ਪਰਚਿਆਂ ਵਿਰੁੱਧ ਸੜਕਾਂ ’ਤੇ ਉਤਰੇ ਪੱਤਰਕਾਰ
ਪੱਤਰਕਾਰਾਂ ਅਤੇ ਹੋਰਾਂ ਖਿਲਾਫ ਦਰਜ ਪਰਚੇ ਵਿਰੁੱਧ ਸੜਕਾਂ ’ਤੇ ਉਤਰੇ ਪੱਤਰਕਾਰ
Publish Date: Tue, 06 Jan 2026 05:43 PM (IST)
Updated Date: Tue, 06 Jan 2026 05:44 PM (IST)

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ : ਬੀਤੇ ਦਿਨੀਂ ਲੁਧਿਆਣਾ ਦੇ ਸਾਈਬਰ ਕ੍ਰਾਈਮ ਥਾਣੇ ’ਚ ਵੱਖ-ਵੱਖ ਪੱਤਰਕਾਰਾਂ, ਆਰਟੀਆਈ ਕਾਰਕੁੰਨਾਂ ਅਤੇ ਹੋਰਨਾਂ ਖ਼ਿਲਾਫ਼ ਦਰਜ ਕੀਤੇ ਗਏ ਪਰਚੇ ਦੇ ਵਿਰੋਧ ’ਚ ਗੜ੍ਹਸ਼ੰਕਰ ਦੇ ਸਮੂਹ ਪੱਤਰਕਾਰ ਭਾਈਚਾਰੇ ਤੇ ਜਨਤਕ ਜਥੇਬੰਦੀਆਂ ਵੱਲੋਂ ਬੰਗਾ ਚੌਕ ਤੋਂ ਐਸਡੀਐਮ ਦਫਤਰ ਤੱਕ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਦੌਰਾਨ ਦਰਜ ਪਰਚੇ ਰੱਦ ਕਰਨ ਦੀ ਮੰਗ ਕਰਦਿਆਂ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਇਸ ਕਾਰਵਾਈ ਦੀ ਸਖਤ ਨਿੰਦਾ ਕਰਦਿਆਂ ਪਰਚੇ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਪੱਤਰਕਾਰਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਐਸਡੀਐਮ ਗੜ੍ਹਸ਼ੰਕਰ ਸੰਜੀਵ ਗੋੜ ਨੂੰ ਦਿੱਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਮੱਟੂ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਹਰਵੇਲ ਸਿੰਘ ਸੈਣੀ, ਗੁਰਨਕ ਸਿੰਘ ਭੱਜਲ, ਹਰਮੇਸ਼ ਢੇਸੀ, ਬੀਬੀ ਸੁਭਾਸ਼ ਮੱਟੂ, ਜੈ ਗੋਪਾਲ ਧੀਮਾਨ, ਕੁਲਵਿੰਦਰ ਚਾਹਲ, ਮਾਸਟਰ ਮੁਕੇਸ਼ ਕੁਮਾਰ, ਨਰੇਸ਼ ਕੁਮਾਰ, ਅਸ਼ਵਨੀ ਰਾਣਾ, ਸੁਖਦੇਵ ਡਨਸੀਵਾਲ, ਧਰਮਜੀਤ ਸਿੰਘ ਰਾਜਾ, ਰਵੀ ਮਹਿਤਾ, ਸੁਰੇਸ਼ ਕੁਮਾਰ ਜਾਲੀ, ਸਤੀਸ਼ ਕੁਮਾਰ ਸੋਨੀ, ਆਰ ਪੀ ਸੋਨੀ, ਪੰਕਜ ਸ਼ੋਰੀ, ਅਜੈਬ ਸਿੰਘ ਬੋਪਾਰਾਏ, ਜੋਗਿੰਦਰ ਕੁੱਲੇਵਾਲ, ਸੰਜੀਵ ਕੁਮਾਰ, ਬਿੱਟੂ ਚੌਹਾਨ, ਰਕੇਸ਼ ਵਸ਼ਿਸ਼ਟ, ਸਤਨਾਮ ਲੋਈ, ਰਜਿੰਦਰ ਸਿੰਘ, ਰਜੇਸ਼ ਅਰੋੜਾ, ਲਖਵਿੰਦਰ ਧਾਲੀਵਾਲ, ਰਾਮਪਾਲ ਭਾਰਦਵਾਜ, ਫੂਲਾ ਰਾਮ, ਅਸ਼ਵਨੀ ਸਹਿਜਪਾਲ ਆਦਿ ਹਾਜ਼ਰ ਸਨ।