ਸੜਕ ਹਾਦਸੇ ਚ 8 ਸਾਲਾ ਬੱਚੀ ਦੀ ਮੌਤ
ਸੜਕ ਹਾਦਸੇ ਚ 8 ਸਾਲਾ ਬੱਚੀ ਦੀ ਹੋਈ ਮੌਤ
Publish Date: Wed, 18 Feb 2026 04:56 PM (IST)
Updated Date: Thu, 19 Feb 2026 04:04 AM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਟਾਂਡਾ ਹੁਸ਼ਿਆਰਪੁਰ ਮੁੱਖ ਸੜਕ ਤੇ ਪਿੰਡ ਰਾਮਪੁਰ ਮੋੜ ਨੇੜੇ ਇੱਕ ਕਾਰ ਦੀ ਚਪੇਟ ਵਿੱਚ ਆਉਣ ਕਾਰਨ 8 ਸਾਲਾ ਬੱਚੀ ਦੀ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਪਛਾਣ ਗੁਰਕੀਰਤ ਕੌਰ ਪੁੱਤਰੀ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਰਾਮਪੁਰ ਵਜੋਂ ਹੋਈ ਹੈ। ਟਾਂਡਾ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਅਮ੍ਰਿਤਪਾਲ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਆਪਣੇ ਬਿਆਨ ਵਿੱਚ ਅੰਮ੍ਰਿਤਪਾਲ ਨੇ ਦੱਸਿਆ ਕਿ 16 ਫਰਵਰੀ ਦੀ ਸ਼ਾਮ ਨੂੰ ਉਹ ਆਪਣੀਆਂ ਧੀਆਂ ਨਾਲ ਕੰਧਾਲਾ ਜੱਟਾਂ ਤੋਂ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਰਾਮਪੁਰ ਦੇ ਮੋੜ ਤੇ ਸੜਕ ਪਾਰ ਕਰਨ ਲਈ ਕਿਨਾਰੇ ਖੜ੍ਹਾ ਸੀ ਤਾਂ ਹੁਸ਼ਿਆਰਪੁਰ ਵਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸਦੀ ਲੜਕੀ ਗੁਰਕੀਰਤ ਨੂੰ ਟੱਕਰ ਮਾਰ ਦਿੱਤੀ ਤੇ ਡਰਾਈਵਰ ਮੌਕੇ ਤੋਂ ਕਾਰ ਸਮੇਤ ਫ਼ਰਾਰ ਹੋ ਗਿਆ। ਗੁਰਕੀਰਤ ਮੌਕੇ ਤੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ , ਜਿਸ ਨੂੰ ਮੌਕੇ ’ਤੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਗੁਰਕੀਰਤ ਦੇ ਪਿਤਾ ਨੇ ਮੌਕੇ ਤੇ ਕਾਰ ਦੀ ਨੰਬਰ ਪੜ੍ਹ ਲਿਆ ਤੇ ਇਸ ਸਬੰਧੀ ਟਾਂਡਾ ਪੁਲਿਸ ਜਾਣਕਾਰੀ ਦਿੱਤੀ। ਟਾਂਡਾ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।