2 ਮਾਰਚ ਨੂੰ ਪੈਦਲ ਯਾਤਰਾ ਹਰਚੋਵਾਲ ਵਿਖੇ ਪਹੁੰਚਣ ’ਤੇ ਥਾਂ ਥਾਂ ’ਤੇ ਕੀਤਾ ਨਿੱਘਾ ਸਵਾਗਤ
2 ਮਾਰਚ ਨੂੰ ਪੈਦਲ ਯਾਤਰਾ ਹਰਚੋਵਾਲ ਵਿਖੇ ਪਹੁੰਚਣ ’ਤੇ ਥਾਂ ਥਾਂ ’ਤੇ ਕੀਤਾ ਨਿੱਘਾ ਸਵਾਗਤ
Publish Date: Mon, 02 Mar 2026 03:40 PM (IST)
Updated Date: Mon, 02 Mar 2026 03:40 PM (IST)

ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ ਸ੍ਰੀ ਹਰਗੋਬਿੰਦਪੁਰ ਸਾਹਿਬ/ਕਾਦੀਆਂ : ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਖਡਿਆਲਾ ਸੈਣੀਆਂ ਤੋਂ ਹਰ ਸਾਲ ਚਲਣ ਵਾਲੀ ਪੈਦਲ ਯਾਤਰਾ ਗੁਰੂ ਨਾਨਕ ਦਰਬਾਰ ਵੱਡਾ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ’ਤੇ ਜਥੇਦਾਰ ਰਣਧੀਰ ਸਿੰਘ ਨੂੰ ਪ੍ਰਬੰਧਕਾਂ ਵੱਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਥੇ ਜ਼ਿਕਰਯੋਗ ਹੈ ਕਿ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਚੋਲ਼ਾ ਸਹਿਬ ਦੇ ਦਰਸ਼ਨ ਦੀਦਾਰੇ ਕਰਨ ਲਈ ਹਰ ਸਾਲ ਸੰਗ ਦੇ ਰੂਪ ਹਜ਼ਾਰਾਂ ਦੀ ਤਦਾਦ ਵਿੱਚ ਸੰਗਤ ਪੈਦਲ ਚੱਲ ਕੇ ਆਉਂਦੀਆਂ ਹਨ। ਇਹ ਪੈਦਲ ਯਾਤਰਾ 1 ਮਾਰਚ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖਡਿਆਲਾ ਸੈਣੀਆਂ ਤੋਂ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਪੈਦਲ ਯਾਤਰਾ ਰਵਾਨਾ ਹੁੰਦੀ ਹੈ। 2 ਮਾਰਚ ਨੂੰ ਇਹ ਪੈਦਲ ਯਾਤਰਾ ਬਿਆਸ ਦਰਿਆ ਤੇ ਸਵੇਰੇ ਛੇ ਵਜੇ ਤੋਂ ਹੀ ਪਹੁੰਚਣੀ ਸ਼ੁਰੂ ਹੋ ਗਈ ਸੀ। ਬਿਆਸ ਦਰਿਆ ਤੇ ਪੈਨਟੂਨ ਪੁਲ ਰਾਹੀਂ ਸੰਗਤ ਪਾਰ ਕਰ ਕੇ ਲੰਘ ਰਹੀਆਂ ਸਨ, ਬਹੁਤ ਸਾਰੀ ਸੰਗਤ ਬਿਆਸ ਦਰਿਆ ਤੇ ਆਪਣੀਆ ਸੁਖਾਂ ਪੂਰੀਆਂ ਹੋਣ ਤੇ ਬੇੜਾ ਛੁਡਵਾ ਰਹੀਆਂ ਸਨ, ਬੇੜਾ ਦੇ ਮਾਲਕ ਨੂੰ ਪੈਸੇ ਦਿੱਤੇ ਜਾਂ ਰਹੇ ਸਨ ਅਤੇ ਨਾਲ ਹੀ ਦੇਸੀ ਘਿਓ ਦਾ ਚੁਰਾਗ ਬਾਲ ਕੇ ਪ੍ਰਸ਼ਾਦ ਵੰਡਿਆ ਜਾ ਰਿਹਾ ਸੀ। ਪਰ ਇਹ ਪੈਦਲ ਯਾਤਰਾ ਦੀਆਂ ਸੰਗਤਾਂ ਸਵੇਰੇ ਤੋਂ ਹਰਚੋਵਾਲ ਵਿਖੇ ਪਹੁੰਚ ਕੇ ਵੱਖ ਵੱਖ ਘਰਾਂ ਵਿੱਚ ਅਰਾਮ ਕਰਦੀਆਂ ਹਨ। ਇਹਨਾਂ ਸੰਗਤਾਂ ਲਈ ਹਰੇਕ ਘਰ ਵਿੱਚ ਸੰਗਤਾਂ ਅਰਾਮ ਲਈ ਪ੍ਰਬੰਧ ਕੀਤੇ ਜਾਂਦੇ ਹਨ। ਸਮੂਹ ਪਿੰਡ ਵਾਸੀਆਂ ਵੱਲੋਂ ਸੰਗਤਾਂ ਨੂੰ ਰਾਤ ਰਹਿਣ ਲਈ ਹਰੇਕ ਸੁਵਿਧਾ ਦਿੱਤੀ ਜਾਂਦੀ ਹੈ ।