ਸੜਕ ਹਾਦਸੇ ’ਚ ਇੱਕ ਦੀ ਮੌਤ
ਸੜਕ ਹਾਦਸੇ ’ਚ ਇੱਕ ਦੀ ਮੌਤ
Publish Date: Mon, 05 Jan 2026 03:51 PM (IST)
Updated Date: Mon, 05 Jan 2026 03:53 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁੱਲੋਵਾਲ ਥਾਣਾ ਬੁੱਲੋਵਾਲ ਦੀ ਪੁਲਿਸ ਨੇ ਸੜਕ ਹਾਦਸੇ ’ਚ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿਮਰਨਦੀਪ ਸਿੰਘ ਪੁੱਤਰ ਨਵਦੀਪ ਸਿੰਘ ਵਾਸੀ ਬੁੱਲੋਵਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਤਿੰਨ ਜਨਵਰੀ 2026 ਨੂੰ ਉਹ ਆਪਣੇ ਦੋਸਤ ਸੰਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਉਦੋਕੇ ਖੁਰਦ ਥਾਣਾ ਮੱਤੇਵਾਲ ਚਗਾਵਾ ਜ਼ਿਲ੍ਹਾ ਅੰਮ੍ਰਿਤਸਰ, ਜੋ ਆਪਣੀ ਮਾਤਾ ਪਵਨਦੀਪ ਕੌਰ ਕੋਲ ਪਿੰਡ ਬਸੀ ਮਰੂਫ ਹੁਸੈਨਪੁਰ ਥਾਣਾ ਹਰਿਆਣਾ ਰਹਿੰਦਾ ਸੀ। ਉਸਨੇ ਦੱਸਿਆ ਕਿ ਉਹ ਤੇ ਉਸਦੀ ਦੋਸਤ ਆਪਣੇ ਮੋਟਰਸਾਈਕਲ ’ਤੇ ਹੁਸ਼ਿਆਰਪੁਰ ਤੋਂ ਜਲੰਧਰ ਮੋਬਾਇਲ ਲੈਣ ਚੱਲੇ ਸੀ। ਜਦੋਂ ਉਹ ਸੋਨਾਲੀਕਾ ਨਜ਼ਦੀਕ ਪਿੰਡ ਪੰਡੋਰੀ ਰੁਕਮਾਣ ਮੋੜ ਕੋਲ ਪੁੱਜੇ ਤਾਂ ਸਾਹਮਣੇ ਜਲੰਧਰ ਵੱਲੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ, ਜਿਸ ਕਾਰਨ ਉਹ ਸੜਕ ਦੇ ਕਿਨਾਰੇ ਡਿੱਗ ਪਿਆ ਤੇ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਦਾ ਦੋਸਤ ਸੜਕ ਦੇ ਵਿਚਕਾਰ ਡਿੱਗ ਪਿਆ। ਜਿਸ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ ਜਿਸ ਕਾਰਨ ਉਸਦੀ ਮੌਤ ਹੋ ਗਈ। ਉਸਨੇ ਦੱਸਿਆ ਕਿ ਇਹ ਹਾਦਸਾ ਉਕਤ ਨਾਮਲੂਮ ਟਰੱਕ ਦੇ ਡਰਾਈਵਰ ਵੱਲੋ ਬਹੁਤ ਤੇਜ਼ ਰਫਤਾਰ ਨਾਲ ਬਿਨਾਂ ਹਾਰਨ ਦਿੱਤੇ ਉਨ੍ਹਾਂ ਦੇ ਮੋਟਰਸਾਈਕਲ ਵਿੱਚ ਟੱਕਰ ਮਾਰਨ ਕਰਕੇ ਵਾਪਰਿਆ ਹੈ, ਜਿਸ ’ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।