ਪੁਸਤਕ 'ਚਿੜੀ ਪ੍ਰਾਹੁਣੀ' ਵਿਦਿਆਰਥੀਆਂ ਲਈ ਪ੍ਰੇਰਨਾਦਾਇਕ : ਬਾਲ ਮੁਕੰਦ ਸ਼ਰਮਾ
ਪੁਸਤਕ 'ਚਿੜੀ ਪ੍ਰਾਹੁਣੀ' ਵਿਦਿਆਰਥੀਆਂ ਲਈ ਪ੍ਰੇਰਨਾਦਾਇਕ : ਬਾਲ ਮੁਕੰਦ ਸ਼ਰਮਾ
Publish Date: Sat, 10 Jan 2026 06:26 PM (IST)
Updated Date: Sun, 11 Jan 2026 04:09 AM (IST)

ਹੈਪੀ, ਪੰਜਾਬੀ ਜਾਗਰਣ, ਬੁੱਲ੍ਹੋਵਾਲ: ਇਲਾਕੇ ਦੀ ਲਾਂਬੜਾ ਕਾਂਗੜੀ ਮਲਟੀਪਰਪਜ਼ ਕੋ-ਆਪਰੇਟਿਵ ਸੋਸਾਇਟੀ, ਪੰਜਾਬ ਦੀ ਸਿਰਮੌਰ ਸੁਸਾਇਟੀ ਹੈ ਜੋ ਖੇਤੀਬਾੜੀ ਅਤੇ ਪੇਂਡੂ ਭਾਈਚਾਰੇ ਦੇ ਆਰਥਿਕ ਸਹਿਕਾਰਤਾ ਵਿਕਾਸ ਵਿੱਚ ਆਪਣੀਆਂ ਸ਼ਲਾਘਾਯੋਗ ਪ੍ਰਾਪਤੀਆਂ ਕਰਕੇ ਏਸ਼ੀਆ ਭਰ ਵਿੱਚ ਵੱਡਾ ਸਥਾਨ ਰੱਖਦੀ ਹੈ। ਬੀਤੇ ਦਿਨੀਂ ਸੁਸਾਇਟੀ ਦੇ ਵਿਕਾਸ ਪ੍ਰੋਜੈਕਟਾਂ ਦੀ ਕਾਰਜਪ੍ਰਣਾਲੀ ਸੰਬੰਧੀ ਪੰਜਾਬ ਰਾਜ ਫੂਡ ਕਮਿਸ਼ਨ, ਪੰਜਾਬ ਵਿਕਾਸ ਕਮਿਸ਼ਨ ਅਤੇ ਅੰਤਰ ਰਾਸ਼ਟਰੀ ਕੌਂਸਲ ਫਾਰ ਸਰਕੁਲਰ ਇਕਾਨਮੀ, ਨਵੀਂ ਦਿੱਲੀ ਦੇ ਵਫਦ ਵੱਲੋਂ ਸੁਸਾਇਟੀ ਦਾ ਦੌਰਾ ਕੀਤਾ ਗਿਆ, ਜਿਸ ਵਿੱਚ ਪੰਜਾਬ ਰਾਜ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਸੁਸਾਇਟੀ ਦੇ ਸੱਦੇ ਤੇ ਹਾਜ਼ਰ ਹੋਏ ਪ੍ਰਿੰਸੀਪਲ ਡਾ. ਅਰਮਨਪ੍ਰੀਤ (ਡੀ.ਡੀ.ਓ ਸ. ਸੀ.ਸੈ.ਸਕੂਲ ਲਾਂਬੜਾ) ਵੱਲੋਂ ਸੁਸਾਇਟੀ ਵਲੋਂ ਸਥਾਨਕ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਹੋਰ ਵਿੱਦਿਅਕ ਤੇ ਸੱਭਿਆਚਾਰਕ ਗਤੀਵਿਧੀਆਂ ਲਈ ਕੀਤੀ ਜਾਂਦੀ ਆਰਥਿਕ ਸਹਾਇਤਾ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਦੀ ਵਫ਼ਦ ਵੱਲੋਂ ਖੂਬ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਵੱਲੋਂ ਆਪਣੀਆਂ ਸਾਹਿਤਕ ਪੁਸਤਕਾਂ ਚਿੜੀ ਪ੍ਰਾਹੁਣੀ ਅਤੇ ਤਿੜਕੇ ਰਿਸ਼ਤੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੂੰ ਭੇਟ ਕੀਤੀਆਂ ਗਈਆਂ। ਬਾਲ ਮੁਕੰਦ ਸ਼ਰਮਾ ਨੇ ਬਾਲ ਪੁਸਤਕ ਚਿੜੀ ਪ੍ਰਾਹੁਣੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਪੁਸਤਕ ਸਕੂਲੀ ਵਿਦਿਆਰਥੀਆਂ ਨੂੰ ਨਿੱਠ ਕੇ ਪੜ੍ਹਾਈ ਕਰਨ, ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਪ੍ਰਤਿ ਜਾਗਰੂਕ ਕਰਦੀ ਨੈਤਿਕ ਸਿੱਖਿਆ ਦਾ ਪ੍ਰਸਾਰ ਕਰਨ ਵਾਲੀ ਪ੍ਰੇਰਨਾਦਾਇੱਕ ਪੁਸਤਕ ਹੈ ਅਤੇ ਉਹ ਇਹ ਪੁਸਤਕਾਂ ਪੰਜਾਬ ਰਾਜ ਫੂਡ ਕਮਿਸ਼ਨ ਵੱਲੋਂ ਖੋਲੀ ਜਾ ਰਹੀ ਨਵੀਂ ਲਾਇਬ੍ਰੇਰੀ ਲਈ ਭੇਜਣਗੇ। ਇਸ ਮੌਕੇ ਸੋਸਾਇਟੀ ਦੇ ਸਕੱਤਰ ਜਸਵਿੰਦਰ ਸਿੰਘ ਸੈਣੀ, ਸਾਬਕਾ ਸਕੱਤਰ ਚੰਦਰ ਦੇਵ ਸਿੰਘ, ਲੈਕਚਰਾਰ ਪ੍ਰਿਤਪਾਲ ਸਿੰਘ, ਲੈਕਚਰਾਰ ਜੋਗਿੰਦਰ ਪਾਲ, ਸਾਬਕਾ ਡੀ.ਐਮ ਮੋਹਨ ਲਾਲ, ਸੁਸਾਇਟੀ ਦੇ ਮੈਂਬਰ ਸੁਖਵਿੰਦਰ ਸਿੰਘ, ਮਲਕੀਤ ਸਿੰਘ, ਸ਼ਿੰਗਾਰਾ ਸਿੰਘ, ਕਰਮਜੀਤ ਕੌਰ, ਮਨਜੀਤ ਕੌਰ, ਰਾਜਵਿੰਦਰ ਕੌਰ, ਜਗਦੀਸ਼ ਕੌਰ, ਗੁਰਬਚਨ ਕੌਰ ਆਦਿ ਹਾਜ਼ਰ ਸਨ।