17,250 ਮਿਲੀਲੀਟਰ ਸ਼ਰਾਬ ਬਰਾਮਦ, ਕੇਸ ਦਰਜ
ਆਬਕਾਰੀ ਐਕਟ ਤਹਿਤ ਟਾਂਡਾ ਪੁਲਿਸ ਵੱਲੋਂ ਇਕ ਵਿਅਕਤੀ ਗ੍ਰਿਫ਼ਤਾਰ, 17,250 ਮਿਲੀਲੀਟਰ ਸ਼ਰਾਬ ਬਰਾਮਦ
Publish Date: Sat, 31 Jan 2026 04:04 PM (IST)
Updated Date: Sun, 01 Feb 2026 04:02 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਟਾਂਡਾ ਪੁਲਿਸ ਨੇ ਆਬਕਾਰੀ ਐਕਟ ਦੀਆਂ ਸੰਬੰਧਿਤ ਧਾਰਾਵਾਂ ਅਧੀਨ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਮੁੱਖ ਸਿਪਾਹੀ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਸਰਕਾਰੀ ਗੱਡੀ ’ਚ ਸਵਾਰ ਹੋ ਕੇ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਜਦੋਂ ਪੁਲਿਸ ਪਾਰਟੀ ਪਿੰਡ ਘੋੜਾਵਾਹਾ ਤੋਂ ਪਿੰਡ ਦੇਹਰੀਵਾਲ ਵੱਲ ਜਾ ਰਹੀ ਸੀ ਤਾਂ ਘੋੜਾਵਾਹਾ ਤੋਂ ਅੱਗੇ ਮੋੜ ਨੇੜੇ ਪਿੰਡ ਦੇਹਰੀਵਾਲ ਵੱਲੋਂ ਇਕ ਮੋਨਾ ਵਿਅਕਤੀ ਆਪਣੇ ਮੋਢੇ ’ਤੇ ਪਲਾਸਟਿਕ ਦਾ ਬੋਰਾ ਲੈ ਕੇ ਪੈਦਲ ਆਉਂਦਾ ਦਿਖਾਈ ਦਿੱਤਾ। ਪੁਲਿਸ ਦੀ ਗੱਡੀ ਸਾਹਮਣੇ ਆਉਂਦੇ ਹੀ ਵਿਅਕਤੀ ਘਬਰਾ ਗਿਆ ਅਤੇ ਬੋਰਾ ਸੁੱਟ ਕੇ ਤੇਜ਼ੀ ਨਾਲ ਪਿੱਛੇ ਵੱਲ ਮੈਦਾਨ ਵੱਲ ਮੁੜ ਪਿਆ, ਜਿਸ ’ਤੇ ਪੁਲਿਸ ਨੇ ਸ਼ੱਕ ਦੀ ਬਿਨਾਹ ’ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਮ ਬਲਕਾਰ ਸਿੰਘ ਵਾਸੀ ਪਿੰਡ ਢੱਡਿਆਲਾ ਦੱਸਿਆ। ਤਲਾਸ਼ੀ ਦੌਰਾਨ ਸੁੱਟੇ ਗਏ ਪਲਾਸਟਿਕ ਦੇ ਬੋਰੇ ਵਿੱਚੋਂ 17,250 ਮਿਲੀਲੀਟਰ ਕਥਿਤ ਪੰਜਾਬ ਕਲੱਬ ਗੋਲਡ ਵਿਸਕੀ ਬਰਾਮਦ ਹੋਈ।