੌਰਮਿੰਟ ਟੀਚਰਜ਼ ਯੂਨੀਅਨ
ਸਕੂਲ ਸਮਾਂ 31 ਜਨਵਰੀ ਤੱਕ 10 ਤੋਂ 3 ਕਰੇ ਪੰਜਾਬ ਸਰਕਾਰ - ਗੋਰਮਿੰਟ ਟੀਚਰਜ਼ ਯੂਨੀਅਨ
Publish Date: Wed, 14 Jan 2026 02:52 PM (IST)
Updated Date: Wed, 14 Jan 2026 02:54 PM (IST)
ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਜਥੇਬੰਦਕ ਸੀਨੀਅਰ ਆਗੂ ਪ੍ਰਿੰਸ ਪਲਿਆਲ ਗੜਦੀਵਾਲਾ ਅਤੇ ਆਗੂ ਪਰਵੀਨ ਚੌਧਰੀ ਨੇ ਪ੍ਰੈਸ ਨਾਲ ਗੱਲ ਕਰਦਿਆਂ ਕਿਹਾ ਕਿ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਸਮਾਂ 31 ਜਨਵਰੀ ਤੱਕ 10 ਤੋਂ 3 ਕਰੇ ਪੰਜਾਬ ਸਰਕਾਰ। ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਐਡਵਾਈਜਰੀ ਜਾਰੀ ਕਰ ਦਿੱਤੀ ਗਈ ਹੈ ਕਿ ਆਉਂਦੇ ਦਿਨਾਂ ਵਿੱਚ ਮੌਸਮ ਹੋਰ ਵੀ ਖਰਾਬ ਰਹਿ ਸਕਦਾ ਹੈ। ਅਜਿਹੇ ਧੁੰਦ ਭਰੇ ਮੌਸਮ ਵਿੱਚ ਬੱਚਿਆਂ ਅਤੇ ਦੂਰ ਦੁਰਾਡੇ ਤੋਂ ਆਉਂਦੇ ਅਧਿਆਪਕਾਂ ਦਾ ਸਕੂਲ ਆਉਣਾ-ਜਾਣਾ ਬਹੁਤ ਔਖਾ ਹੈ। ਕੋਈ ਅਣਸੁਖਾਵੀ ਘਟਨਾ ਵਾਪਰਨ ਤੋਂ ਪਹਿਲਾਂ ਹੀ ਸਰਕਾਰ ਨੂੰ 31 ਜਨਵਰੀ ਤੱਕ ਸਕੂਲ ਸਮਾਂ 10 ਤੋਂ 3 ਕਰ ਦੇਣਾ ਚਾਹੀਦਾ ਹੈ। ਇਸ ਮੌਕੇ ਤੇ ਕੁਲਵਿੰਦਰ ਸਿੰਘ, ਸਾਹਿਲ ਠਾਕੁਰ, ਦਵਿੰਦਰ ਸਿੰਘ, ਪਰਮਜੀਤ ਸਿੰਘ, ਪਰਵੀਨ ਚੌਧਰੀ, ਸੋਹਣ ਲਾਲ, ਸੰਜੀਵ ਕੁਮਾਰ, ਆਦਿ ਸਾਥੀ ਹਾਜ਼ਰ ਸਨ।