ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨਾਸਰਕੇ ’ਚ ਮਨਾਇਆ ਮਹਿਲਾ ਦਿਵਸ
ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨਾਸਰਕੇ ’ਚ ਮਨਾਇਆ ਮਹਿਲਾ ਦਿਵਸ
Publish Date: Sat, 07 Mar 2026 09:11 PM (IST)
Updated Date: Sun, 08 Mar 2026 04:18 AM (IST)

ਬੀਟੀਐੱਲ23 ਮਹਿਲਾ ਦਿਵਸ ਦੇ ਸਮਾਰੋਹ ਉਪਰੰਤ ਪ੍ਰਿੰਸੀਪਲ ਸੁੱਖਪ੍ਰੀਤ ਕੌਰ, ਮਹਿਲਾ ਅਧਿਆਪਕ ਜੈਂਟਸ (ਸੁੱਚਾ ਸਿੰਘ ਸਾਗਰ, ਰਾਣਾ ਸਰ, ਡੀਪੀ) ਸਟਾਫ਼। ਸਪਰਸ਼ ਅਠਵਾਲ, ਪੰਜਾਬੀ ਜਾਗਰਣ ਅਲੀਵਾਲ : ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਚੀਫ ਖਾਲਸਾ ਦੀਵਾਨ ਨਾਸਰਕੇ ’ਚ ਪ੍ਰਿੰਸੀਪਲ ਸੁੱਖਪ੍ਰੀਤ ਕੌਰ ਦੀ ਯੋਗ ਅਗਵਾਈ ’ਚ ਜੈਂਟਸ (ਮਰਦ) ਸਟਾਫ਼ ਵੱਲੋਂ ਮਹਿਲਾ ਦਿਵਸ ਬੜੇ ਹੀ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਗੱਲਬਾਤ ਕਰਦਿਆਂ ਵਾਇਸ ਪ੍ਰਿੰਸੀਪਲ ਕਿਰਨਦੀਪ ਕੌਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਮਹਿਲਾ ਦਿਵਸ ਬੜੇ ਹੀ ਚਾਵਾਂ ਨਾਲ ਮਨਾਇਆ ਗਿਆ, ਜਿਸ ਵਿੱਚ ਸਮਾਰੋਹ ਦਾ ਸੰਚਾਲਕ ਸੁੱਚਾ ਸਿੰਘ ਸਾਗਰ ਨੇ ਕੀਤਾ ਤੇ ਰਾਣਾ ਕੁਲਤਾਰ ਸਿੰਘ, ਡੀਪੀ ਮਨਜੀਤ ਸਿੰਘ ਤੇ ਗਗਨਦੀਪ ਸਿੰਘ ਨੇ ਪੂਰਾ-ਪੂਰਾ ਸਹਿਯੋਗ ਦਿੱਤਾ। ਪ੍ਰਿੰਸੀਪਲ ਸੁੱਖਪ੍ਰੀਤ ਕੌਰ ਤੇ ਸਾਰੇ ਅਧਿਆਪਿਕਾਂ ਨੂੰ ਗੀਤਾਂ ਦੁਆਰਾ ਦਿੱਤੇ ਗਏ ਕਾਮੈਂਟਸ ਦੇ ਅਧਾਰ ’ਤੇ ਸਭਦਾ ਸਵਾਗਤ ਕੀਤਾ ਗਿਆ। ਲੇਡੀਜ਼ ਅਧਿਆਪਕਾਂ ਦਾ ਗਿੱਧਾ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਹੁਸ਼ਨਪ੍ਰੀਤ ਕੌਰ, ਕਿਰਨਦੀਪ ਕੌਰ, ਅਮਨੀਤ ਕੌਰ, ਸੁੱਖਦੀਪ ਕੌਰ ਕ੍ਰਮਵਾਰ ਜੇਤੂ ਰਹੀਆਂ ਤੇ ਹੋਰ ਲੇਡੀਜ਼ ਸਟਾਫ਼ ਨੂੰ ਵੀ ਨੱਚਣ ਲਾ ਦਿੱਤਾ। ਸੁੱਚੇ ਸਾਗਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਖੁਸ਼ੀਆਂ ਵੰਡਣ ਦੇ ਨਾਲ-ਨਾਲ ਆਪਣੀ ਆਪਣੇ ਨੂੰ ਪਹਿਚਾਨਣ, ਆਪਣੇ ਰੁੱਤਬੇ ਨੂੰ ਹੋਰ ਉੱਚਾ ਚੁੱਕਣ, ਆਪਣੇ ਮਾਣ-ਸਨਮਾਣ ਨੂੰ ਹੋਰ ਉਪਰ ਚੁੱਕਣ ਦੀ ਕੋਸ਼ਿਸ਼ ਕਰਦੇ ਰਹੋ, ਅਜ਼ਾਦੀ ਨੂੰ ਮਾਨਣ ਦੇ ਨਾਲ-ਨਾਲ ਆਪਣੇ ਫਰਜਾ ਨੂੰ ਵੀ ਪਹਿਚਾਣੋ ਤੇ ਸਮਾਜ ’ਚ ਆਪਣੀ ਅਜਿਹੀ ਪਹਿਚਾਣ ਬੁਣਾਓ ਜੋ ਕਿ ਹੋਰ ਮਹਿਲਾਵਾਂ ਵੀ ਤੁਹਾਡੇ ਨਕਸ਼ੇ-ਕਦਮਾਂ ’ਤੇ ਚੱਲ। ਉਪਰੰਤ ਪ੍ਰਿੰਸੀਪਲ ਸੁੱਖਪ੍ਰੀਤ ਕੌਰ ਨੇ ਜੈਂਟਸ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮਹਿਲਾ ਦਿਵਸ ’ਤੇ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ। ਅਸੀਂ ਪੜ੍ਹਾਈ, ਮਾਣ-ਸਨਮਾਣ ਪ੍ਰਾਪਤ ਕਰਨ ਦੇ ਨਾਲ ਨਾਲ, ਉੱਚੀਆਂ ਪਦਵੀਆਂ ਪ੍ਰਾਪਤ ਕਰਦਿਆਂ ਆਪਣੀ ਅਜ਼ਾਦੀ ਨੂੰ ਇਸ ਤਰ੍ਹਾਂ ਮਾਣੀਏ, ਜਿਸ ਨਾਲ ਸਾਡੇ ਮਾਤਾ-ਪਿਤਾ, ਸਹੁਰੇ ਪਰਿਵਾਰ ਨੂੰ ਮਾਣ ਮਾਣ ਮਹਿਸੂਸ ਹੋਵ। ਸਮਾਰੋਹ ਦੇ ਅੰਤ ’ਚ ਰਾਣਾ ਕੁਲਤਾਰ ਸਿੰਘ ਨੇ ਮਹਿਲਾਵਾਂ ਨੂੰ ਪਰਮਾਤਮਾ ਦੀ ਵਧੀਆ ਪੈਦਾਵਾਰ ਦੱਸਿਆ ਤੇ ਕਿਹਾ ਕਿ ਬਹੁਤ ਸਾਰੇ ਘਰ ਦੇ ਕੰਮ ਮਹਿਲਾ ਬਿਨਾ ਹੋ ਨਹੀਂ ਸਕਦੇ। ਇਸ ਤਰ੍ਹਾਂ ਪ੍ਰੋਗਰਾਮ ਖੁਸ਼ੀਆਂ ਮਨਾਉਂਦਿਆਂ ਨੱਚਦਿਆਂ ਬੜੇ ਹੀ ਵਧੀਆ ਤਰੀਕੇ ਨਾਲ ਸੰਪਨ ਹੋਇਆ। ਇਸ ਮੌਕੇ ਵਾਇਸ ਪ੍ਰਿੰਸੀਪਲ ਕਿਰਨਦੀਪ ਕੌਰ, ਸਿਮਰਨਜੀਤ ਕੌਰ, ਤਸਵੀਰ ਕੌਰ, ਸੁੱਚਾ ਸਿੰਘ ਸਾਗਰ, ਰਾਣਾ ਕੁਲਤਾਰ ਸਿੰਘ, ਗੁਰਪਿੰਦਰਜੀਤ ਕੌਰ, ਸੀਤਲ, ਅਮਨੀਤ ਕੌਰ, ਗਗਨਦੀਪ ਸਿੰਘ, ਡੀਪੀ ਮਨਜੀਤ ਸਿੰਘ, ਕਿਰਨਦੀਪ ਕੌਰ, ਸਰਬਜੀਤ ਕੌਰ, ਹੁਸਨਪ੍ਰੀਤ ਕੌਰ, ਅਰਪਨਦੀਪ ਕੌਰ, ਮਨਦੀਪ ਕੌਰ, ਵਰਿੰਦਰ ਕੌਰ, ਰਣਜੀਤ ਕੌਰ, ਪ੍ਰਬਲੀਨ ਕੌਰ ਆਦਿ ਹਾਜ਼ਰ ਸਨ।