ਸੜਕ ਹਾਦਸੇ ਚ ਇਕ ਜ਼ਖ਼ਮੀ, ਮਾਮਲਾ ਦਰਜ
ਸੜਕ ਹਾਦਸੇ ਚ ਇਕ ਜ਼ਖ਼ਮੀ, ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ
Publish Date: Sat, 31 Jan 2026 05:20 PM (IST)
Updated Date: Sun, 01 Feb 2026 04:08 AM (IST)

ਦੀਪਕ ਮੱਟੂ, ਪੰਜਬੀ ਜਾਗਰਣ, ਸ਼ਾਮ ਚੁਰਾਸੀ : ਸੜਕ ਹਾਦਸੇ ’ਚ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਅਤੇ ਇਸ ਸਬੰਧੀ ਪੁਲਿਸ ਨੇ ਲਾਪਰਵਾਹੀ ਨਾਲ ਡਰਾਇਵਰੀ ਕਰਨ ਵਾਲੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਕਰਨਦੀਪ ਸਿੰਘ ਪੁੱਤਰ ਜੁਝਾਰ ਸਿੰਘ ਵਾਸੀ ਬੁਰੋਬਾਰੀ, ਜੋ ਸੋਨਾਲਿਕਾ ਫੈਕਟਰੀ ਚੱਕ ਗੁੱਜਰਾ ਵਿਖੇ ਪ੍ਰਾਈਵੇਟ ਨੋਕਰੀ ਕਰਦਾ ਹੈ, 24 ਜਨਵਰੀ, 2026 ਨੂੰ ਉਹ ਆਪਣੀ ਡਿਊਟੀ ਖਤਮ ਕਰ ਕੇ 8:30 ਵਜੇ ਰਾਤ ਨੂੰ ਆਪਣੇ ਮੋਟਰਸਾਈਕਲ ਪਰ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਿਹਾ ਸੀ। ਜਦੋਂ ਉਹ ਪੰਡੋਰੀ ਰੁਕਮਾਣ ਮੋੜ ਤੋ ਥੋੜਾ ਅੱਗੇ ਬੀ.ਪੀ ਪੈਟਰੋਲ ਪੰਪ ਕੋਲ ਪੁਹੰਚਿਆ ਤਾ ਉਸ ਅੱਗੇ ਇੱਕ ਟਰੱਕ, ਜੋ ਬੜੀ ਤੇਜ ਅਤੇ ਲਾਪਰਵਾਹੀ ਨਾਲ ਜਾ ਰਿਹਾ ਸੀ, ਦੇ ਡਰਾਈਵਰ ਨੇ ਕਥਿਤ ਤੌਰ ’ਤੇ ਬੜੀ ਲਾਪਰਵਾਹੀ ਨਾਲ ਟਰੱਕ ਦੀ ਬਰੇਕ ਮਾਰੀ, ਜਿਸ ਨਾਲ ਉਸ ਦਾ ਮੋਟਰਸਾਈਕਲ ਟਰੱਕ ਨਾਲ ਟਕਰਾ ਗਿਆ ਅਤੇ ਉਸ ਦੇ ਸਿਰ ਅਤੇ ਮੁੰਹ ਉੱਪਰ ਕਾਫੀ ਸੱਟ ਲੱਗੀ ਅਤੇ ਮੇਰੇ ਮੋਟਰਸਾਈਕਲ ਦਾ ਵੀ ਕਾਫੀ ਨੁਕਸਾਨ ਹੋ ਗਿਆ। ਮੌਕਾ ਪਰ ਕਾਫੀ ਲੋਕ ਇਕੱਠੇ ਹੋ ਗਏ ਤੇ ਰਾਹਗੀਰਾ ਦੀ ਮਦਦ ਉਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦਾਖਲ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕਾ ਤੋ ਆਪਣੀ ਗੱਡੀ ਭਜਾ ਕੇ ਲੈ ਗਿਆ। ਥਾਣਾ ਬੁੱਲੋਵਾਲ ਦੀ ਪੁਲਿਸ ਇਸ ਸਬੰਧ ’ਚ ਮਾਮਲਾ ਦਰਜ ਕਰ ਕੇ ਅਗੇਰਲੀ ਕਾਰਵਾਈ ਕਿਤੀ ਜਾ ਰਹੀ ਹੈ।