ਜਿਵੇਂ ਗਰਮ ਕੱਪੜੇ, ਲੰਗਰ, ਗਰਮ ਪਾਣੀ, ਮੈਡੀਕਲ ਸਹਾਇਤਾ ਆਦਿ ਸੁਵਿਧਾ ਮਹੁੰਈਆ ਕਰਵਾਈ ਜਾਂਦੀ ਹੈ। ਇਹ ਪੈਦਲ ਯਾਤਰਾ ਦੇ ਮੁੱਖ ਸੇਵਾਦਾਰ ਰਣਧੀਰ ਸਿੰਘ ਜਥੇ ਸਮੇਤ ਕਸਬਾ ਹਰਚੋਵਾਲ ਵਿਖੇ ਰਾਤ ਪਹੁੰਚ ਜਾਂਦੇ ਹਨ। ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾਂਦਾ ਹੈ। ਸਾਰੀ ਰਾਤ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਚਲਦੇ ਰਹਿੰਦੇ ਹਨ। ਜੋ ਕਿ ਇਹ ਪੈਦਲ ਯਾਤਰਾ 3 ਮਾਰਚ ਨੂੰ ਸਵੇਰੇ ਅਗਲੀ ਮੰਜ਼ਿਲ ਵੱਲ ਰਵਾਨਾ ਹੋ ਜਾਂਦੀ ਹੈ ਅਤੇ ਰਾਤ ਘੁੰਮਣਾ ਵਿਖੇ ਠਹਿਰਣ ਉਪਰਾਲਾ 4 ਮਾਰਚ ਨੂੰ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਵਿਖੇ ਸਮਾਪਤ ਹੁੰਦੀ ਹੈ। ਇਹ ਰੁਮਾਲ ਕਾਂਗੜਾ ਸ਼ੈਲੀ ’ਚ ਕੱਢਿਆ ਹੋਇਆ ਹੈ। ਇਹ ਰੁਮਾਲ ਬੇਬੇ ਨਾਨਕੀ ਦੇ ਹੱਥਾਂ ਦਾ ਕੱਢਿਆ ਹੋਇਆ ਦੱਸਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਇਹ ਰੁਮਾਲ ਬੇਬੇ ਨਾਨਕੀ ਨੇ ਗੁਰੂ ਜੀ ਨੂੰ ਉਨ੍ਹਾਂ ਦੀ ਸ਼ਾਦੀ ਸਮੇਂ ਭੇਟ ਕੀਤਾ ਮੋਜੂਦ ਹੈ, ਜਿਸ ਦੀ ਸੰਗਤ ਵੱਲੋਂ ਦਰਸ਼ਨ ਦੀਦਾਰੇ ਕੀਤੇ ਕਰਨ ਉਪਰੰਤ ਯਾਤਰਾ ਸਮਾਪਤ ਹੋ ਜਾਂਦੀ ਹੈ। ਇਸ ਮੌਕੇ ਗੁਰੂ ਨਾਨਕ ਦਰਬਾਰ ਵੱਡਾ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ, ਸੂਬੇਦਾਰ ਹਰਭਜਨ ਸਿੰਘ, ਕੁਲਵੰਤ ਸਿੰਘ, ਜਥੇਦਾਰ ਬਚਨ ਸਿੰਘ, ਮੈਂਬਰ ਪੰਚਾਇਤ ਕਰਮ ਸਿੰਘ, ਗਰੁੱਮਖ ਸਿੰਘ ਕਾਲਾ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਵੱਸਣ ਸਿੰਘ, ਆਤਮਾ ਸਿੰਘ, ਬੱਬੂ, ਮਾਸਟਰ, ਗੁਰਵਿੰਦਰ ਸਿੰਘ ਗਾਂਧੀ, ਸੁਖਚੈਨ ਸਿੰਘ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਤੇ ਸਮਾਜ ਸੇਵੀ ਆਗੂ ਭਾਈ ਗਗਨਦੀਪ ਸਿੰਘ ਰਿਆੜ, ਬਾਬਾ ਬਲਵਿੰਦਰ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ।