ਐੱਨਪੀਐੱਸ ਕਰਮਚਾਰੀਆਂ ਨੇ ਵਜਾਇਆ ਸੰਘਰਸ਼ ਦਾ ਬਿਗੁਲ
ਐਨ ਪੀ ਐਸ ਕਰਮਚਾਰੀਆਂ ਨੇ ਬਜਾਇਆਂ ਸੰਘਰਸ਼ ਦਾ ਬਿਗੁਲ
Publish Date: Tue, 13 Jan 2026 03:07 PM (IST)
Updated Date: Tue, 13 Jan 2026 03:09 PM (IST)

ਮੁੱਖ ਮੰਤਰੀ ਦਾ ਕਰਨਗੇ ਕਾਲੀਆਂ ਝੰਡੀਆਂ ਨਾਲ ਵਿਰੋਧ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅਤੇ ਸੀਪੀਐੱਫ ਕਰਮਚਾਰੀ ਯੂਨੀਅਨ ਪੰਜਾਬ ਸਾਂਝੇ ਪ੍ਰੋਗਰਾਮ ਦਾ ਐਲਾਨ ਕਰਦਿਆਂ ਸੂਬਾ ਕਨਵੀਨਰ ਜਸਵੀਰ ਤਲਵਾੜਾ, ਪ੍ਰਧਾਨ ਰਜਤ ਮਹਾਜਨ, ਜਨਰਲ ਸਕੱਤਰ ਸਤੀਸ਼ ਕੁਮਾਰ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਸਰਕਾਰ ਆਪਣੇ ਚੋਣ ਵਾਅਦੇ ਨੂੰ ਲਾਗੂ ਕਰਨ ਵਿੱਚ ਨਾਕਾਮ ਰਹੀ ਹੈ। ਜਿਹੜਾ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਬਹਾਲੀ ਦਾ ਇੱਕ ਲੰਗੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਸ ਨੂੰ ਤਿੰਨ ਸਾਲ ਬੀਤ ਜਾਣ ਬਾਅਦ ਵੀ ਪੰਜਾਬ ਸਰਕਾਰ ਲਾਗੂ ਨਹੀਂ ਕਰ ਸਕੀ। ਇਸ ਰੋਸ ਵਜੋਂ ਆਗੂਆਂ ਨੇ ਐਲਾਨ ਕੀਤਾ ਕਿ ਹੁਣ ਐਨ ਪੀ ਐਸ ਕਰਮਚਾਰੀਆਂ ਦੇ ਸਬਰ ਦਾ ਪਿਆਲਾ ਭਰ ਗਿਆ ਹੈ। ਇਸ ਦੀ ਲੜੀ ਤਹਿਤ ਹੁਣ ਮੁੱਖ ਮੰਤਰੀ ਪੰਜਾਬ ਵਿੱਚ ਜਿੱਥੇ ਵੀ ਜਾਣਗੇ, ਉਨ੍ਹਾਂ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ ਕਰ ਕੇ ਡਟਵਾਂ ਵਿਰੋਧ ਕੀਤਾ ਜਾਵੇਗਾ ਅਤੇ 19 ਫਰਵਰੀ ਨੂੰ ਪੰਜਾਬ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਕੀਤੇ ਜਾਣਗੇ ਅਤੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੋਰਾਨ ਸਮੂਹ ਐਨ ਪੀ ਐਸ ਕਰਮਚਾਰੀ ਵਿਧਾਨ ਸਭਾ ਵੱਲ ਨੂੰ ਮਾਰਚ ਕਰਨਗੇ। ਇਸ ਸਬੰਧ ’ਚ ਦੋਵਾਂ ਜਥੇਬੰਦੀਆਂ ਦੇ ਆਗੂਆਂ ਨੇ ਬਲਾਕ ਪੱਧਰ ’ਤੇ ਵਿਉਂਤਬੰਦੀ ਅਤੇ ਤਿਆਰੀ ਵਿੱਢ ਦਿੱਤੀ ਹੈ ਕਿਉਂਕਿ ਹੁਣ ਸਰਕਾਰ ਦੇ ਲਾਰਿਆਂ ਤੋਂ ਅੱਕੇ ਕਰਮਚਾਰੀ ਹੁਣ ਆਰ ਜਾਂ ਪਾਰ ਦੇ ਸੰਘਰਸ਼ ਕਰਨ ਦੇ ਰੌਂਅ ’ਚ ਹਨ। ਇਸ ਮੌਕੇ ਮਨਜੀਤ ਸਿੰਘ, ਜਸਵੰਤ ਸਿੰਘ, ਬਲਵਿੰਦਰ ਟਾਕ, ਬ੍ਰਿਜ ਮੋਹਨ, ਪਰਮਜੀਤ ਸਿੰਘ, ਰਮਾਕਾਂਤ, ਰਿਸ਼ਵ ਦੇਵ, ਪਰਸ ਰਾਮ, ਤਰਸੇਮ ਲਾਲ, ਖੁਸ਼ਵੰਤ ਸਿੰਘ, ਅਨਿਲ ਭੰਗਾਲਾ, ਲੈਕ . ਰਾਜੇਸ਼ ਕੁਮਾਰ, ਸਤਪਾਲ ਡੀ ਪੀ, ਬੂਟਾ ਸਿੰਘ, ਕਸ਼ਮੀਰ ਸਿੰਘ, ਰਮੇਸ਼ ਕੁਮਾਰ, ਨੀਲ ਕਮਲ, ਸੁਰੇਸ਼ ਲੋਹਗੜ੍ਹ, ਸੰਦੀਪ ਕੌਸ਼ਲ, ਰੌਸ਼ਨ ਲਾਲ, ਨਸੀਬ ਕੁਮਾਰ, ਸਮਰੱਥ ਠਾਕੁਰ, ਵਿਨੋਦ ਕੁਮਾਰ, ਗੁਰਪਾਲ ਸਿੰਘ, ਰਵਿੰਦਰ ਸਿੰਘ, ਜਸਵੀਰ ਬਾਜਾਚਕ, ਅਜੇ ਕੁਮਾਰ, ਹੈਡਮਾਸਟਰ ਸੁਰੇਸ਼ ਕੁਮਾਰ, ਸੁਰਿੰਦਰ ਸਿੰਘ, ਸੁਖਜਿੰਦਰ ਸਿੰਘ, ਗੁਲਵਿੰਦਰ ਸਿੰਘ, ਰਕੇਸ਼ ਸੰਗੋਤਰਾ ਆਦਿ ਹਾਜ਼ਰ ਸਨ।