ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 15 ਨੂੰ
ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 15 ਨੂੰ
Publish Date: Sun, 11 Jan 2026 04:40 PM (IST)
Updated Date: Mon, 12 Jan 2026 04:04 AM (IST)

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਟਾਂਡਾ ਦੀ ਇੱਕ ਅਹਿਮ ਮੀਟਿੰਗ ਪਿੰਡ ਬਗੋਲ ਖੁਰਦ ਵਿਖੇ ਹੋਈ ਜਿਸ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਜਾਏ ਜਾਣ ਵਾਲੇ 29ਵੇ ਮਹਾਨ ਨਗਰ ਕੀਰਤਨ ਸਬੰਧੀ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਕਮੇਟੀ ਪ੍ਰਧਾਨ ਤੀਰਥ ਸਿੰਘ ਮੂਨਕਾਂ ਦੀ ਦੇਖ-ਰੇਖ ਹੇਠ ਹੋਈ ਇਸ ਮੀਟਿੰਗ ਦੌਰਾਨ ਵੱਖ-ਵੱਖ ਪਿੰਡਾਂ ਤੋਂ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਭਾਗ ਲੈਂਦੇ ਹੋਏ ਨਗਰ ਕੀਰਤਨ ਦੀ ਤਰੀਕ ਤੇ ਸਮਾਂ ਨਿਸ਼ਚਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਤੀਰਥ ਸਿੰਘ, ਵਾਈਸ ਪ੍ਰਧਾਨ ਸੂਬੇਦਾਰ ਕਰਨੈਲ ਸਿੰਘ ਰਾਜਪੁਰ, ਡਾ. ਕਰਨੈਲ ਸਿੰਘ ਸੋਹੀਆ, ਰਣਜੀਤ ਸਿੰਘ ਰਾਜਪੁਰ, ਹਜ਼ਾਰਾ ਸਿੰਘ ਬੋਲੇਵਾਲ, ਪਰਮਜੀਤ ਸਿੰਘ ਮੂਨਕਾਂ, ਗਗਨਦੀਪ ਕਲਸੀਆ, ਡਾ. ਰਵੀ ਕੁਮਾਰ ਚਤੋਵਾਲ, ਹੁਕਮਪ੍ਰੀਤ ਸਿੰਘ ਬਗੋਲ ਖੁਰਦ, ਸਰਪੰਚ ਸੁਰਿੰਦਰ ਸਿੰਘ ਤੇ ਹੋਰਨਾਂ ਸੇਵਾਦਾਰਾਂ ਨੇ ਦੱਸਿਆ ਕਿ 15 ਫਰਵਰੀ ਦਿਨ ਐਤਵਾਰ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਪਿੰਡ ਬਗੋਲ ਖੁਰ ਤੋਂ ਮਹਾਨ ਨਗਰ ਕੀਰਤਨ ਸ਼ਰਧਾ, ਸਤਿਕਾਰ ਤੇ ਸੇਵਾ ਭਾਵਨਾ ਨਾਲ ਪੂਰੀ ਸ਼ਾਨੋ ਸ਼ੌਕਤ ਤੇ ਉਤਸਾਹ ਨਾਲ ਸਜਾਇਆ ਜਾਵੇਗਾ। ਇਸ ਮੀਟਿੰਗ ਦੌਰਾਨ ਸਮੂਹ ਪ੍ਰਬੰਧਕ ਸੇਵਾਦਾਰਾ ਵੱਲੋਂ ਵੱਖ-ਵੱਖ ਨਗਰ ਕੀਰਤਨ ਦੀਆਂ ਸੇਵਾਵਾਂ ਤੇ ਵਿਚਾਰ ਵਟਾਂਦਰਾ ਕਰਦੇ ਹੋਏ ਸੇਵਾਦਾਰਾਂ ਨੂੰ ਡਿਊਟੀਆਂ ਸੌਂਪੀਆਂ ਗਈਆਂ ਹਨ। 