ਨਗਰ ਕੌਂਸਲ ਨੇ ਕੱਢੀ ਨਸ਼ਿਆਂ ਵਿਰੁੱਧ ਰੈਲੀ
ਨਗਰ ਕੌਂਸਲ ਨੇ ਕੱਢੀ ਨਸ਼ਿਆਂ ਵਿਰੁੱਧ ਰੈਲੀ
Publish Date: Sun, 11 Jan 2026 04:25 PM (IST)
Updated Date: Mon, 12 Jan 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਪੰਜਾਬ ਸਰਕਾਰ ਦੇ ਹੁਕਮਾਂ ਤੇ ਨਗਰ ਕੌਂਸਲ ਗੜ੍ਹਸ਼ੰਕਰ ਦੇ ਸਮੂਹ ਕਰਮਚਾਰੀਆਂ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਵਾਰਡ ਨੰਬਰ ਇੱਕ ਵਿੱਚ ਨਸ਼ਾ ਵਿਰੋਧੀ ਰੈਲੀ ਕੱਢੀ ਗਈ। ਇਸ ਮੌਕੇ ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਦੇ ਬੈਨਰ ਹੱਥਾਂ ਵਿੱਚ ਫੜ ਕੇ ਨਗਰ ਕੌਂਸਲ ਦੇ ਸਮੂਹ ਕਰਮਚਾਰੀਆਂ ਨੇ ਵਾਰਡ ਨੰਬਰ ਇੱਕ ਵਿੱਚ ਮਾਰਚ ਕੱਢਿਆ। ਇਸ ਮੌਕੇ ਕਾਰਜਸਾਧਕ ਅਧਿਕਾਰੀ ਮਦਨ ਸਿੰਘ, ਸੈਨੇਟਰੀ ਇੰਸਪੈਕਟਰ ਪਵਨ ਕੁਮਾਰ, ਅਜੇ ਕੁਮਾਰ, ਰਕੇਸ਼ ਭੱਟੀ, ਰਜਨੀ ਚਾਵਲਾ, ਭਾਟੀਆ, ਦਲਵੀਰ ਰਾਜੂ ਸੈਂਡੀ ਭੱਜਲਾਂ ਵਾਲਾ, ਸੁਰਜੀਤ ਕੁਮਾਰ, ਜਸਵਿੰਦਰ ਸਿੰਘ, ਲਵ ਅਗਨੀਹੋਤਰੀ, ਲੱਲੂ ਸਿੰਘ, ਰਾਮ ਕਿਸ਼ੋਰ ਆਦਿ ਹਾਜ਼ਰ ਸਨ।