ਬਾਬਾ ਜਗੀਰ ਸਿੰਘ ਹਰੂਵਾਲ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ
ਵੱਖ ਵੱਖ ਧਾਰਮਿਕ ਸਮਾਜ ਸੇਵੀ ਤੇ ਸਿਆਸੀ ਆਗੂਆਂ ਵੱਲੋਂ ਬਾਬਾ ਜਗੀਰ ਸਿੰਘ ਹਰੂਵਾਲ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ
Publish Date: Sat, 03 Jan 2026 06:40 PM (IST)
Updated Date: Sat, 03 Jan 2026 06:41 PM (IST)

ਸੱਤਪਾਲ ਜ਼ਖ਼ਮੀ, ਪੰਜਾਬੀ ਜਾਗਰਣ ਡੇਰਾ ਬਾਬਾ ਨਾਨਕ : ਸ਼ੈਲਰ ਐਸੋਸੀਏਸਨ ਦੇ ਪ੍ਰਧਾਨ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ ਤੇ ਪੱਤਰਕਾਰ ਹੀਰਾ ਸਿੰਘ ਮਾਂਗਟ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦ ਉਨ੍ਹਾਂ ਦੇ ਪਿਤਾ ਬਾਬਾ ਜਗੀਰ ਸਿੰਘ ਜੀ ਹਰੂਵਾਲ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਹਰੂਵਾਲ ਵਿਖੇ ਕੀਤਾ ਗਿਆ। ਬਾਬਾ ਜਗੀਰ ਸਿੰਘ ਜੀ ਦੀ ਸਿਖਾਂ ਨੂੰ ਅਗਨੀ ਉਨ੍ਹਾਂ ਦੇ ਵੱਡੇ ਸਪੁੱਤਰ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ ਵੱਲੋਂ ਦਿਖਾਈ ਗਈ। ਬਾਬਾ ਜਗੀਰ ਸਿੰਘ ਦੀ ਅੰਤਿਮ ਯਾਤਰਾ ਮੌਕੇ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਜਥੇਦਾਰ ਬਖਸ਼ੀਸ਼ ਸਿੰਘ ਧਾਰੋਵਾਲੀ, ਬਾਬਾ ਗੁਰਪ੍ਰੀਤ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਸਮੇਤ ਵੱਡੀ ਗਿਣਤੀ ਵਿੱਚ ਧਾਰਮਿਕ ਸਮਾਜ ਸੇਵੀ ਤੇ ਸਿਆਸੀ ਆਗੂਆਂ ਵੱਲੋਂ ਪਹੁੰਚ ਕੇ ਉਹਨਾਂ ਦੇ ਸਪੁੱਤਰ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ, ਪੱਤਰਕਾਰ ਹੀਰਾ ਸਿੰਘ ਮਾਂਗਟ, ਡਾਕਟਰ ਅਮਰੀਕ ਸਿੰਘ ਤੇ ਥਾਨੇਦਾਰ ਬਲਜੀਤ ਸਿੰਘ ਨਾਲ ਦੁੱਖ ਸਾਂਝਾ ਕੀਤਾ। ਆਗੂਆਂ ਨੇ ਕਿਹਾ ਕਿ ਬਾਬਾ ਜਗੀਰ ਸਿੰਘ ਧਾਰਮਿਕ ਬਿਰਤੀ ਦੇ ਮਾਲਕ ਤੇ ਗੁਰੂ ਘਰ ਦੇ ਪ੍ਰੇਮੀ ਸਨ, ਉਨ੍ਹਾਂ ਦੇ ਜਾਣ ਨਾਲ ਨਾ ਸਿਰਫ ਪਰਿਵਾਰ ਬਲਕੇ ਇਲਾਕੇ ਨੂੰ ਵੱਡਾ ਘਾਟਾ ਪਿਆ ਹੈ। ਇਸ ਮੌਕੇ ਜਥੇਦਾਰ ਬਖਸ਼ੀਸ਼ ਸਿੰਘ ਧਾਰੋਵਾਲੀ ਸਾਬਕਾ ਮੈਂਬਰ ਐਗਜ਼ੈਕਟਿਵ ਕਮੇਟੀ, ਭਾਈ ਸੁਖਵਿੰਦਰ ਸਿੰਘ ਅਗਵਾਨ ਗੁਰਦੁਆਰਾ ਯਾਦਗਾਰ ਏ ਸ਼ਹੀਦਾਂ, ਚੇਅਰਮੈਨ ਰਣਜੇਤ ਸਿੰਘ ਬਾਠ, ਸਾਬਕਾ ਚੇਅਰਮੈਨ ਮਨਮੋਹਨ ਸਿੰਘ ਪੱਖੋਕੇ, ਭਾਜਪਾ ਆਗੂ ਨਿਰਮਲ ਸਿੰਘ ਰੱਤਾ, ਪਰਵਿੰਦਰ ਸਿੰਘ ਘਣੀਆ, ਡੀਐੱਸਪੀ ਇੰਦਰਜੀਤ ਸਿੰਘ ਕਾਹਲੋਂ, ਪ੍ਰਧਾਨ ਰਾਜੇਸ਼ ਕੁਮਾਰ ਬਿੱਟਾ, ਵਾਈਸ ਪ੍ਰਧਾਨ ਕੁਲਵਿੰਦਰ ਸਿੰਘ ਬੇਦੀ, ਕੌਂਸਲਰ ਰਜਤ ਮਰਵਾਹਾ, ਲਖਬੀਰ ਸਿੰਘ ਪ੍ਰਧਾਨ ਆੜਤੀ ਯੂਨੀਅਨ, ਡਾਕਟਰ ਕਮਲ ਕਾਹਲੋਂ ਬਟਾਲਾ, ਅਮਰਿੰਦਰ ਸਿੰਘ ਬਟਾਲਾ, ਹਰਜੀਤ ਸਿੰਘ ਠੇਠਰਕੇ, ਰਾਜੂ ਹਰਦਰਵਾਲ ਮਨਜੀਤ ਸਿੰਘ ਮਾਹਲ, ਟੋਨੀ ਬਹਿਲ, ਬਲਜਿੰਦਰਜੀਤ ਸਿੰਘ, ਸਾਬੀ, ਸਿੰਦਾ ਗੌਤ ਪੋਖਰ, ਰਮਨ ਸੈਣੀ, ਅਮਰੀਕ ਸਿੰਘ, ਜਰਨੈਲ ਸਿੰਘ ਰੰਧਾਵਾ, ਮੇਜਰ ਸਿੰਘ ਮੈਨੇਜਰ ਵੇਅਰ ਹਾਊਸ, ਸੰਮਤੀ ਮੈਂਬਰ ਰੇਸ਼ਮ ਸਿੰਘ ਪੱਡਾ ਹਰਦੇਵ ਸਿੰਘ ਹਰੂਵਾਲ, ਸੱਜਣ ਸਿੰਘ ਖਲੀਲਪੁਰ, ਸੁਗਲ ਆੜਤੀ, ਕਾਕਾ ਆੜਤੀ, ਜੋਗਿੰਦਰ ਸਿੰਘ ਬੀਡੀਓ, ਸਰੂਪ ਸਿੰਘ ਪਟਵਾਰੀ, ਬਚਿੱਤਰ ਸਿੰਘ ਕੋਠਾ, ਹਰਦੇਵ ਸਿੰਘ ਡੇਰਾ ਪਠਾਣਾ, ਲਖਬੀਰ ਸਿੰਘ ਹਵੇਲੀਆਂ, ਕਿਸਾਨ ਆਗੂ ਅਮਰੀਕ ਸਿੰਘ ਧਰਮੀ ਫੌਜੀ, ਨਿਰਮਲ ਸਿੰਘ ਠੇਕੇਦਾਰ, ਬਿਕਰਮਜੀਤ ਸਿੰਘ ਸਰਪੰਚ ਮਸਰਾਲਾ, ਸਲਵਿੰਦਰ ਸਿੰਘ ਪੱਪੂ ਸਰਪੰਚ ਮਾਨ, ਐੱਸਐੱਚਓ ਗੁਰਦਰਸ਼ਨ ਸਿੰਘ ਕੋਰੀਡੋਰ ਐੱਸਐੱਚਓ ਅਸ਼ੋਕ ਕੁਮਾਰ ਡੇਰਾ ਬਾਬਾ ਨਾਨਕ, ਸੁਰਜੀਤ ਸਿੰਘ ਸਰਪੰਚ ਹਰੂਵਾਲ, ਸਾਬਕਾ ਐੱਸਪੀ ਬੂਆ ਸਿੰਘ ਹਰੂਵਾਲ, ਜਸਵੰਤ ਸਿੰਘ ਥੋਬਾ, ਰਮਨਦੀਪ ਸਿੰਘ ਮੂਲੇ ਚੱਕ, ਦਲਬੀਰ ਸਿੰਘ ਧਾਰੀਵਾਲ, ਦਲਜੀਤ ਸਿੰਘ ਕਾਹਲੋਂ ਖਾਲਸਾ ਏਡ, ਜਸਵੰਤ ਸਿੰਘ ਫੌਜੀ ਅੰਮ੍ਰਿਤਸਰ, ਪੱਤਰਕਾਰ ਅਵਤਾਰ ਸਿੰਘ ਰੰਧਾਵਾ, ਪੱਤਰਕਾਰ ਕੁਲਦੀਪ ਸਿੰਘ ਨਾਗਰਾ, ਪੱਤਰਕਾਰ ਰਮੇਸ਼ ਸ਼ਰਮਾ, ਮੂਲ ਰਾਜ ਭੱਟੀ, ਸੁਸੀਲ ਬੱਬਰ ਤੇ ਡਾਕਟਰ ਗੁਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ।