ਮੰਦਬੁੱਧੀ ਨੌਜਵਾਨ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ
ਮੰਦਬੁੱਧੀ ਨੌਜਵਾਨ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ
Publish Date: Thu, 12 Mar 2026 06:45 PM (IST)
Updated Date: Fri, 13 Mar 2026 04:09 AM (IST)
ਸ਼ਾਮ ਚੁਰਾਸੀ ਹਸਪਤਾਲ ਇਲਾਜ ਲਈ ਕਰਵਾਇਆ ਦਾਖਲ ਦੀਪਕ, ਪੰਜਾਬੀ ਜਾਗਰਣ, ਸ਼ਾਮ ਚੁਰਾਸੀ: ਹੁਸ਼ਿਆਰਪੁਰ ਦੇ ਨਜਦੀਕੀ ਪਿੰਡ ਤਲਵੰਡੀ ਕਾਨੂੰਗੋ ’ਚ ਗੈਸ ਸਿਲੰਡਰ ਨੂੰ ਚੁਕਵਾਉਣ ਤੋਂ ਮਨਾ ਕਰਨ ’ਤੇ ਪਿੰਡ ਦੇ ਹੀ ਵਿਅਕਤੀ ਵਲੋਂ ਇੱਕ ਮੰਦਬੁੱਧੀ ਨੌਜਵਾਨ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਬਾਅਦ ਵਿਚ ਸ਼ਾਮ ਚੁਰਾਸੀ ਦੇ ਸੀਐਚਸੀ ਹਸਪਤਾਲ ਵਿਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਸਬੰਧੀ ਮੰਦਬੁੱਧੀ ਨੌਜਵਾਨ ਗੁਰਸ਼ਰਨ ਸਿੰਘ ਦੇ ਮਾਮੇ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਾਣਜਾ ਗੁਰਸ਼ਰਨ ਸਿੰਘ ਜੋ ਕੇ ਬਚਪਨ ਤੋਂ ਹੀ ਮੰਦਬੁੱਧੀ ਹੈ। ਬੁੱਧਵਾਰ ਸਵੇਰੇ ਉਸ ਦਾ ਭਰਾ, ਜਿਸ ਦਾ ਨਾਮ ਕਰਮਜੀਤ ਸਿੰਘ ਗੋਲੀ ਨੇ ਸਿਰਫ ਇਸ ਗੱਲ ਤੋਂ ਹੀ ਉਸ ਦੇ ਭਾਣਜੇ ਗੁਰਸ਼ਰਨ ਸਿੰਘ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਕਿਉਂਕਿ ਕਰਮਜੀਤ ਗੋਲੀ ਨੇ ਗੈਸ ਸਿਲੰਡਰ ਨੂੰ ਹੱਥ ਪਵਾਉਣ ਲਈ ਕਿਹਾ ਪਰ ਗੁਰਸ਼ਰਨ ਨੇ ਮਨਾ ਕਰ ਦਿੱਤਾ, ਜਿਸ ਤੋਂ ਬਾਅਦ ਗੁੱਸੇ ’ਚ ਆ ਕੇ ਕਰਮਜੀਤ ਨੇ ਉਸ ਦੇ ਭਾਣਜੇ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ, ਜਿਸ ਨੂੰ ਸ਼ਾਮ ਚੁਰਾਸੀ ਦੇ ਸਰਕਾਰੀ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਸਰਬਜੀਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।