ਨਸ਼ਾ ਮੁਕਤ ਪੰਜਾਬ ਤਹਿਤ ਜਾਗਰੂਕਤਾ ਕੈਂਪ ਲਗਾਇਆ
ਨਸ਼ਾ ਮੁੱਕਤ ਪੰਜਾਬ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ
Publish Date: Tue, 06 Jan 2026 03:39 PM (IST)
Updated Date: Tue, 06 Jan 2026 03:41 PM (IST)
ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੀਐੱਚਸੀ ਭੂੰਗਾ ’ਚ ਡਾ. ਸੁਦੇਸ਼ ਰਾਜਨ ਐੱਸਐੱਮਓ ਦੀ ਅਗਵਾਈ ਹੇਠ ਨਸ਼ਾ ਮੁਕਤ ਪੰਜਾਬ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ’ਚ ਹੁਸ਼ਿਆਰਪੁਰ ਲੀਗਲ ਸੈੱਲ ਤੋਂ ਵਿਸ਼ਾਲ ਕੁਮਾਰ ਨੰਦਾ ਚੀਫ ਲੀਗਲ ਐਂਡ ਡਿਫੈਂਸ ਕੌਂਸਲ ਅਤੇ ਸੰਦੀਪ ਭਾਰਦਵਾਜ ਡਿਪਟੀ ਚੀਫ ਲੀਗਲ ਐਂਡ ਡਿਫੈਂਸ ਕੌਂਸਲ ਨੇ ਓਟ ਸੈਂਟਰ ਵਿੱਚ ਆਏ ਹੋਏ ਮਰੀਜ਼ਾਂ ਨੂੰ ਅਤੇ ਸਮੂਹ ਸਟਾਫ ਨੂੰ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਪੰਜਾਬ ਸਰਕਾਰ ਦੀ ਮੁਹਿੰਮ ਦੀ ਜਾਣਕਾਰੀ ਦਿੱਤੀ ਅਤੇ ਨਸ਼ਿਆਂ ਤੋਂ ਬਚਣ ਲਈ ਵੱਖ-ਵੱਖ ਤਰੀਕਿਆਂ ਦੀ ਜਾਣਕਾਰੀ ਦਿੱਤੀ ਅਤੇ ਸਰਕਾਰ ਲੀਗਲ ਤੌਰ ’ਤੇ ਕਿਸ ਤਰ੍ਹਾਂ ਮਦਦ ਕਰ ਸਕਦੀ ਹੈ, ਇਸ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਆਈ ਹੋਈ ਟੀਮ ਦਾ ਡਾ. ਸੁਦੇਸ਼ ਰਾਜਨ ਐਸ.ਐਮ.ਓ ਵਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ. ਜਗਤਾਰ ਸਿੰਘ, ਡਾ. ਅਭੀਤੋਜ, ਡਾ. ਗੁਰਦਰਸ਼ਨ, ਸੀਨੀਅਰ ਫਾਰਮੇਸੀ ਅਫਸਰ, ਬਲਵਿੰਦਰ ਸਿੰਘ, ਪੂਨਮ ਅਤੇ ਹਰਦੀਪ ਕੌਰ ਕੌਂਸਲਰ ਓਟ ਕਲੀਨਿਕ, ਜਤਿੰਦਰ ਕੁਮਾਰ ਅਤੇ ਗਨਗਦੀਪ ਆਦਿ ਸ਼ਾਮਲ ਸਨ।