ਮੰਡੀ ’ਚੋਂ ਬਲੈਰੋ ਗੱਡੀ ਚੋਰੀ, ਘਟਨਾ ਸੀਸੀਟੀਵੀ ’ਚ ਕੈਦ
ਸਬਜ਼ੀ ਮੰਡੀ ਤੋਂ ਬਲੈਰੋ ਗੱਡੀ ਹੋਈ ਚੋਰੀ, ਘਟਨਾ ਸੀਸੀਟੀਵੀ. ਚ ਹੋਈ ਕੈਦ
Publish Date: Mon, 12 Jan 2026 04:58 PM (IST)
Updated Date: Tue, 13 Jan 2026 04:04 AM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਬੀਤੀ ਰਾਤ ਚੋਰਾਂ ਨੇ ਸਬਜ਼ੀ ਮੰਡੀ ਟਾਂਡਾ ਚੋਂ ਇਕ ਦੁਕਾਨਦਾਰ ਦੀ ਬਲੈਰੋ ਗੱਡੀ ਚੋਰੀ ਕਰ ਲਈ। ਚੋਰਾਂ ਵੱਲੋ ਕੀਤੀ ਇਹ ਇਹ ਵਾਰਦਾਤ ਦੁਕਾਨ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਵਿਚ ਰਿਕਾਰਡ ਹੋ ਗਈ। ਇਸ ਮੌਕੇ ਚੋਰੀ ਦਾ ਸ਼ਿਕਾਰ ਹੋਏ ਦੁਕਾਨਦਾਰ ਨਾਈਅਰ ਏਜੇਂਸੀ ਦੇ ਮਾਲਕ ਦੀਪਕ ਨਈਅਰ ਪੁੱਤਰ ਸੰਤੋਸ਼ ਨਈਅਰ ਨੇ ਦੱਸਿਆ ਕਿ ਬੀਤੇ ਦਿਨ ਦੇਰ ਰਾਤ ਵਕਤ ਕਰੀਬ 12 .20 ਵਜੇ ਦੋ ਚੋਰ ਉਸਦੀ ਦੁਕਾਨ ਸਾਹਮਣੇ ਖੜੀ ਕੀਤੀ ਗਈ ਉਸਦੀ ਬਲੈਰੋ ਗੱਡੀ ਚੋਰੀ ਕਰਕੇ ਲੈ ਗਏ। ਸੋਮਵਾਰ ਸਵੇਰੇ ਚੋਰੀ ਬਾਰੇ ਪਤਾ ਚੱਲਣ ’ਤੇ ਉਨਾਂ ਨੇ ਟਾਂਡਾ ਪੁਲਿਸ ਨੂੰ ਇਸ ਚੋਰੀ ਸਬੰਧੀ ਸੂਚਨਾ ਦਿੱਤੀ। ਟਾਂਡਾ ਪੁਲਿਸ ਸੀਸੀਟੀਵੀ. ਫੁੱਟੇਜ ਦੇ ਅਧਾਰ ’ਤੇ ਆਪਣੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ।