ਫਤਿਹ ਸੇਵਾ ਸੁਸਾਇਟੀ ਨੇ ਲਾਇਆ ਅੱਖਾਂ ਦਾ ਮੁਫ਼ਤ ਜਾਂਚ ਕੈਂਪ
ਫਤਿਹ ਸੇਵਾ ਸੁਸਾਇਟੀ ਨੇ ਲਗਾਇਆ ਅੱਖਾਂ ਦਾ ਮੁਫ਼ਤ ਜਾਂਚ ਕੈਂਪ
Publish Date: Sun, 11 Jan 2026 04:49 PM (IST)
Updated Date: Mon, 12 Jan 2026 04:04 AM (IST)

ਸਾਬਕਾ ਮੰਤਰੀ ਗਿਲਜੀਆਂ ਨੇ ਕੀਤਾ ਉਦਘਾਟਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਮਿਆਣੀ ਵਿਖੇ ਸਮਾਜ ਸੇਵੀ ਸੰਸਥਾ ਫਤਿਹ ਸੇਵਾ ਸੁਸਾਇਟੀ ਵੱਲੋਂ ਅੱਖਾਂ ਅਤੇ ਹੋਰ ਮਨੁੱਖੀ ਬਿਮਾਰੀਆਂ ਦੀ ਜਾਂਚ ਦਾ ਮੁਫ਼ਤ ਕੈਂਪ ਲਗਾਇਆ ਗਿਆ। ਇਸ ਮੌਕੇ ਸੁਸਾਇਟੀ ਪ੍ਰਧਾਨ ਵਰਿੰਦਰਪਾਲ ਸਿੰਘ ਵਿੰਕਲ ਦੀ ਅਗਵਾਈ ਵਿੱਚ ਗੁਰੂ ਨਾਨਕ ਚੌਂਕ ਨੇੜੇ ਲਗਾਏ ਗਏ ਇਸ ਕੈਂਪ ਦਾ ਉਦਘਾਟਨ ਬਤੌਰ ਮੁੱਖ ਮਹਿਮਾਨ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਨੇ ਕੀਤਾ। ਇਸ ਮੌਕੇ ਗਿਲਜੀਆਂ ਨੇ ਸੁਸਾਇਟੀ ਵਲੋਂ ਕੀਤੇ ਗਏ ਇਸ ਨੇਕ ਉਪਰਾਲੇ ਦੀ ਸਲਾਘਾ ਕਰਦੇ ਹੋਏ ਆਖਿਆ ਕਿ ਸੁਸਾਇਟੀ ਨਾਲ ਜੁੜੇ ਨੌਜਵਾਨ ਲਗਾਤਾਰ ਮਿਆਣੀ ਵਿਚ ਸਮਾਜਿਕ ਵਿਕਾਸ ਦੇ ਕਾਰਜ ਕਰਦੇ ਹਨ, ਜੋ ਮੌਜੂਦਾ ਸਮੇ ਵਿਚ ਬੇਹੱਦ ਜਰੂਰੀ ਹਨ। ਉਨ੍ਹਾਂ ਸੁਸਾਇਟੀ ਨੂੰ ਵੱਧ ਚੜ੍ਹ ਕੇ ਮਾਨਵਤਾ ਦੀ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਰੇਖੀ ਹਰਬੰਸ ਹਸਪਤਾਲ ਟਾਂਡਾ ਦੀ ਟੀਮ ਡਾ. ਸ਼ਿਵ ਰਾਜ ਰੇਖੀ, ਡਾ. ਅੰਕਿਤ ਰੇਖੀ, ਡਾ.ਪ੍ਰੀਤ ਰੇਖੀ, ਡਾ. ਹਰਲੀਨ ਕੌਰ, ਡਾ. ਰਜਿੰਦਰ ਕੌਰ, ਦਵਿੰਦਰ ਸਿੰਘ, ਤਜਿੰਦਰ ਕੌਰ, ਮਾਨਸੀ, ਜਸਕਰਨ ਸਿੰਘ, ਹਰਪ੍ਰੀਤ ਸਿੰਘ ਨੇ ਸੇਵਾਵਾਂ ਦਿੰਦੇ ਹੋਏ ਲੋਕਾਂ ਦੀਆਂ ਅੱਖਾਂ ਦੀ ਜਾਂਚ ਕਰਦੇ ਹੋਏ ਮੁਫ਼ਤ ਦਵਾਈਆਂ ਤੇ ਐਨਕਾਂ ਦਿੱਤੀਆਂ। ਇਸ ਦੌਰਾਨ ਮਰੀਜ਼ਾਂ ਨੂੰ ਅੱਖਾਂ ਦੇ ਆਪ੍ਰੇਸ਼ਨ ਲਈ ਵੀ ਚੁਣਿਆ ਗਿਆ। ਇਸ ਮੌਕੇ ਡਾਕਟਰਾਂ ਵਲੋਂ ਲੋਕਾਂ ਨੂੰ ਅੱਖਾਂ ਅਤੇ ਸਿਹਤ ਸੰਭਾਲ ਬਾਰੇ ਜਾਣਕਾਰੀ ਦਿੱਤੀ। ਕੈਂਪ ਦੇ ਸਮਾਪਨ ’ਤੇ ਸੁਸਾਇਟੀ ਵੱਲੋਂ ਹਸਪਤਾਲ ਦੀ ਟੀਮ ਅਤੇ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪੰਚਾਇਤ ਸੰਮਤੀ ਮੈਂਬਰ ਪਰਵਿੰਦਰ ਲਾਡੀ, ਸੰਦੀਪ ਸਿੰਘ, ਸੁਰਜੀਤ ਸਿੰਘ, ਰਵਿੰਦਰ ਸਿੰਘ, ਸੰਦੀਪ ਕੁਮਾਰ, ਸੁਰਿੰਦਰ ਸਿੰਘ, ਮਾਸਟਰ ਨਰਿੰਦਰ ਸਿੰਘ, ਰਾਜੇਸ਼ ਕੁਮਾਰ ਰਾਜੂ, ਯਾਦਵਿੰਦਰ ਸਿੰਘ, ਹਰਭਜਨ ਸਿੰਘ, ਸੁਖਜਿੰਦਰ ਸਿੰਘ, ਲਖਵਿੰਦਰ ਸਿੰਘ ਨੰਗਲੀਆਂ, ਸਰਵਣ ਕੁਮਾਰ, ਅਮਰੀਕ ਸਿੰਘ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਇੰਦਰਜੀਤ ਸਿੰਘ ਕਾਲਾ, ਜਿੰਮੀ, ਬੋਬੀ, ਹਰਮਨ, ਸਾਹਿਬ, ਅਨਮੋਲ, ਅਰਮਾਨ ਅਤੇ ਸਾਹਿਬ ਫਰਾਂਸ ਮੌਜੂਦ ਸਨ।