ਮਨਰੇਗਾ ਦੇ ਹੱਕ ’ਚ ਕੇਂਦਰ ਸਰਕਾਰ ਦੇ ਖ਼ਿਲਾਫ਼ ਕੀਤੀ ਭੁੱਖ ਹੜਤਾਲ
ਮਨਰੇਗਾ ਦੇ ਹੱਕ ਵਿਚ ਕੇਂਦਰ ਸਰਕਾਰ ਦੇ ਖ਼ਿਲਾਫ਼ ਕਿੱਤਾ ਅੰਸ਼ਨ
Publish Date: Sun, 11 Jan 2026 05:22 PM (IST)
Updated Date: Mon, 12 Jan 2026 04:07 AM (IST)

ਅੰਕੁਸ਼ ਗੋਇਲ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਕਾਂਗਰਸ ਹਾਈਕਮਾਂਡ ਦੇ ਨਿਰਦੇਸ਼ਾਂ ਮੁਤਾਬਕ ਗੁਰਦੀਪ ਕਟੋਚ ਜ਼ਿਲ੍ਹਾ ਚੇਅਰਮੈਨ ਹੁਸ਼ਿਆਰਪੁਰ ਐੱਸਸੀ ਡਿਪਾਰਟਮੈਂਟ ਕਾਂਗਰਸ ਵੱਲੋਂ ਮਨਰੇਗਾ ਦੇ ਹੱਕ ’ਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਸਟੈਚੂ ਅੱਗੇ ਭੁੱਖ ਹੜਤਾਲ ਕੀਤੀ ਗਈ ਤੇ ਕੇਂਦਰ ਦੀ ਸਰਕਾਰ ਤੋਂ ਮੰਗ ਕੀਤੀ ਕਿ ਮਨਰੇਗਾ ਨੂੰ ਮੁੜ ਤੋਂ ਲਾਗੂ ਕੀਤਾ ਜਾਵੇ। ਮਨਰੇਗਾ ਸਕੀਮ ਨਾਲ ਛੇੜਛਾੜ ਕਰ ਕੇ ਕੇਂਦਰ ਦੀ ਸਰਕਾਰ ਵੱਲੋਂ ਉਸ ਨੂੰ ਕਮਜ਼ੋਰ ਕੀਤਾ ਗਿਆ ਹੈ ਤਾਂ ਜੋ ਦੇਸ਼ ਦੀ ਆਮ ਜਨਤਾ ਤੱਕ ਮਨਰੇਗਾ ਦਾ ਲਾਭ ਨਾ ਪਹੁੰਚ ਸਕੇ। ਇਹ ਸੈਂਟਰ ਦੀ ਸਰਕਾਰ ਵੱਲੋਂ ਇੱਕ ਬਹੁਤ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ਹਮੇਸ਼ਾ ਆਮ ਜਨਤਾ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਐੱਸਸੀ/ਐੱਸਟੀ ਦੇ ਮਾਇਨੋਰਟੀ ਦੇ ਅਧਿਕਾਰਾਂ ਦੀ ਰਾਖੀ ਲਈ ਹਮੇਸ਼ਾ ਲੜਾਈ ਲੜਦੀ ਰਹੀ ਹੈ ਤੇ ਮਨਰੇਗਾ, ਜੋ ਕਿ ਆਮ ਪਿੰਡਾਂ ’ਚ ਵਸਦੇ ਗਰੀਬ ਲੋਕਾਂ ਦੀ ਦੀ ਰੋਜ਼ੀ-ਰੋਟੀ ਦਾ ਇੱਕ ਜ਼ਰੀਆ ਸੀ, ਉਸ ਨੂੰ ਕੇਂਦਰ ਵੱਲੋਂ ਕਮਜ਼ੋਰ ਕਰਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੁਰਦੀਪ ਕਟੋਚ ਨੇ ਕਿਹਾ ਕਿ ਉਨ੍ਹਾ ਵੱਲੋ ਕੇਂਦਰ ਦੀ ਸਰਕਾਰ ਤੋਂ ਮੰਗ ਹੈ ਕਿ ਦੇਸ਼ ’ਚ ਆਮ ਜਨਤਾ ਦੀ ਆਵਾਜ਼ ਨੂੰ ਤੇ ਉਨ੍ਹਾਂ ਦੇ ਦਰਦ ਨੂੰ ਮਹਿਸੂਸ ਕੀਤਾ ਜਾਵੇ ਤੇ ਉਨ੍ਹਾਂ ਦੀਆਂ ਜ਼ਰੂਰਤਾਂ ਮੁਤਾਬਕ ਜੋ ਇਹ ਮਨਰੇਗਾ ਸਕੀਮ ਬਣਾਈ ਗਈ ਸੀ, ਉਸ ਨੂੰ ਉਸੇ ਸਵਰੂਪ ’ਚ ਦੁਬਾਰਾ ਲਾਗੂ ਕੀਤਾ ਜਾਵੇ। ਕਾਂਗਰਸ ਪਾਰਟੀ ਇਹ ਲੋਕਾਂ ਦੀ ਲੜਾਈ ਜ਼ਮੀਨੀ ਪੱਧਰ ਤੱਕ ਪਿੰਡ-ਪਿੰਡ ਤੱਕ ਲੈ ਕੇ ਜਾਵੇਗੀ, ਜਦ ਤੱਕ ਕਿ ਮਨਰੇਗਾ ਸਕੀਮ ਦੁਬਾਰਾ ਲਾਗੂ ਨਹੀਂ ਹੋ ਜਾਂਦੀ।