ਜਿੱਥੇ ਨਾਰੀ ਦਾ ਸਤਿਕਾਰ ਹੁੰਦੈ, ਉੱਥੇ ਦੇਵਤੇ ਵਾਸ ਕਰਦੇ ਨੇ : ਕੰਚਨ ਚੌਹਾਨ
“ਜਿੱਥੇ ਨਾਰੀ ਦਾ ਸਤਿਕਾਰ ਹੁੰਦਾ ਹੈ, ਉੱਥੇ ਦੇਵਤੇ ਵਾਸ ਕਰਦੇ ਹਨ” : ਕੰਚਨ ਚੌਹਾਨ
Publish Date: Sat, 07 Mar 2026 05:57 PM (IST)
Updated Date: Sun, 08 Mar 2026 04:10 AM (IST)

ਬੀਟੀਐੱਲ18 ਕੰਚਨ ਚੌਹਾਨ। ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ’ਤੇ ਦੀ ਵੂਮੈਨ ਐਂਡ ਚਾਈਲਡ ਵੈੱਲਫੇਅਰ ਸੁਸਾਇਟੀ ਪੰਜਾਬ ਦੀ ਪ੍ਰਧਾਨ ਤੇ ਫੂਡ ਐਂਡ ਸਪਲਾਈ ਡਿਪਾਰਟਮੈਂਟ ਦੀ ਵੂਮੈਨ ਇੰਟਰਨਲ ਹੈਰਾਸਮੈਂਟ ਸ਼ਿਕਾਇਤ ਕਮੇਟੀ, ਸਬ ਡਿਵੀਜ਼ਨ ਬਟਾਲਾ ਦੀ ਮੈਂਬਰ ਕੰਚਨ ਚੌਹਾਨ ਨੇ ਕਿਹਾ ਕਿ ਇਹ ਦਿਨ ਮਹਿਲਾਵਾਂ ਦੇ ਸਤਿਕਾਰ, ਉਨ੍ਹਾਂ ਦੇ ਅਧਿਕਾਰਾਂ ਅਤੇ ਸਮਾਜ ਵਿੱਚ ਉਨ੍ਹਾਂ ਦੇ ਅਮੋਲਕ ਯੋਗਦਾਨ ਨੂੰ ਯਾਦ ਕਰਨ ਅਤੇ ਸਲਾਮ ਕਰਨ ਦਾ ਮੌਕਾ ਹੈ। ਉਹਨਾਂ ਕਿਹਾ ਕਿ ਨਾਰੀ ਸਿਰਫ਼ ਇੱਕ ਸ਼ਬਦ ਨਹੀਂ, ਸਗੋਂ ਤਿਆਗ, ਮਮਤਾ, ਸ਼ਕਤੀ ਅਤੇ ਪ੍ਰੇਰਣਾ ਦਾ ਪ੍ਰਤੀਕ ਹੈ। ਉਹ ਜੀਵਨ ਦੇ ਹਰ ਰੂਪ ਵਿੱਚ ਸਮਾਜ ਨੂੰ ਸੰਵਾਰਨ ਦਾ ਕੰਮ ਕਰਦੀ ਹੈ। ਇੱਕ ਮਾਂ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੰਦੀ ਹੈ, ਇੱਕ ਭੈਣ ਆਪਣੇ ਭਰਾ ਦੇ ਜੀਵਨ ਵਿੱਚ ਪਿਆਰ ਅਤੇ ਭਰੋਸਾ ਭਰਦੀ ਹੈ, ਇੱਕ ਪਤਨੀ ਜੀਵਨ ਦੇ ਹਰ ਉਤਾਰ-ਚੜ੍ਹਾਵ ਵਿੱਚ ਆਪਣੇ ਪਤੀ ਦਾ ਸਾਥ ਨਿਭਾਉਂਦੀ ਹੈ ਅਤੇ ਇੱਕ ਧੀ ਘਰ ਵਿੱਚ ਖੁਸ਼ੀਆਂ ਦੀ ਰੌਸ਼ਨੀ ਲਿਆਉਂਦੀ ਹੈ। ਕੰਚਨ ਚੌਹਾਨ ਨੇ ਕਿਹਾ ਕਿ ਇੱਕ ਸਮਾਜ ਤਦੋਂ ਹੀ ਅੱਗੇ ਵੱਧ ਸਕਦਾ ਹੈ, ਜਦੋਂ ਉੱਥੇ ਮਹਿਲਾਵਾਂ ਨੂੰ ਬਰਾਬਰੀ ਦਾ ਦਰਜਾ ਮਿਲੇ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੀ ਸੋਚ ਬਦਲਈਏ ਅਤੇ ਮਹਿਲਾਵਾਂ ਨੂੰ ਉਹ ਸਤਿਕਾਰ ਦੇਈਏ ਜਿਸ ਦੀਆਂ ਉਹ ਹੱਕਦਾਰ ਹਨ। ਘਰ ਹੋਵੇ ਜਾਂ ਸਮਾਜ, ਹਰ ਥਾਂ ਮਹਿਲਾਵਾਂ ਦੀ ਭੂਮਿਕਾ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।