15 ਫਰਵਰੀ ਨੂੰ ਸਵੇਰੇ 6 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਜਾਣਗੇ, ਜਿਨਾਂ ਦੇ ਭੋਗ 8 ਵਜੇ ਪੈਣ ਉਪਰੰਤ ਡੇਰਾ ਗੁਰੂਸਰ ਖੁੱਡਾ ਨਿਰਮਲ ਟਕਸਾਲ ਦੇ ਮੁੱਖ ਸੇਵਾਦਾਰ ਨਿਰਮਲ ਭੇਖ ਰਤਨ ਸੰਤ ਬਾਬਾ ਤੇਜਾ ਸਿੰਘ ਜੀ ਨਗਰ ਕੀਰਤਨ ਦੌਰਾਨ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਨਗਰ ਕੀਰਤਨ ਨੂੰ ਰਵਾਨਾ ਕਰਨਗੇ। ਪ੍ਰਬੰਧਕਾਂ ਨੇ ਦੱਸਿਆ ਕਿ ਵਿਸ਼ਾਲ ਨਗਰ ਕੀਰਤਨ ਪਿੰਡ ਬਗੋਲ ਖੁਰਦ ਤੋਂ ਹੁੰਦਾ ਹੋਇਆ ਦਰਜਨਾ ਪਿੰਡਾਂ ਦੀ ਪਰਿਕਰਮਾ ਕਰਨ ਉਪਰੰਤ ਸੰਪੰਨ ਹੋਵੇਗਾ, ਜਿਸ ਦੌਰਾਨ ਨਗਰ ਕੀਰਤਨ ਦਾ ਵੱਖ-ਵੱਖ ਪਿੰਡਾਂ ਵਿੱਚ ਪਹੁੰਚਣ ਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਦੇ ਹੋਏ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਅਮਰਜੀਤ ਸਿੰਘ ਕਲਸੀ, ਰੱਲ੍ਹਹਣ, ਸੰਤੋਖ ਸਿੰਘ, ਲੱਡੂ, ਨਰਿੰਦਰ ਸਿੰਘ ਬੋਦਲ ਕੋਟਲੀ, ਜੀਤ ਸਿੰਘ, ਹਰਪ੍ਰੀਤ ਸਿੰਘ ਰੱਲ੍ਹਹਣ, ਡਾ ਰਵੀ ਕੁਮਾਰ, ਸੰਤੋਖ ਸਿੰਘ ਦੇਹਰੀਵਾਲ, ਜੀਤ ਸਿੰਘ ਖਾਨਪੁਰ, ਨਰਿੰਦਰ ਸਿੰਘ ਬੋਦਲ ਕੋਟਲੀ, ਬਗੋਲ ਖੁਰਦ ਕਮੇਟੀ ਮੈਂਬਰ ਹੁਕਮਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਪਾਲ ਸਿੰਘ, ਸਰਪੰਚ ਸੁਰਿੰਦਰ ਸਿੰਘ, ਗੁਰਦੀਪ ਸਿੰਘ, ਲਾਲ ਜੀ, ਓਮ ਪ੍ਰਕਾਸ਼, ਗੁਰਦੇਵ ਸਿੰਘ, ਕਮਲ, ਲਵ, ਮਨਪ੍ਰੀਤ, ਸਤਨਾਮ ਸਿੰਘ, ਗੁਰਚਰਨ ਸਿੰਘ, ਸ਼ੁਭਮ, ਅਰਸ਼, ਜੋਗਿੰਦਰ ਸਿੰਘ, ਤੀਰਥ ਸਿੰਘ, ਇਕਬਾਲ ਸਿੰਘ, ਸਤਿੰਦਰ ਸਿੰਘ, ਪਰਮਜੀਤ ਸਿੰਘ, ਹਰਮਨ, ਮੋਹਿਤ, ਕਰਨ, ਗੁਰਸੇਵਕ, ਅਮਨ ਤੋਂ ਇਲਾਵਾ ਹੋਰ ਸੇਵਾਦਾਰ ਵੀ ਹਾਜ਼ਰ ਸਨ।