ਨੌਜਵਾਨਾਂ ਨੇ ਸਿਗਨਲ ਲਾਈਟਾਂ ਲਗਵਾਉਣ ਦੀ ਕੀਤੀ ਮੰਗ
ਨੌਜਵਾਨਾਂ ਨੇ ਸਰਕਾਰ ਕੋਲੋਂ ਸਿਗਨਲ ਲਾਈਟਾਂ ਲਗਵਾਉਣ ਦੀ ਕੀਤੀ ਮੰਗ
Publish Date: Sat, 10 Jan 2026 05:29 PM (IST)
Updated Date: Sun, 11 Jan 2026 04:04 AM (IST)
ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਅੱਡਾ ਧੂਤਕਾਲ ਦੁਸੜਕਾਂ ਵਿਖੇ ਹੋਏ ਭਿਆਨਕ ਸੜਕ ਹਾਦਸੇ ਤੋਂ ਬਾਅਦ ਨੌਜਵਾਨਾਂ ਨੇ ਪ੍ਰਸ਼ਾਸਨ ਤੋਂ ਕੀਤੀ ਮੰਗ ਕਿ ਇਸ ਚੌਂਕ ਵਿੱਚ ਸਿਗਨਲ ਲਾਈਟਾਂ ਦਾ ਪ੍ਰਬੰਧ ਕਰੇ। ਇਸ ਮੌਕੇ ਸੰਜੀਵ ਠਾਕੁਰ ਜਿਲ੍ਹਾ ਪ੍ਰਧਾਨ ਭਾਜਪਾ ਯੂਥ ਅਤੇ ਬਰੀਓ ਫਿਟਨੈਸ ਕਲੱਬ ਦੇ ਆਨਰ ਨੇ ਸੜਕ ਹਾਦਸੇ ਨੂੰ ਦੇਖਦਿਆਂ ਹੋਇਆ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਚੌਂਕ ਵਿੱਚ ਸਿਗਨਲ ਲਾਈਟਾਂ ਲਾਈਆਂ ਜਾਣ, ਕਿਉਂਕਿ ਇਸ ਚੌਂਕ ਵਿੱਚ ਆਏ ਦਿਨ ਹੀ ਕੋਈ ਨਾ ਕੋਈ ਵੱਡਾ ਹਾਦਸਾ ਹੋਇਆ ਰਹਿੰਦਾ ਹੈ। ਅਗਰ ਸਿਗਨਲ ਲਾਈਟਾਂ ਲੱਗੀਆਂ ਹੋਣਗੀਆਂ ਤਾਂ ਲੋਕ ਨੂੰ ਪਤਾ ਚੱਲ ਸਕੇ ਕਿ ਅੱਗੇ ਹਾਈਵੇ ਹੈ। ਇਸ ਮੌਕੇ ਸੰਜੀਵ ਠਾਕੁਰ ਨੇ ਕਿਹਾ ਕਿ ਲਾਈਟਾਂ ਲੱਗਣ ਦੇ ਨਾਲ ਹਾਦਸਿਆਂ ਵਿੱਚ ਕਾਫੀ ਬਚਾਅ ਹੋ ਸਕਦਾ। ਇਸ ਮੌਕੇ ਗਗਨ ਮੂਸਾ, ਸਤਵੀਰ ਮਾਛੀਆਂ, ਅਨੂਪ ਧੂਤ, ਡਾ. ਧਰਮਿੰਦਰ ਜਾਗਲਾ ਬਸ, ਦੀਪਾ ਵੀ ਹਾਜ਼ਰ ਸਨ।