ਕੁੱਟਮਾਰ ਕਰਨ ਵਾਲੇ 12 ਨਾਮਜ਼ਦ
ਕੁੱਟ ਮਾਰ ਕਰਨ ਵਾਲੇ 12 ਨਾਮਜ਼ਦ
Publish Date: Sat, 10 Jan 2026 06:34 PM (IST)
Updated Date: Sun, 11 Jan 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੇਹਟੀਆਣਾ : ਥਾਣਾ ਮੇਹਟੀਆਣਾ ਦੀ ਪੁਲਿਸ ਨੇ ਕੁੱਟ ਮਾਰ ਕਰਨ ਵਾਲੇ 8 ਵਿਅਕਤੀਆਂ ਤੇ 4 ਔਰਤਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਾਜੇਸ ਕੁਮਾਰ ਪੁੱਤਰ ਕੇਵਲ ਸਿੰਘ ਵਾਸੀ ਫੁਗਲਾਣਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਮਿਤੀ 22-12-25 ਨੂੰ ਉਹ ਆਪਣੇ ਘਰ ਹਾਜਰ ਸੀ ਤਾਂ ਅਜੈ ਕੁਮਾਰ ਉਰਫ ਰਾਜੂ ਪੁੱਤਰ ਅਮਰਜੀਤ ਸਿੰਘ ਵਾਸੀ ਫੁਗਲਾਣਾ, ਸੁਖਵਿੰਦਰ ਸਿੰਘ ਉਰਫ ਬੱਬਲਾ ਪੁੱਤਰ ਪਰਮਜੀਤ ਸਿੰਘ ਵਾਸੀ ਪਧਿਆਣਾ, ਜੱਸੀ ਪੁੱਤਰ ਜੋਗਿੰਦਰ ਸਿੰਘ ਵਾਸੀ ਪੁਰਹੀਰਾ, ਰਿੱਕੀ ਉਰਫ ਰਾਜੂ ਪੁੱਤਰ ਅਮਰਜੀਤ ਸਿੰਘ, ਲਵਪ੍ਰੀਤ ਉਰਫ ਲਵੀ ਪੁੱਤਰ ਪਵਨ ਰਾਜੂ, ਸਮਾ ਰਾਣੀ ਪੁੱਤਰੀ ਪਵਨ ਰਾਜੂ, ਮਨਪਰੀਤ ਰਾਜੂ ਪੁੱਤਰੀ ਪਵਨ ਰਾਜੂ, ਵਿਕਾਸ ਰਾਜੂ ਉਰਫ ਸਾਬੀ ਬਾਬਾ ਪੁੱਤਰ ਜੀਤ ਰਾਮ, ਅਨੀਤਾ ਰਾਣੀ ਪਤਨੀ ਪਵਨ ਰਾਜੂ ਵਾਸੀਆਨ ਫੁਗਲਾਣਾ, ਗੋਪੀ ਪੁੱਤਰ ਕਾਡੂ ਰਾਮ ਵਾਸੀ ਕਾਟੀਆ, ਅਮਨ ਤੇ ਰੇਖਾ ਰਾਣੀ ਪੁੱਤਰੀ ਕੁਲਵਿੰਦਰ ਵਾਸੀਆਨ ਫੁਗਲਾਣਾ ਉਨ੍ਹਾਂ ਦੇ ਘਰ ਦਾ ਗੇਟ ਭੰਨ ਰਹੇ ਸੀ ਤੇ ਉੱਚੀ-2 ਆਵਾਜ਼ਾਂ ਮਾਰ ਰਹੇ ਸੀ ਕਿ ਗੇਟ ਖੋਲ੍ਹ। ਉਸ ਨੇ ਦੱਸਿਆ ਕਿ ਉਸ ਨੇ ਘਰ ਦਾ ਗੇਟ ਨਹੀਂ ਖੋਲ੍ਹਿਆ ਤਾਂ ਉਹ ਉਸ ਦੇ ਘਰ ਦਾ ਗੇਟ ਅੰਦਰ ਟੱਪ ਕੇ ਅੰਦਰ ਆ ਗਏ ਤੇ ਉਸ ਦੀ ਕੁੱਟਮਾਰ ਕਰਨ ਲੱਗੇ ਪਏ। ਉਸਨੇ ਦੱਸਿਆ ਕਿ ਉਕਤ ਸਾਰੇ ਜਣਿਆ ਨੇ ਆਪਣੇ ਆਪਣੇ ਹਥਿਆਰਾਂ ਨਾਲ ਉਸਦੇੇ ਸੱਟਾ ਮਾਰੀਆ ਜਦ ਉਸਨੇ ਉੱਚੀ ਉੱਚੀ ਰੌਲਾ ਪਾਇਆ ਤਾਂ ਪਿੰਡ ਦੇ ਲੋਕ ਇੱਕਠੇ ਹੋਣ ਲੱਗ ਪਏ। ਪਿੰਡ ਵਾਸੀਆ ਦਾ ਇੱਕਠ ਹੁੰਦੇ ਦੇਖ ਕੇ ਉਹ ਆਪਣੀਆ ਗੱਡੀਆ ਵਿੱਚ ਭੱਜ ਗਏ। ਜਿਸ ’ਤੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।