ਨਵ-ਜੰਮੀਆਂ ਬਾਲੜੀਆਂ ਦੀ ਲੋਹੜੀ ਸਬੰਧੀ ਪ੍ਰਭਾਵਸ਼ਾਲੀ ਸਮਾਗਮ
ਨਵਜੰਮੀਆਂ ਬਾਲੜੀਆਂ ਦੀ ਲੋਹੜੀ ਸਬੰਧੀ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ
Publish Date: Sun, 11 Jan 2026 04:05 PM (IST)
Updated Date: Mon, 12 Jan 2026 04:01 AM (IST)

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਏਕ ਨੂਰ ਸਵੈ-ਸੇਵੀ ਸੰਸਥਾ ਪਠਲਾਵਾ ਤੇ ਉਪਕਾਰ ਕੋ-ਆਰਡੀਨੇਸ਼ਨ ਸੁਸਾਇਟੀ ਨਵਾਂਸ਼ਹਿਰ ਵੱਲੋਂ ਗੜਸ਼ੰਕਰ ਦੇ ਪਿੰਡ ਪੋਸੀ ਵਿਖੇ ਨਵ-ਜੰਮੀਆਂ ਬਾਲੜੀਆਂ ਦੀ ਲੋਹੜੀ ਸਬੰਧੀ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਸਰਪ੍ਰਸਤ ਬਲਵੀਰ ਸਿੰਘ, ਪ੍ਰਿੰਸੀਪਲ ਜਸਪਾਲ ਸਿੰਘ ਗਿੱਦਾ, ਪਰਮਜੀਤ ਸਿੰਘ ਸੂਰਾਪੁਰ, ਪਰਵਿੰਦਰ ਸਿੰਘ ਰਾਣਾ ਤੇ ਮਾ. ਗੁਰਚਰਨ ਸਿੰਘ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਖਿਆ ਕਿ ਧੀਆਂ ਪਰਿਵਾਰਾਂ ਦੀ ਸ਼ਾਨ ਹਨ, ਜੋ ਅੱਜ ਦੇ ਸਮੇਂ ’ਚ ਜ਼ਿੰਦਗੀ ਦੇ ਹਰ ਖੇਤਰ ’ਚ ਬੁਲੰਦੀਆਂ ਨੂੰ ਛੂਹ ਰਹੀਆਂ ਹਨ। ਬਾਲੜੀਆਂ ਤੇ ਔਰਤ ਸਮਾਜ ’ਤੇ ਹੋ ਰਹੇ ਘਿਨਾਉਣੇ ਅੱਤਿਆਚਾਰਾਂ ਨੂੰ ਠੱਲ੍ਹ ਪਾਉਣ ਲਈ ਬਣੇ ਹੋਏ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਣਾ ਬੁਹਤ ਜ਼ਰੂਰੀ ਹੈ। ਇਸ ਮੌਕੇ 25 ਨਵ-ਜੰਮੀਆਂ ਬਾਲੜੀਆਂ ਨੂੰ ਤੋਹਫ਼ੇ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਸੰਸਥਾ ਦੇ ਉਪ ਚੇਅਰਮੈਨ ਸੰਦੀਪ ਕੁਮਾਰ ਗੌੜ, ਆਤਮਾ ਸਿੰਘ ਸੂਰਾਪੁਰ, ਡਾ. ਕੁਲਦੀਪ ਰਾਜ ਬੰਗਾ, ਪ੍ਰੈੱਸ ਸਕੱਤਰ ਜੀ ਚੰਨੀ ਪਠਲਾਵਾ, ਕੁਲਵਿੰਦਰ ਸਿੰਘ ਲਾਲੀ, ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਇੰਦਰਜੀਤ ਸਿੰਘ ਦੁਬਈ, ਬੀਰਬਲ ਤੱਖੀ, ਜੋਤੀ ਬੱਗਾ, ਹਰਬੰਸ, ਕੁਲਵਿੰਦਰ ਕੌਰ ਵਾਰੀਆ, ਸ਼ਾਰਦਾ ਗੌੜ, ਰਵਿੰਦਰ ਕੌਰ ਪਠਲਾਵਾ, ਰਜਿੰਦਰ ਕੌਰ ਗਿੱਦਾ, ਸਤੀਸ਼ ਕੁਮਾਰ ਐਮਾਂ ਜੱਟਾਂ, ਮਾਸਟਰ ਸ਼ਾਦੀ ਲਾਲ ਕਪੂਰ, ਲੈਕਚਰਾਰ ਸ਼ਾਮ ਸੁੰਦਰ , ਸਮਾਂ ਮਲੱਹਣ, ਹਰਪਾਲ ਸਿੰਘ ਹੰਸਰੋਂ, ਦਰਸ਼ਨ ਕੌਰ, ਕਮਲਜੀਤ ਕੌਰ, ਰਾਜੀਵ ਕੌਰ, ਜਗਦੀਸ਼ ਚੰਦਰ, ਉਪਿੰਦਰ ਸਿੰਘ ਰਾਣਾ, ਸੁਸ਼ੀਲ ਰਾਣਾ, ਸੋਹਣ ਲਾਲ, ਸਤੀਸ਼ ਕੁਮਾਰ ਰਾਣਾ ਆਦਿ ਹਾਜ਼ਰ ਸਨ।