- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਸਾਹਿਬ ਦੇ ਸਨਮਾਨ ਲਈ ਬਜਟ ਵਿੱਚ ਪੰਜਾਬ ਸਰਕਾਰ ਨੇ ਇੱਕ ਰੁਪਿਆ ਵੀ ਨਹੀਂ ਰੱਖਿਆ: ਬਸਪਾ ਆਗੂ

- ਬਾਬਾ ਸਾਹਿਬ ਦੇ ਸਨਮਾਨ ਲਈ ਬਜਟ ’ਚ ਪੰਜਾਬ ਸਰਕਾਰ ਨੇ ਇੱਕ ਰੁਪਿਆ ਵੀ ਨਹੀਂ ਰੱਖਿਆ : ਬਸਪਾ ਆਗੂ
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ
ਗੜ੍ਹਸ਼ੰਕਰ : ਗੜਸ਼ੰਕਰ ਦੇ ਪਿੰਡ ਨੂਰਪੁਰ ਜੱਟਾਂ ’ਚ ਪਿਛਲੇ ਦਿਨੀਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਦੀ ਹੋਈ ਛੇੜਛਾੜ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਡੀਐਸਪੀ ਦਫਤਰ ਗੜ੍ਹਸ਼ੰਕਰ ਦੇ ਸਾਹਮਣੇ ਦਿੱਤਾ ਜਾ ਰਿਹਾ ਧਰਨਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ। ਦੂਸਰੇ ਦਿਨ ਬਹੁਜਨ ਸਮਾਜ ਪਾਰਟੀ ਦੇ ਵਿਧਾਨ ਸਭਾ ਹਲਕਾ ਬੰਗਾ ਅਤੇ ਗੜ੍ਹਸ਼ੰਕਰ ਦੇ ਵਰਕਰ ਇਸ ਰੋਸ ਧਰਨੇ ’ਚ ਸ਼ਾਮਲ ਹੋਏ। ਇਸ ਮੌਕੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਅਤੇ ਬਸਪਾ ਆਗੂ ਹਰਦੇਵ ਸਿੰਘ ਗੁਲਮਰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਅਤੇ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਹੇਠ ਇਹ ਧਰਨਾ ਨਿਰੰਤਰ ਚੱਲੇਗਾ ਜਦ ਤੱਕ ਬਾਬਾ ਸਾਹਿਬ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ। ਬੇਸ਼ੱਕ ਉਹ ਸਾਜ਼ਿਸ਼ਕਰਤਾ ਵਿਦੇਸ਼ਾਂ ’ਚ ਬੈਠੇ ਹੋਣ ਫਿਰ ਵੀ ਬਸਪਾ ਸਾਜ਼ਿਸ਼ਕਾਰੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਵਾਉਣ ਲਈ ਲੜਾਈ ਲੜ ਰਹੀ ਹੈ।
ਪੰਜਾਬ ਸਰਕਾਰ ਬਾਬਾ ਸਾਹਿਬ ਦੀ ਤਸਵੀਰ ਅਤੇ ਬੁੱਤਾਂ ਦੀ ਵਰਤੋਂ ਤਾਂ ਕਰ ਸਕਦੀ ਹੈ ਪਰ ਉਨ੍ਹਾਂ ਦੇ ਅਪਮਾਨ ’ਤੇ ਕੁਝ ਨਹੀਂ ਬੋਲ ਰਹੀ। ਤਸਵੀਰਾਂ ਦੀ ਵਰਤੋਂ ਕੇਵਲ ਸਮਾਜ ਨੂੰ ਗੁਮਰਾਹ ਕਰਨ ਲਈ ਕੀਤੀ ਜਾ ਰਹੀ ਹੈ। ਜਿੱਥੇ ਇਸ ਮਾਮਲੇ 'ਚ ਪੰਜਾਬ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ ਉੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਕੋਈ ਬਿਆਨ ਨਹੀਂ ਦੇ ਰਹੇ। ਉਨ੍ਹਾਂ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੜਸ਼ੰਕਰ ’ਚ ਬਾਬਾ ਸਾਹਿਬ ਦੇ ਸਨਮਾਨ ਲਈ ਚੱਲ ਰਹੇ ਇਸ ਧਰਨੇ ’ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ। ਬਾਬਾ ਸਾਹਿਬ ਦੇ ਪੈਰੋਕਾਰ ਕਦੇ ਵੀ ਬਾਬਾ ਸਾਹਿਬ ਦਾ ਅਪਮਾਨ ਸਹਿਣ ਨਹੀਂ ਕਰਨਗੇਘ।
ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਸਬੰਧੀ ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਪੰਜਾਬ ਦੇ ਬਜਟ ਵਿੱਚ ਬਾਬਾ ਸਾਹਿਬ ਦੇ ਸਨਮਾਨ ਲਈ ਇਕ ਰੁਪਿਆ ਨਹੀਂ ਰੱਖ ਸਕੀ ਉਨਾਂ ਨੂੰ ਤਸਵੀਰਾਂ ਲਗਾਉਣ ਦਾ ਕੋਈ ਅਧਿਕਾਰ ਨਹੀਂ। ਇਸ ਮੌਕੇ ਮਨੋਹਰ ਕਮਾਮ, ਹਰਬਲਾਸ ਬਸਰਾ, ਬਖਸ਼ੀਸ਼ ਸਿੰਘ ਭੀਮ, ਮਾਸਟਰ ਮਲਕੀਤ ਸੁੰਨੀ, ਸੋਮਨਾਥ ਰਟੈਂਡਾ, ਰਾਮ ਲੁਭਾਇਆ, ਕੁੰਦਨ ਲਾਲ, ਵਿਜੇ ਮਜਾਰੀ, ਰਵਿੰਦਰ ਮਹਿਮੀ, ਕੁਲਦੀਪ ਬਹਿਰਾਮ ,ਪ੍ਰਕਾਸ਼ ਫਰਾਲਾ, ਮਨਜੀਤ ਸੋਨੂ, ਰਾਣਾ ਮੁਕੰਦਪੁਰੀ ,ਹਰਮੇਲ ਸਿੰਘ, ਸੁਰਿੰਦਰ ਸਿੰਘ, ਤੀਰਥ ਕਲਸੀ, ਅਮਰਜੀਤ ਕੁਮਾਰ, ਜਸਵੰਤ ਕਟਾਰੀਆ, ਹਰਭਜਨ ਸਿੰਘ ਕਲੇਰ, ਮੇਜਰ ਸਿੰਘ, ਜਸਪਾਲ ਚੇਚੀ, ਤਰਸੇਮ ਭੰਮੀਆਂ, ਸੁਰਿੰਦਰ ਬੰਗਾ, ਗਿਆਨ ਚੰਦ, ਸਾਹਿਬ ਸਿੰਘ, ਅਜਮੇਰ ਸਿੰਘ, ਹਰਦੇਵ ਸਿੰਘ, ਪਰਮ ਸਿੰਘ, ਰਾਮ ਪ੍ਰਕਾਸ਼ ਆਦਿ ਹਾਜ਼ਰ ਸਨ।