ਗੁਰਦੁਆਰਾ ਸਾਹਿਬ ਗੜੀਮਾਨਸੋਵਾਲ ਵਿਖੇ ਧਾਰਮਿਕ ਸਮਾਗਮ
ਗੁਰਦੁਆਰਾ ਸਾਹਿਬ ਗੜੀਮਾਨਸੋਵਾਲ ਵਿਖੇ ਧਾਰਮਿਕ ਸਮਾਗਮ
Publish Date: Sun, 11 Jan 2026 05:17 PM (IST)
Updated Date: Mon, 12 Jan 2026 04:07 AM (IST)

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਰੀ ਹਾਜ਼ਰੀ ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ : ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਵੱਖਰੀ ਪਛਾਣ ਦਿੱਤੀ ਹੈ। ਜੇਕਰ ਕਿਸੇ ਸਮਾਗਮ ’ਚ 10 ਲੱਖ ਲੋਕਾਂ ਦੇ ਇਕੱਠ ’ਚ ਸਿਰਫ 10 ਸਿੱਖ ਹੀ ਹਾਜ਼ਰ ਹੋਣ ਤਾਂ ਉਹ ਸਾਰਿਆਂ ’ਚ ਵੱਖਰੇ ਹੀ ਦਿਸਦੇ ਹਨ। ਇਹ ਸ਼ਬਦ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੀਤ ਇਲਾਕੇ ਦੇ ਪਿੰਡ ਗੜ੍ਹੀਮਾਨਸੋਵਾਲ ਦੇ ਗੁਰਦੁਆਰਾ ਸਿੰਘ ਸਭਾ ’ਚ ਸੰਗਤ ਨੂੰ ਸੰਬੋਧਨ ਕਰਦਿਆਂ ਕਹੇ। ਸਿੰਘ ਸਾਹਿਬ ਗੁਰੂਦੁਆਰਾ ਸਿੰਘ ਸਭਾ ਮਾਨਸੋਵਾਲ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਮੌਕੇ ਕਰਵਾਏ ਜਾ ਰਹੇ ਸਮਾਗਮ ’ਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਣ ਆਏ ਸਨ। ਇਸ ਮੌਕੇ ਜਗਦੇਵ ਸਿੰਘ ਮਾਨਸੋਵਾਲ ਵੱਲੋਂ ਸਿੰਘ ਸਾਹਿਬ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਿੰਘ ਸਾਹਿਬ ਨੇ ਕਿਹਾ ਕਿ 1699 ਈਸਵੀ ’ਚ ਸ੍ਰੀ ਆਨੰਦਪੁਰ ਸਾਹਿਬ ’ਚ ਦਸਮ ਗੁਰੂ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਜਥੇਦਾਰ ਨੇ ਇਸ ਮੌਕੇ ਗੁਰੂ ਸਾਹਿਬ ਵਲੋਂ ਬਖਸ਼ੇ ਪੰਜ ਕੱਕਾਰਾਂ ਵਾਰੇ ਵੀ ਵਿਸਥਾਰ ਨਾਲ ਸੰਗਤਾਂ ਨੂੰ ਦੱਸਿਆ। ਉਨ੍ਹਾਂ ਸਿੱਖ ਨੌਜਵਾਨਾਂ ਨੂੰ ਸਾਬਤ ਸੂਰਤ ਸਿੰਘ ਸਜਣ ਤੇ ਗੁਰਬਾਣੀ ਨਾਲ ਜੁੜਨ ਦੀ ਅਪੀਲ ਵੀ ਕੀਤੀ। ਸਿੱਖੀ ਬਾਰੇ ਬੋਲਦਿਆਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਸਿੱਖੀ ਇੱਕ ਆਨੰਦ ਹੈ, ਸਿੱਖੀ ਖੇੜਾ ਹੈ ਤੇ ਸਿੱਖੀ ਚੜ੍ਹਦੀ ਕਲਾ ਹੈ। ਇਸ ਮੌਕੇ ਹਾਜ਼ਰ ਅਜੀਤ ਪ੍ਤੀਨਿਧੀ ਵੱਲੋਂ ਸਵਾਲ ਪੁੱਛਣ ਦੀ ਮੰਗ ਨੂੰ ਸਿੰਘ ਸਾਹਿਬ ਨੇ ਟਾਲ ਦਿੱਤਾ ਕਿ ਉਹ ਪ੍ਰੈੱਸ ਨਾਲ ਕੋਈ ਗੱਲ ਨਹੀਂ ਕਰਨਗੇ। ਇਸ ਮੌਕੇ ਜਗਦੇਵ ਸਿੰਘ ਮਾਨਸੋਵਾਲ, ਮੱਖਣ ਸਿੰਘ ਮਾਨਝੋਣਵਾਲ, ਤਾਰਾ ਸਿੰਘ, ਬਲਵਿੰਦਰ ਸਿੰਘ ਸੋਢੀ ਸਰਪੰਚ ਤੇ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।