Hoshiarpur News : ਮੋਟਰਸਾਈਕਲ ਅੱਗੇ ਅਵਾਰਾ ਪਸ਼ੂ ਆਉਣ ਨਾਲ ਨੌਜਵਾਨ ਦੀ ਮੌਤ
ਉਹ ਸਵੇਰੇ ਆਪਣੇ ਬੁਲੇਟ ਮੋਟਰਸਾਈਕਲ ’ਤੇ ਸੈਲਾ ਖੁਰਦ ਤੋਂ ਆਪਣੇ ਪਿੰਡ ਸੂੰਨੀ ਨੂੰ ਜਾ ਰਿਹਾ ਸੀ ਤੇ ਜਦੋਂ ਪਿੰਡ ਪੋਸੀ ਕੋਲ ਪੁੱਜਾ ਤਾਂ ਉਸ ਦੇ ਮੋਟਰ ਸਾਈਕਲ ਅੱਗੇ ਅਵਾਰਾ ਪਸ਼ੂ ਆ ਗਿਆ। ਉਸ ਦਾ ਮੋਟਰਸਾਈਕਲ ਪਸ਼ੂ ਨਾਲ ਟਕਰਾਅ ਗਿਆ ਤੇ ਉਹ ਡਿੱਗ ਗਿਆ, ਜ਼ਖ਼ਮੀ ਨੂੰ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।
Publish Date: Sat, 03 Jan 2026 06:44 PM (IST)
Updated Date: Sat, 03 Jan 2026 06:46 PM (IST)
ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਕੱਲ੍ਹ ਸਵੇਰੇ ਪਿੰਡ ਪੋਸੀ ਕੋਲ ਮੋਟਰਸਾਈਕਲ ਦੇ ਅੱਗੇ ਅਵਾਰਾ ਪਸ਼ੂ ਆਉਣ ਨਾਲ ਮੋਟਰਸਾਈਕਲ ਚਾਲਕ 36 ਸਾਲਾ ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਅਨੁਜ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਬਨਗੜ੍ਹ ਹਾਲ ਵਾਸੀ ਸੂੰਨੀ, ਜੋ ਕਿ ਆਪਣੀ ਭੂਆ ਅਨੀਤਾ ਕੁਮਾਰੀ ਕੋਲ ਰਹਿੰਦਾ ਸੀ।
ਉਹ ਸਵੇਰੇ ਆਪਣੇ ਬੁਲੇਟ ਮੋਟਰਸਾਈਕਲ ’ਤੇ ਸੈਲਾ ਖੁਰਦ ਤੋਂ ਆਪਣੇ ਪਿੰਡ ਸੂੰਨੀ ਨੂੰ ਜਾ ਰਿਹਾ ਸੀ ਤੇ ਜਦੋਂ ਪਿੰਡ ਪੋਸੀ ਕੋਲ ਪੁੱਜਾ ਤਾਂ ਉਸ ਦੇ ਮੋਟਰ ਸਾਈਕਲ ਅੱਗੇ ਅਵਾਰਾ ਪਸ਼ੂ ਆ ਗਿਆ। ਉਸ ਦਾ ਮੋਟਰਸਾਈਕਲ ਪਸ਼ੂ ਨਾਲ ਟਕਰਾਅ ਗਿਆ ਤੇ ਉਹ ਡਿੱਗ ਗਿਆ, ਜ਼ਖ਼ਮੀ ਨੂੰ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਮ੍ਰਿਤਕ ਨੌਜਵਾਨ ਟੈਂਪੂ ਟ੍ਰੈਵਲਰ ਚਲਾਉਣ ਦਾ ਕੰਮ ਕਰਦਾ ਸੀ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।