ਬੈਟਰੀ ਹਾਊਸ ਦੀ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
ਅੱਡਾ ਦਸੜਕਾ ਵਿਖੇ ਬੈਟਰੀ ਹਾਊਸ ਦੀ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
Publish Date: Thu, 12 Mar 2026 06:40 PM (IST)
Updated Date: Fri, 13 Mar 2026 04:09 AM (IST)

ਕਮਲ, ਪੰਜਾਬੀ ਜਾਗਰਣ, ਹਰਿਆਣਾ: ਸੁੱਖਾ ਬੈਟਰੀ ਹਾਊਸ ਅੱਡਾ ਦੁਸੜਕਾ ਧੂਤਕਲਾਂ ਵਿਖੇ ਬੀਤੀ ਰਾਤ ਚੋਰਾ ਵਲੋਂ ਬੈਟਰੀਆਂ, ਇਨਵਰਟਰ ਤੇ ਹੋਰ ਕੀਮਤੀ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਵਾਰਦਾਤ ਸਬੰਧੀ ਸੁੱਚਾ ਸਿੰਘ ਪੁੱਤਰ ਸਰਵਣ ਸਿੰਘ ਪਿੰਡ ਨੰਗਲ ਥੱਥਲ ਪੁਲਿਸ ਚੌਕੀ ਭੂੰਗਾ ਥਾਣਾ ਹਰਿਆਣਾ ਨੇ ਦੱਸਿਆ ਕਿ ਉਸ ਦੀ ਬੈਟਰੀ ਅਤੇ ਇਨਵਰਟਰ ਹਾਊਸ ਦੇ ਨਾਮ ਦੀ ਅੱਡਾ ਦੁਸੜਕਾ ਧੂਤਕਲਾਂ ਵਿਖੇ ਦੁਕਾਨ ਹੈ ਤੇ ਉਹ ਬੀਤੀ ਸ਼ਾਮ ਦੁਕਾਨ ਨੂੰ ਬੰਦ ਕਰਕੇ ਗਿਆ ਸੀ ਤੇ ਜਦੋ ਸਵੇਰੇ ਸਵਾ 8 ਵਜੇ ਦੇ ਕਰੀਬ ਦੁਕਾਨ ਖੋਲੀ ਤਾਂ ਅੰਦਰ ਸਮਾਨ ਖਿਲਰਿਆ ਪਿਆ ਹੋਇਆ ਸੀ,. ਜਦ ਅੰਦਰ ਜਾਕੇ ਦੇਖਿਆ ਤਾਂ ਦੁਕਾਨ ਦੀ ਛੱਤ ਦੀ ਚਾਦਰ ਪੁੱਟ ਕੇ 25 ਵੱਡੀਆਂ ਬੈਟਰੀਆਂ, 25 ਛੋਟੀਆਂ ਬੈਟਰੀਆਂ, 7 ਇਨਵਰਟਰ ਤੇ ਹੋਰ ਕੀਮਤੀ ਸਾਮਾਨ ਚੋਰ ਚੋਰੀ ਕਰਕੇ ਲੈ ਗਏ ਸਨ। ਚੋਰ ਤਕਰੀਬਨ 4-5 ਲੱਖ ਰੁਪਏ ਦਾ ਨੁਕਸਾਨ ਕਰ ਗਏ ਸਨ। ਇਸ ਚੋਰੀ ਦੀ ਵਰਦਾਤ ਸਬੰਧੀ ਪੁਲਿਸ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਪੁਲਿਸ ਵਲੋਂ ਭਰੋਸਾ ਦਿੱਤਾ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਇੱਥੇ ਦੱਸਣਯੋਗ ਹੈ ਕਿ ਦੁਕਾਨ ਦੇ ਨਾਲ ਇਕ ਨਵੀ ਕੋਠੀ ਬਣ ਰਹੀ ਹੈ, ਜਿਸ ਦਾ ਚੋਰਾਂ ਦੁਆਰਾ ਫਾਇਦਾ ਉਠਾਉਦੇ ਹੋਏ ਇਸ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਮੌਕੇ ਤੇ ਜਸਪਾਲ ਸਿੰਘ ਹੁੰਦਲ,ਸੱਚਨ ਸਿੰਘ,ਜਸਵੀਰ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਮੌਜੂਦ ਸਨ।