ਨਸ਼ਾ ਕਰਦੇ ਦੋ ਕਾਬੂ
ਨਸ਼ਾ ਕਰਦੇ ਦੋ ਕਾਬੂ
Publish Date: Mon, 05 Jan 2026 03:40 PM (IST)
Updated Date: Mon, 05 Jan 2026 03:41 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਹੁਸ਼ਿਆਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਨੇ ਨਸ਼ਾ ਕਰਦੇ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਹਿਲੇ ਮਾਮਲੇ ’ਚ ਥਾਣਾ ਸਿਟੀ ਦੇ ਥਾਣੇਦਾਰ ਗਗਨ ਸਿੰਘ ਨੇ ਦੱਸਿਆ ਕਿ ਉਨ੍ਹ ਗਸ਼ਤ ਦੌਰਾਨ ਥਾਣੇ ਤੋਂ ਨੇੜੇ ਲੇਬਰ ਸ਼ੈੱਡ ਦੀ ਬੈਕਸਾਈਡ ਕਾਰ ਪਾਰਕਿੰਗ ਦੀ ਕੰਧ ਦੇ ਓਹਲੇ ਤੋਂ ਜਤਿੰਦਰ ਕੁਮਾਰ ਪੁੱਤਰ ਪ੍ਰੇਮ ਲਾਲ ਵਾਸੀ ਪਿੰਡ ਬਡਿਆਲਾ ਨੂੰ ਨਸ਼ਾ ਕਰਦੇ ਕਾਬੂ ਕਰ ਕੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਥਾਣਾ ਮਾਹਿਲਪੁਰ ਦੇ ਥਾਣੇਦਾਰ ਗੁਲਸ਼ਨ ਮੁਹੰਮਦ ਨੇ ਦੱਸਿਆ ਕਿ ਉਨ੍ਹਾਂ ਗਸ਼ਤ ਦੌਰਾਨ ਨੰਗਲ ਰੋਡ ਮਾਹਿਲਪੁਰ ਨਜ਼ਦੀਕ ਦਾਣਾ ਮੰਡੀ ਕੋਲ ਖੇਤਾਂ ਵੱਲ ਝਾੜੀਆਂ ’ਚ ਬੈਠੇ ਕ੍ਰਿਸ਼ਨ ਕੁਮਾਰ ਪੁੱਤਰ ਗੁਰਪਾਲ ਸਿੰਘ ਵਾਸੀ ਮਸੀਤ ਮੁਹੱਲਾ ਨੂੰ ਨਸ਼ਾ ਕਰਦੇ ਮੌਕੇ ’ਤੇ ਕਾਬੂ ਕਰ ਕੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।