ਬੀਬੀ ਨਸੀਬ ਕੌਰ ਸਹੋਤਾ ਨੰ ਵੱਖ-ਵੱਖ ਸ਼ਖਸੀਅਤਾਂ ਵੱਲੋਂ ਸਰਧਾਂਜਲੀਆਂ ਭੇਟ
ਗੁਰਦੁਆਰਾ ਬਾਬਾ ਦਰੇਲਾ ਪਿੰਡ ਡੱਫਰ ਵਿਖੇ ਬੀਬੀ ਨਸੀਬ ਕੌਰ ਸਹੋਤਾ ਨੰ ਅੰਤਿਮ ਅਰਦਾਸ ਮੌਕੇ
Publish Date: Sat, 10 Jan 2026 06:14 PM (IST)
Updated Date: Sun, 11 Jan 2026 04:07 AM (IST)

ਗੁਰਦੁਆਰਾ ਬਾਬਾ ਦਰੇਲਾ ਪਿੰਡ ਡੱਫਰ ਵਿਖੇ ਹੋਈ ਅੰਤਿਮ ਅਰਦਾਸ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਗੜ੍ਹਦੀਵਾਲਾ ਨੇੜਲੇ ਪਿੰਡ ਡੱਫਰ ਵਿਖੇ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ (118) ਬੀਬੀ ਨਸੀਬ ਕੌਰ ਸਹੋਤਾ ਦੇ ਪਰਿਵਾਰ ਵਲੋਂ ਕਰਵਾਏ ਅੰਤਿਮ ਅਰਦਾਸ ਮੌਕੇ ਕਰਵਾਏ ਸ਼ਰਧਾਂਜਲੀ ਸਮਾਰੋਹ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਗੁਰਦੁਆਰਾ ਬਾਬਾ ਦਰੇਲਾ ਜੀ ਪਿੰਡ ਡੱਫਰ ਵਿਖੇ ਪੰਥ ਦੇ ਪ੍ਰਸਿੱਧ ਕੀਰਤਨੀ ਜਥਾ ਭਾਈ ਸਤਿੰਦਰਬੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲਿਆਂ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਏ ਗਏ। ਇਸ ਮੌਕੇ ਬੀਬੀ ਸਵਰਗਵਾਸੀ ਨਸੀਬ ਕੌਰ ਸਹੋਤਾ ਦੇ ਭਤੀਜੇ ਸਾਬਕਾ ਪ੍ਰਧਾਨ ਸਹਿਕਾਰੀ ਬੈਂਕ ਫੈੱਡਰੇਸ਼ਨ ਆਫ ਪੰਜਾਬ ਮੈਨੇਜਰ ਫਕੀਰ ਸਿੰਘ ਸਹੋਤਾ ਤੇ ਮਸ਼ਹੂਰ ਸਾਈਕੋਲੋਜਿਸਟ ਹਰਜੋਤ ਸਿੰਘ ਸਹੋਤਾ (ਪੋਤਰਾ) ਨੇ ਆਈਆਂ ਸੰਗਤਾਂ ਤੇ ਪ੍ਰਮੁੱਖ ਸ਼ਖਸ਼ੀਅਤਾਂ, ਜਿਨ੍ਹਾਂ ’ਚ ਰਾਜਨੀਤਕ, ਸਮਾਜਿਕ, ਬੁੱਧੀਜੀਵੀ ਵਿਦਵਾਨ ਹਾਜ਼ਰ ਸਨ, ਦਾ ਧੰਨਵਾਦ ਕੀਤਾ। ਇਸ ਮੌਕੇ ਸ਼ਰਧਾਂਜਲੀ ਸਮਾਗਮ ’ਚ ‘ਆਪ’ ਆਗੂ ਕਰਵਾਏ ਚੇਅਰਮੈਨ ਸਰਦਾਰ ਹਰਮੀਤ ਸਿੰਘ ਔਲਖ, ਕੁਲਦੀਪ ਸਿੰਘ ਮਿੰਟੂ ਮੈਂਬਰ ਜ਼ਿਲ੍ਹਾ ਪਰਿਸ਼ਦ, ਪ੍ਰਿੰਸੀਪਲ ਰਸ਼ਪਾਲ ਸਿੰਘ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ, ਜਥੇ. ਹਰਬੰਸ ਸਿੰਘ ਮੰਝਪੁਰ ਸਾਬਕਾ ਮੈਂਬਰ ਐੱਸਜੀਪੀਸੀ ਵੱਲੋਂ ਸਵ. ਨਸੀਬ ਕੌਰ ਸਹੋਤਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਮਹੰਤ ਰਮਿੰਦਰ ਦਾਸ ਡੇਰਾ ਬਾਬਾ ਚਰਨ ਸ਼ਾਹ ਬਹਾਦਰਪੁਰ, ਜੋ ਕਿ ਬੀਬੀ ਜੀ ਦੇ ਭਤੀਜੇ ਹਨ, ਉਨਾਂ ਵੱਲੋਂ ਵੀ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਗੁਰਜੀਤ ਸਿੰਘ ਮਿੱਠੀ ਗਿੱਲ ਪ੍ਰਧਾਨ ਸਮਰਪਣ ਕਮੇਟੀ ਦਸੂਹਾ, ਕਾਬਲ ਸਿੰਘ ਮੈਨੇਜਰ ਚੀਫ ਜਨ. ਸਕੱਤਰ ਸਮਰਪਣ ਕਮੇਟੀ, ਮੈਨੇਜਰ ਗੁਰਮੀਤ ਸਿੰਘ ਪੀਐੱਨਪੀ, ਡਾ. ਰਾਜੇਸ਼ ਕੁਮਾਰ ਬੱਗਾ ਸਿਵਲ ਸਰਜਨ ਰਿਟਾਇਰਡ, ਜਗਦੀਸ਼ ਸਿੰਘ ਸੋਈ ਗੈਸ ਏਜੰਸੀ, ਮਦਨ ਮੋਹਨ ਜਨ. ਸਕੱਤਰ ਸੀਨੀਅਰ ਸਿਟੀਜ਼ਨ ਦਸੂਹਾ, ਪ੍ਰਿੰਸੀਪਲ ਸੁਰਿੰਦਰ ਸਿੰਘ ਬਸਰਾ, ਭਾਈ ਸਰਤਾਜ ਸਿੰਘ ਬਸਰਾਵਾਂ, ਗੁਰਮੀਤ ਲਾਲ ਐੱਮਸੀ ਦਸੂਹਾ, ਲਖਵਿੰਦਰ ਚੀਮਾ ਸੀਨੀ. ਕਾਂਗਰਸ ਲੀਡਰ, ਅਮਰਵੀਰ ਮੰਨਾ ਡਿਪਟੀ ਕਲੈਕਟਰ, ਨਿਰਮਲ ਪਹਿਲਵਾਨ, ਲਖਵਿੰਦਰ ਸਿੰਘ ਲੱਕੀ ਠੱਕਰ, ਮਨਪ੍ਰੀਤ ਰੰਧਾਵਾ, ਸੰਤ ਸਿੰਘ ਜੰਡੌਰ, ਵਿਜੇਪਾਲ ਸਿੰਘ ਰਿਟਾਇਰਡ ਚੀਫ ਇੰਜੀਨੀਅਰ, ਭਾਈ ਗੁਰਦੀਪ ਸਿੰਘ ਪ੍ਰਧਾਨ ਭਾਈ ਘਨੱਈਆ ਜੀ ਸੇਵਾ ਸਿਮਰਨ ਸੁਸਾਇਟੀ ਪਿੰਡ ਡੱਫਰ, ਸੁਰਜੀਤ ਸਿੰਘ ਪ੍ਰਧਾਨ ਸਿੰਘ ਸਭਾ ਗੁਰਦੁਆਰਾ, ਇੰਦਰਪਾਲ ਸਿੰਘ, ਬੀਬੀ ਨਰਿੰਦਰ ਕੌਰ ਸਾਬਕਾ ਸੰਮਤੀ ਮੈਂਬਰ ਆਦਿ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰੀ।