ਆਪ੍ਰੇਸ਼ਨ ਪ੍ਰਹਾਰ 2 ਤਹਿਤ ਪੁਲਿਸ ਨੇ 30 ਮੁਲਜ਼ਮ ਕੀਤੇ ਕਾਬੂ
ਉਪ੍ਰੇਸ਼ਨ ਪ੍ਰਹਾਰ 2 ਤਹਿਤ ਪੁਲਿਸ ਨੇ ਕੀਤੇ 30 ਮੁਲਜ਼ਮ ਕਾਬੂ
Publish Date: Wed, 11 Feb 2026 04:15 PM (IST)
Updated Date: Thu, 12 Feb 2026 04:00 AM (IST)

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਸਬ-ਡਵੀਜ਼ਨ ਟਾਂਡਾ ਪੁਲਿਸ ਵਲੋਂ ਉਪ੍ਰੇਸ਼ਨ ਪ੍ਰਹਾਰ 2 ਤਹਿਤ ਵੱਡੀ ਕਾਰਵਾਈ ਕਰਦਿਆਂ 30 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡੀਐਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਨੇ ਆਪਣੇ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਸਐਚੳ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਵੀ ਹਾਜ਼ਰ ਸਨ। ਇਸ ਮੌਕੇ ਡੀਐਸਪੀ ਬਾਜਵਾ ਨੇ ਦੱਸਿਆ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਦੀਆਂ ਸਖ਼ਤ ਹਦਾਇਤਾਂ ਤੇ ਜ਼ਿਲ੍ਹਾ ਪੁਲਿਸ ਮੁਖੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਤੇ ਐਸਪੀਡੀ ਹੁਸ਼ਿਆਰਪੁਰ ਪਰਮਿੰਦਰ ਸਿੰਘ ਹੀਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਪ੍ਰੇਸ਼ਨ ਪ੍ਰਹਾਰ 2 ਤਹਿਤ ਟਾਂਡਾ ਪੁਲਿਸ ਨੇ ਐਸਐਚਓ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਵੱਖ ਵੱਖ ਮੁਕੱਦਮਿਆਂ ਦੇ ਲੋੜੀਂਦੇ 21 ਮੁਲਜ਼ਮਾਂ ਤੇ ਥਾਣਾ ਗੜਦੀਵਾਲਾ ਪੁਲਿਸ ਨੇ ਐਸਐਚੳ ਪਰਵਿੰਦਰ ਸਿੰਘ ਧੂਤ ਦੀ ਅਗਵਾਈ ਵਿੱਚ ਵੱਖ ਵੱਖ ਮੁਕੱਦਮਿਆਂ ਵਿੱਚ ਲੋੜੀਂਦੇ 9 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਮੌਕੇ ਡੀਐਸਪੀ ਬਾਜਵਾ ਨੇ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜਾਂ ਤਾਂ ਉਹ ਆਤਮਸਮਰਪਣ ਕਰ ਦੇਣ ਤੇ ਸਵਿਧਾਨ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਜਾਣ ਨਹੀਂ ਪੁਲਿਸ ਵਲੋਂ ਉੰਨਾਂ ਲੋਕਾਂ ਨੂੰ ਗ੍ਰਿਫਤਾਰ ਕਰਕੇ ਲੋੜੀਂਦੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਸਬ ਡਵੀਜ਼ਨ ਟਾਂਡਾ ਇਲਾਕੇ ਵਿੱਚ ਮਹੌਲ ਖਰਾਬ ਕਰਨ ਵਾਲੇ ਕਿਸੇ ਵੀ ਗਲਤ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਡੀਐੱਸਪੀ ਨੇ ਕਿਹਾ ਕਿ ਪੁਲਿਸ ਵਲੋਂ ਗਲਤ ਅਨਸਰਾਂ ਤੇ ਕਾਬੂ ਪਾਉਣ ਲਈ ਰੋਜ਼ਾਨਾ ਇਲਾਕੇ ਵਿੱਚ ਵੱਖ ਵੱਖ ਜਗ੍ਹਾ ਨਾਕਾਬੰਦੀ ਕੀਤੀ ਜਾਂਦੀ ਹੈ ਤਾਂ ਜੋ ਇਲਾਕੇ ਵਿੱਚ ਗਲਤ ਅਨਸਰਾਂ ਤੇ ਨਕੇਲ ਕੱਸੀ ਜਾ ਸਕੇ।