ਸਪੈਸ਼ਲ ਬ੍ਰਾਂਚ ਨੇ ਭਗੌੜਾ ਮੁਲਜ਼ਮ ਕੀਤਾ ਕਾਬੂ
ਸਪੈਸ਼ਲ ਬ੍ਰਾਂਚ ਨੇ ਭਗੌੜਾ ਮੁਲਜ਼ਮ ਕੀਤਾ ਕਾਬੂ
Publish Date: Sun, 18 Jan 2026 04:43 PM (IST)
Updated Date: Mon, 19 Jan 2026 04:03 AM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਸਪੈਸ਼ਲ ਬ੍ਰਾਂਚ ਨੇ ਥਾਣਾ ਟਾਂਡਾ ਵਿਖੇ ਦਰਜ ਇੱਕ ਮੁਕੱਦਮੇ ਦੇ ਭਗੌੜੇ ਮੁਲਜ਼ਮ ਨੂੰ ਕਾਬੂ ਕਰ ਕੇ ਟਾਂਡਾ ਪੁਲਿਸ ਹਵਾਲੇ ਕਰ ਦਿੱਤਾ। ਮੁਲਜ਼ਮ ਦੀ ਪਛਾਣ ਹਰਮਨਦੀਪ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਜਲਾਲਾਬਾਦ, ਖਡੂਰ ਸਾਹਿਬ, ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਇਸ ਸਬੰਧੀ ਏਐੱਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਮਾਣਯੋਗ ਸੈਸ਼ਨ ਅਦਾਲਤ ਹੁਸ਼ਿਆਰਪੁਰ ਵਲੋਂ ਥਾਣਾ ਟਾਂਡਾ ਵਿਖੇ ਦਰਜ਼ ਐੱਫਆਈਆਰ ਨੰਬਰ 173/27 ਜੁਲਾਈ 2021 ’ਚ ਦੋਸ਼ੀ ਹਰਮਨਦੀਪ ਸਿੰਘ ਨੂੰ ਇਸ ਅਦਾਲਤ ਵੱਲੋਂ ਭਗੌੜਾ ਘੋਸ਼ਿਤ ਕਰ ਦਿੱਤਾ ਗਿਆ ਸੀ। ਏਐੱਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਸਪੈਸ਼ਲ ਬ੍ਰਾਂਚ ਦੇ ਐੱਸਐੱਚਓ ਹਰਕਮਲ ਸਿੰਘ ਸਹੋਤਾ ਦੀ ਸਰਪ੍ਰਸਤੀ ’ਚ ਏਐੱਸਆਈ ਤਰਲੋਚਨ ਸਿੰਘ, ਏਐੱਸਆਈ ਸੁਰਿੰਦਰ ਸਿੰਘ ਤੇ ਏਐੱਸਆਈ ਅਮਰਜੀਤ ਸਿੰਘ ਦੀ ਟੀਮ ਹੁਸ਼ਿਆਰਪੁਰ ਦਾ ਗਠਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਪੈਸ਼ਲ ਬ੍ਰਾਂਚ ਵੱਲੋਂ 18 ਜਨਵਰੀ ਨੂੰ ਉਕਤ ਭਗੌੜੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਥਾਣਾ ਟਾਂਡਾ ਪੁਲਿਸ ਹਵਾਲੇ ਕਰ ਦਿੱਤਾ।