ਨਸ਼ਾ ਕਰਦੇ ਛੇ ਵਿਅਕਤੀ ਕਾਬੂ
ਨਸ਼ਾ ਕਰਦੇ ਛੇ ਵਿਅਕਤੀ ਕਾਬੂ
Publish Date: Wed, 11 Feb 2026 03:20 PM (IST)
Updated Date: Thu, 12 Feb 2026 03:59 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ ਵੱਖ ਥਾਣਿਆਂ ਦੀ ਪੁਲਿਸ ਨੇ ਨਸ਼ਾ ਕਰਦੇ ਛੇ ਵਿਅਕਤੀਆਂ ਨੂੰ ਕਾਬੂ ਕਰਕੇ ਮਾਮਲ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਹਿਲੇ ਮਾਮਲੇ ’ਚ ਥਾਣਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਗਸ਼ਤ ਦੌਰਾਨ ਪਿੰਡ ਅਜੜਾਮ ਨੂੰ ਜਾਂਦੇ ਹੋਏ ਝਾੜੀਆਂ ’ਚੋਂ ਗੁਰਪ੍ਰੀਤ ਲਾਲ ਪੁੱਤਰ ਦੇਵ ਰਾਜ ਵਾਸੀ ਅਜੜਾਮ ਨੂੰ ਨਸ਼ਾ ਕਰਦੇ ਮੌਕੇ ’ਤੇ ਕਾਬੂ ਕਰਕੇ ਮਾਮਲਾ ਦਰਜ਼ ਕਰ ਲਿਆ। ਦੂਜੇ ਮਾਮਲੇ ’ਚ ਥਾਣਾ ਟਾਂਡਾ ਦੇ ਥਾਣੇਦਾਰ ਜਗਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਗਸ਼ਤ ਦੌਰਾਨ ਪਿੰਡ ਸਹਿਬਾਜਪੁਰ ਟੀ ਪੁਆਇੰਟ ਮੌਜੂਦ ਸੀ ਤਾਂ ਪਿੰਡ ਸਹਿਬਾਜਪੁਰ ਵੱਲੋ ਆਉਦੇ ਜਸਵਿੰਦਰ ਰਾਮ ਅਤੇ ਹਰਜਿੰਦਰ ਸਿੰਘ ਪੁੱਤਰਾਨ ਜਸਵੀਰ ਰਾਮ ਵਾਸੀ ਹਰਸੀ ਪਿੰਡ, ਜਿਨਾ ਨੇ ਕੋਈ ਨਸ਼ਾ ਕੀਤਾ ਹੋਇਆ ਜਾਪਦਾ ਸੀ ਨੂੰ ਕਾਬੂ ਕਰਕੇ ਮਾਮਲਾ ਦਰਜ਼ ਕਰ ਲਿਆ। ਤੀਜੇ ਮਾਮਲੇ ’ਚ ਥਾਣਾ ਮਾਹਿਲਪੁਰ ਦੇ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਗਸ਼ਤ ਦੌਰਾਨ ਲਿੰਕ ਰੋਡ ਪਿੰਡ ਮੰਨਣਹਾਨਾ ਨੂੰ ਜਾਂਦੇ ਹੋਏ ਰੋਡ ਨਾਲ ਲਗਦੀ ਚੋਈ ਅੰਦਰ ਝਾੜੀਆਂ ’ਚੋਂ ਹਰਦੇਵ ਸਿੰਘ ਉਰਫ ਦੇਬੀ ਪੁੱਤਰ ਲੇਟ ਕਸ਼ਮੀਰ ਸਿੰਘ ਵਾਸੀ ਕੋਟਫਤੂਹੀ ਨੂੰ ਨਸ਼ਾ ਕਰਦੇ ਕਾਬੂ ਕਰਕੇ ਮਾਮਲਾ ਦਰਜ਼ ਕਰ ਲਿਆ। ਚੌਥੇ ਮਾਮਲੇ ’ਚ ਥਾਣਾ ਮੇਹਟੀਆਣਾ ਦੇ ਥਾਣੇਦਾਰ ਕੋਸ਼ਲ ਚੰਦਰ ਨੇ ਦੱਸਿਆ ਕਿ ਇੱਕ ਕੰਪਲੇਂਟ ਨਸ਼ੇ ਸੰਬੰਧੀ ਮੌਸੂਲ ਹੋਈ ਕਿ ਦੇਸ ਰਾਜ ਹੈਪੀ ਪੁੱਤਰ ਲਸ਼ਕਰੀ ਰਾਮ ਵਾਸੀ ਪਿੰਡ ਮਖਸੂਸਪੁਰ ਜੋ ਨਸ਼ਾ ਕਰਦਾ ਹੈ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਜਿਸ ਤੇ ਪੁਲਿਸ ਨੇ ਦੇਸ ਰਾਜ ਦੇ ਘਰ ਜਾ ਕੇ ਉਸ ਨੂੰ ਕਾਬੂ ਕਰਕੇ ਮਾਮਲਾ ਦਰਜ਼ ਕਰ ਲਿਆ। ਇਸੇ ਤਰ੍ਹਾਂ ਥਾਣਾ ਗੜ੍ਹਦੀਵਾਲਾ ਦੇ ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਸੁਖਵਿੰਦਰ ਸਿੰਘ ਉਰਫ ਲਾਡੀ ਰਤਨ ਸਿੰਘ ਵਾਸੀ ਅਰਗੋਵਾਲ ਨਸ਼ੇ ਖਾਣ ਦਾ ਆਦੀ ਹੈ ਜਿਸਨੂੰ ਪੁਲਿਸ ਨੇ ਉਸਦੇ ਘਰ ਜਾ ਕੇ ਕਾਬੂ ਕਰਕੇ ਸਿਵਲ ਹਸਪਤਾਲ ਦਸੂਹਾ ਪੁਜ ਕੇ ਡੋਪ ਟੈਸਟ ਕਰਵਾਇਆ ਤਾਂ ਡੋਪ ਟੈਸਟ ਪੋਜਟਿਵ ਆਇਆ, ਜਿਸ ਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।