ਨਸ਼ਾ ਕਰਦਾ ਮੁਲਜ਼ਮ ਅੜਿੱਕੇ
ਨਸ਼ਾ ਕਰਦਾ ਇੱਕ ਕਾਬੂ
Publish Date: Mon, 12 Jan 2026 04:22 PM (IST)
Updated Date: Tue, 13 Jan 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੇਹਟੀਆਣਾ : ਥਾਣਾ ਮੇਹਟੀਆਣਾ ਦੀ ਪੁਲਿਸ ਨੇ ਨਸ਼ਾ ਕਰਦੇ ਇਕ ਵਿਅਕਤੀ ਨੂੰ ਕਾਬੂ ਕਰਕੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣੇਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਗਸ਼ਤ ਦੌਰਾਨ ਪਿੰਡ ਭੂੰਗਰਨੀ ਤੋ ਕਰੀਬ 1⁄2 ਕਿਲੋਮੀਟਰ ਪਿੱਛੇ ਸੀ ਤਾਂ ਸੱਜੇ ਹੱਥ ਰੋਡ ਪਰ ਬਣੀ ਮੋਟਰ ਦੇ ਬੰਦ ਕਮਰੇ ਦੇ ਉਹਲੇ ਬੈਠੇ ਸੁਰਜੀਤ ਕੁਮਾਰ ਉਰਫ ਸੁੱਖ ਪੁੱਤਰ ਦਲੀਪ ਕੁਮਾਰ ਵਾਸੀ ਪਿੰਡ ਭੂੰਗਰਨੀ ਨੂੰ ਨਸ਼ਾ ਕਰਦੇ ਕਾਬੂ ਕਰਕੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।